ਪੁਲਿਸ ਨੇ ਵੀਡੀਓ ਜਾਰੀ ਕਰਕੇ ਆਪਣੇ-ਆਪ ਨੂੰ ਦੱÎਸਿਆ ਬੇਕਸੂਰ

ਮਾਮਲਾ ਔਰਤ ਨੂੰ ਗੱਡੀ?’ਤੇ ਬੰਨ੍ਹ ਕੇ ਘੁੰਮਾਉਣ ਦਾ

ਅੰਮ੍ਰਿਤਸਰ, ਏਜੰਸੀ

ਪੰਜਾਬ ‘ਚ ਅੰਮ੍ਰਿਤਸਰ ਦੇ ਸ਼ਹਿਜ਼ਾਦਾ ਪਿੰਡ ਦੀ ਇੱਕ ਔਰਤ ਜਸਵਿੰਦਰ ਕੌਰ ਨੂੰ ਪੁਲਿਸ ਵੱਲੋਂ ਵੱਡੀ ਦੀ ਛੱਤ ‘ਤੇ ਬਿਠਾ ਕੇ ਪੂਰੇ ਪਿੰਡ ‘ਚ ਘੁੰਮਾਉਣ ਦੇ ਮਾਮਲੇ ‘ਚ ਨਵਾਂ ਮੋੜ ਉਸ ਸਮੇਂ ਆ ਗਿਆ ਜਦੋਂ ਪੁਲਿਸ ਅਧਿਕਾਰੀ ਨੇ ਘਟਨਾ ਦੀ ਵੀਡੀਓ ਜਾਰੀ ਕਰਕੇ ਖੁਦ ਨੂੰ ਬੇਕਸੂਰ ਦੱਸਿਆ ਉਕਤ ਘਟਨਾ ਦੇ ਵਿਰੋਧ ‘ਚ ਪੀੜਤ ਪਰਿਵਾਰ ਤੇ ਪਿੰਡ ਵਾਸੀਆਂ ਪੁਲਿਸ ਥਾਣਾ ਕਤਥੁਨੰਗਲ ਸਾਹਮਣੇ ਵੀਰਵਾਰ ਸਵੇਰੇ ਧਰਨੇ ‘ਤੇ ਬੈਠ ਗਏ ਹਨ   ਧਰਨਾ ਸਥਾਨ ‘ਤੇ ਪਹੁੰਚੇ ਕਾਂਗਰਸ ਦੇ ਕੁਝ ਆਗੂਆਂ ਨੇ ਕਾਰਵਾਈ ਦਾ ਭਰੋਸਾ ਦੇਣ ‘ਤੇ ਇੱਕ ਵਾਰ ਤਾਂ ਪਿੰਡ ਵਾਸੀਆਂ ਨੇ ਧਰਨਾ ਖਤਮ ਕਰ ਦਿੱਤਾ ਸੀ ਪਰ ਪੁਲਿਸ ‘ਤੇ ਬੇਭਰੋਸਗੀ ਕਾਰਨ ਉਹ ਫਿਰ ਤੋਂ ਧਰਨੇ ‘ਤੇ ਬੈਠ ਗਏ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਜਦੋਂ ਤੱਕ ਇਨਸਾਫ ਨਹੀਂ ਮਿਲਦਾ ਉਹ ਧਰਨੇ ‘ਤੇ ਬੈਠੇ ਰਹਿਣਗੇ

ਪੁਲਿਸ ਦੀ ਅਪਰਾਧ ਬ੍ਰਾਂਚ ਦੇ ਅਧਿਕਾਰੀ ਪਲਵਿੰਦਰ ਸਿੰਘ ਨੇ ਘਟਨਾ ਦਾ ਵੀਡੀਓ ਜਾਰੀ ਕਰਕੇ ਪੁਲਿਸ ਨੂੰ ਬੇਕਸੂਰ ਦੱਸਦਿਆਂ ਦੋਸ਼ ਲਾਇਆ ਕਿ ਔਰਤ ਖੁਦ ਹੀ ਗੱਡੀ ਉੱਪਰ ਚੜ੍ਹ ਕੇ ਬੈਠ ਗਈ ਸੀ ਇਸ ਦੌਰਾਨ ਪਿੰਡ ਵਾਸੀਆਂ ਨੇ ਵੀ ਪੁਲਿਸ ‘ਤੇ ਹਮਲਾ ਕੀਤਾ ਤੇ ਗੱਡੀ ‘ਚ ਤੋੜ-ਭੰਨ ਕੀਤੀ ਉਨ੍ਹਾਂ ਦੱਸਿਆ ਕਿ ਪੁਲਿਸ ਜਾਨ ਬਚਾ ਕੇ ਘਟਨਾ ਸਥਾਨ ਤੋਂ ਭੱਜੀ ਸੀ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਮਾਮਲੇ ‘ਚ ਉਚਿਤ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਪੀੜਤ ਮਹਿਲਾ ਨੂੰ ਪੂਰਾ ਇਨਸਾਫ਼ ਮਿਲੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।