ਬ੍ਰਿਕਸ ਦੇਸਾਂ ‘ਚ ਅੰਤਰਰਾਸ਼ਟਰੀ ਮੰਚਾਂ ‘ਤੇ ਸਹਿਯੋਗ ਨੂੰ ਲੈ ਕੇ ਸਹਿਮਤੀ

Consensus, Cooperation, International, Markets, BRICS, Countries

ਬ੍ਰਾਜੀਲ, ਰੂਸ, ਭਾਰਤ,  ਚੀਨ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀਆਂ ਨੇ ਲਿਆ ਹਿੱਸਾ

ਮਾਸਕੋ,  ਏਜੰਸੀ।

ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਇਤਰ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਅੰਤਰਰਾਸ਼ਟਰੀ ਮੰਚਾਂ ‘ਤੇ ਸਹਿਯੋਗ ਨੂੰ ਲੈ ਕੇ ਸਹਿਮਤੀ ਪ੍ਰਗਟ ਕੀਤੀ ਗਈ। ਰੂਸੀ ਵਿਦੇਸ਼ ਮੰਤਰਾਲੇ ਦੀ ਰਿਪੋਰਟ ਅਨੁਸਾਰ ਨਿਊਯਾਰਕ ‘ਚ ਵੀਰਵਾਰ ਨੂੰ ਹੋਈ ਬੈਠਕ ‘ਚ ਬ੍ਰਿਕਸ ਦੇਸਾਂ ਬ੍ਰਾਜੀਲ, ਰੂਸ, ਭਾਰਤ,  ਚੀਨ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀਆਂ ਨੇ ਹਿੱਸਾ ਲਿਆ। ਮੰਤਰੀਆਂ ਨੇ ਸ਼ਾਂਤੀ ਅਤੇ ਸੁਰੱਖਿਆ ਸਥਾਪਨਾ, ਆਰਥਿਕ ਅਤੇ ਵਿੱਤੀ ਸਥਿਰਤਾ ਅਤੇ ਸਤਤ ਵਿਕਾਸ ਦੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ। ਉਹਨਾਂ ਨੇ ਬਹੁਪੱਖਵਾਦ ਦੇ ਸਿਧਾਂਤਾਂ ਅਤੇ ਇੱਕ ਬਿਹਤਰ ਅਤੇ ਜ਼ਿਆਦਾ ਨਿਆਂ ਸੰਗਤ ਵਿਸ਼ਵ ਵਿਵਸਥਾ ਦੇ ਗਠਨ ਲਈ ਵਚਨਬੱਧਤਾ ਦੇ ਆਧਾਰ ‘ਤੇ ਅੰਤਰਰਾਸ਼ਟਰੀ ਮੰਚਾਂ ‘ਤੇ ਤਾਲਮੇਲ ਬਣਾਉਣ ਦੇ ਆਪਣੇ ਦੇਸ਼ਾਂ ਦੇ ਇਰਾਦੇ ਦੀ ਪੁਸ਼ਟੀ ਕੀਤੀ ਜਿੱਥੇ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਮੁੱਖ ਭੂਮਿਕਾ ਨਿਭਾਵੇਗਾ।

ਤਾਸ ਸੰਵਾਦ ਸਮਿਤੀ ਨੇ ਆਪਣੀ ਵੈਬਸਾਈਟ ‘ਤੇ ਕਿਹਾ ਕਿ ਵਿਦੇਸ਼ ਮੰਤਰੀਆਂ ਨੇ ਜੋਹਾਨਸਬਰਗ ‘ਚ 25 ਤੋਂ 27 ਜੁਲਾਈ ਦਰਮਿਆਨ ਹੋਏ ਬ੍ਰਿਕਸ ਦੇ 10ਵੇਂ ਸ਼ਿਖਰ ਸੰਮੇਲਨ ‘ਚ ਲਏ ਗਏ ਫੈਸਲੇ ਨੂੰ ਲਾਗੂ ਕਰਨ ਦੇ ਉਪਾਵਾਂ ‘ਤੇ ਵੀ ਚਰਚਾ ਕੀਤੀ। ਰੂਸੀ ਵਿਦੇਸ਼ ਮੰਤਰਾਲੇ ਅਨੁਸਾਰ ਬੈਠਕ ‘ਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੀ ਹਿੱਸਾ ਲਿਆ। ਬੈਠਕ ‘ਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀਰਵਾਰ ਨੂੰ ਪਾਕਿਸਤਾਨ ‘ਤੇ ਅਪ੍ਰਤੱਖ ਤੌਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਅਤੇ ਹੱਕਾਨੀ ਨੈਟਵਰਕ ਵਰਗੇ ਅੱਤਵਾਦੀ ਸਮੂਹ ਸਰਕਾਰੀ ਸਮਰਥਨ ਨਾਲ ਫਲ ਫੁਲ ਰਹੇ ਹਨ ਅਤੇ ਅਜਿਹੇ ਅੱਤਵਾਦੀ ਸੰਗਠਨਾਂ ਦੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨਾ ਅੱਤਵਾਦ ਨਾਲ ਲੜਨ ਦੀ ਦਿਸ਼ਾ ‘ਚ ਪਹਿਲਾ ਕਦਮ ਹੋਵੇਗਾ। ਉਹਨਾ ਕਿਹਾ ਕਿ ਲਸ਼ਕਰ-ਏ-ਤਾਇਬਾ, ਆਈਐਸਆਈਐਸ, ਅਲ-ਕਾਇਦਾ, ਜੈਸ਼-ਏ-ਮੁਹੰਮਦ, ਤਾਲਿਬਾਨ ਅਤੇ ਹੱਕਾਨੀ ਨੈਟਵਰਕ ਸਰਕਰੀ ਸਮਰਥਨ ਨਾਲ ਵਧਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।