ਥਾਣੇਦਾਰਾਂ ਤੇ ਮੁਨਸ਼ੀਆਂ ‘ਤੇ ਸਿਕੰਜ਼ਾ, 3 ਸਾਲਾਂ ਮਗਰੋਂ ਤਬਾਦਲਾ ਲਾਜ਼ਮੀ

Punjab government tightens on luchar songs

ਹੈਡਕਾਸਟੇਬਲ ਤੋਂ ਲੈ ਕੇ ਕਾਂਸਟੇਬਲਾਂ ਸਿਰਫ਼ 5 ਸਾਲ ਤੱਕ ਹੀ ਰਹਿ ਸਕਣਗੇ ਇੱਕ ਤਹਿਸੀਲ ਥਾਣੇ ‘ਚ | Transfer

  • ਮੁੱਖ ਮੰਤਰੀ ਵੱਲੋਂ ਹੇਠਲੇ ਰੈਂਕ ਦੇ ਪੁਲਿਸ ਮੁਲਾਜ਼ਮਾਂ ਵਾਸਤੇ ਨਵੀਂ ਤਬਾਦਲਾ ਨੀਤੀ ਜਾਰੀ ਕਰਨ ਦੇ ਨਿਰਦੇਸ਼ |Transfer

ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਦੇ ਥਾਣਿਆਂ ਵਿੱਚ ਹੁਣ ਥਾਣੇਦਾਰਾਂ ਅਤੇ ਮੁਨਸ਼ੀਆਂ ਦੀ ਟੋਹਰ 3 ਸਾਲ ਤੋਂ ਜਿਆਦਾ ਤੋਂ ਜਿਆਦਾ ਨਹੀਂ ਰਹੇਗੀ, ਕਿਉਂਕਿ ਪੰਜਾਬ ਪੁਲਿਸ ਜਲਦ ਹੀ ਇੱਕ ਤਬਾਦਲਾ ਨੀਤੀ ਤਿਆਰ ਕਰਨ ਜਾ ਰਹੀਂ ਹੈ। ਜਿਸ ਅਨੁਸਾਰ ਕੋਈ ਵੀ ਥਾਣੇਦਾਰ ਅਤੇ ਉਸ ਦਾ ਮੁਨਸ਼ੀ ਇੱਕੋ ਥਾਣੇ ਹੀ ਨਹੀਂ ਸਗੋਂ ਇੱਕੋ ਤਹਿਸੀਲ ਦੇ ਕਿਸੇ ਵੀ ਥਾਣੇ ਵਿੱਚ 3 ਸਾਲ ਤੋਂ ਜਿਆਦਾ ਸਮਾਂ ਨਹੀਂ ਰਹਿ ਸਕੇਗਾ।ਇਸ ਨਾਲ ਹੀ ਹੇਠਲੇ ਪੱਧਰ ਦੇ ਪੁਲਿਸ ਕਰਮਚਾਰੀਆਂ ਵਿੱਚ ਕਾਂਸਟੇਬਲ ਤੋਂ ਲੈ ਕੇ ਹੈਡਕਾਂਸਟੇਬਲ ਤੱਕ ਦਾ ਤਬਾਦਲਾ 5 ਸਾਲ ਤੱਕ ਕਰਨਾ ਜਰੂਰੀ ਹੋਏਗਾ।

ਇਹ ਵੀ ਪੜ੍ਹੋ : ਨੇਪਾਲ ਦੇ ਪ੍ਰਧਾਨ ਮੰਤਰੀ ਪ੍ਰਚੰਡ ਦੀ ਪਤਨੀ ਦਾ ਦੇਹਾਂਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਅਤੇ ਹੇਠਲੇ ਰੈਂਕ ਦੇ ਕਰਮਚਾਰੀਆਂ ਦੀ ਕਥਿਤ ਗੰਢਤੁੱਪ ਤੋੜਨ ਲਈ ਇੱਕ ਖ਼ਾਸ ਨੀਤੀ ਨੂੰ ਬਣਾਉਣ ਲਈ ਬੁੱਧਵਾਰ ਨੂੰ ਪੁਲਿਸ ਮੁੱਖੀ ਸੁਰੇਸ਼ ਅਰੋੜਾ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ। ਨਵੀਂ ਤਬਾਦਲਾ ਨੀਤੀ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਅਪਰਾਧਿਕ ਮਾਮਲਾ ਦਰਜ ਹੋਣ ਤੋਂ ਬਾਅਦ ਉਪਰਲੇ ਜਾਂ ਹੇਠਲੇ ਪੱਧਰ ਦਾ ਕੋਈ ਵੀ ਪੁਲਿਸ ਮੁਲਾਜ਼ਮ ਉਸ ਜ਼ਿਲ੍ਹੇ ਵਿੱਚ ਤਾਇਨਾਤ ਨਹੀਂ ਰਹੇਗਾ। ਰੇਂਜ਼ ਦੇ ਆਈ.ਜੀ./ਡੀ.ਆਈ.ਜੀ. ਤੁਰੰਤ ਇਸ ਨੂੰ ਰੇਂਜ ਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਤਾਇਨਾਤ ਕਰਨਗੇ। (Transfer)

ਕਿਸੇ ਪੁਲਿਸ ਥਾਣੇ ਦੇ ਐਸ.ਐਚ.ਓ. ਇੰਚਾਰਜ ਦੀ ਘੱਟ ਤੋਂ ਘੱਟ ਮਿਆਦ ਇੱਕ ਸਾਲ ਹੋਵੇਗੀ ਓਥੇ ਰੈਗੂਲਰ ਸਬ-ਇੰਸਪੈਕਟਰ ਤੋਂ ਘੱਟ ਰੈਂਕ ਦਾ ਅਧਿਕਾਰੀ ਐਸ.ਐਚ.ਓ. ਵਜੋਂ ਤਾਇਨਾਤ ਨਹੀਂ ਕੀਤਾ ਜਾਵੇਗਾ। ਜਿੱਥੇ ਐਸ.ਐਚ.ਓ. ਵਾਸਤੇ ਇੰਸਪੈਕਟਰ ਦੀ ਅਸਾਮੀ ਪ੍ਰਵਾਨ ਕੀਤੀ ਹੋਈ ਹੈ, ਓਥੇ ਰੈਗੂਲਰ ਇੰਸਪੈਕਟਰ ਦੇ ਰੈਂਕ ਤੋਂ ਹੇਠਾਂ ਦੇ ਅਧਿਕਾਰੀ ਨੂੰ ਐਸ.ਐਚ.ਓ. ਵਜੋਂ ਤਾਇਨਾਤ ਕੀਤਾ ਜਾਵੇਗਾ। ਐਮਐਚਸੀ/ ਏਐਮਐਚਸੀ (ਮੁਨਸ਼ੀ/ ਵਧੀਕ ਮੁਨਸ਼ੀ) ਦੀ ਤਾਇਨਾਤੀ ਦੀ ਮਿਆਦ ਇੱਕ ਪੁਲਿਸ ਥਾਣੇ ਵਿੱਚ ਤਿੰਨ ਸਾਲ ਹੋਵੇਗੀ।ਸੀ.ਆਈ.ਏ. ਇੰਚਾਰਜ ਅਤੇ ਸਪੈਸ਼ਲ ਸਟਾਫ ਦੇ ਇੰਚਾਰਜ ਦੀ ਮਿਆਦ ਆਮ ਤੌਰ ‘ਤੇ ਇੱਕ ਸਾਲ ਹੋਵੇਗੀ। (Transfer)

ਇਹ ਵੀ ਪੜ੍ਹੋ : ਅਗਲੇ ਦੋ ਦਿਨਾਂ ਦੌਰਾਨ ਬੁੱਢੇ ਨਾਲੇ ’ਚ ਪਾਣੀ ਦਾ ਪੱਧਰ ਵਧਣ ਦੇ ਸੰਕੇਤ

 ਇਕ ਪੁਲਿਸ ਥਾਣੇ ਵਿੱਚ ਤਾਇਨਾਤ ਉਪਰਲੇ ਰੈਂਕ (ਅੱਪਰ ਸਬਾਰਡੀਨੇਟ) ਦੀ ਮਿਆਦ ਆਮ ਤੌਰ ‘ਤੇ ਤਿੰਨ ਸਾਲ ਹੋਵੇਗੀ  ਹੇਠਲੇ ਰੈਂਕ ਦੇ (ਕਾਂਸਟੇਬਲ ਅਤੇ ਹੈਡ ਕਾਂਸਟੇਬਲ) ਦੀ ਤਾਇਨਾਤੀ ਇਕ ਪੁਲਿਸ ਥਾਣੇ ਵਿੱਚ ਆਮ ਮਿਆਦ ਤਿੰਨ ਸਾਲ ਹੋਵੇਗੀ (ਪੰਜਾਬ ਪੁਲਿਸ ਨਿਯਮ 14.16)। ਜਿਨਾਂ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਸਹਾਇਕ ਸਬ-ਇੰਸਪੈਕਟਰਾਂ (ਅੱਪਰ ਸੁਬਾਰਡੀਨੇਟਸ) ਨੇ ਇੱਕ ਜ਼ਿਲੇ ਵਿੱਚ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਏ.ਐਸ.ਆਈ. ਵਜੋਂ ਅੱਠ ਸਾਲ ਮੁਕੰਮਲ ਕਰ ਲਏ ਹਨ, ਉਨ੍ਹਾਂ ਦੀ ਰੇਂਜ ਦੇ ਵਿੱਚ ਹੋਰ ਜ਼ਿਲੇ ‘ਚ ਰੇਂਜ ਦੇ ਆਈ.ਜੀ./ਡੀ.ਆਈ.ਜੀ. ਵੱਲੋਂ ਤਬਾਦਲਾ ਕੀਤਾ ਜਾਵੇਗਾ।

ਜਿਨਾਂ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਏਐਸਆਈ (ਅੱਪਰ ਸਬਾਰਡੀਨੇਟਸ) ਨੇ ਇਕ ਰੇਂਜ ਵਿੱਚ ਇੰਸਪੈਕਟਰਾਂ, ਸਬ-ਇੰਸਪੈਕਟਰਾਂ ਅਤੇ ਏਐਸਆਈ ਵਜੋਂ 12 ਸਾਲ ਮੁਕੰਮਲ ਕਰ ਲਏ ਹਨ, ਉਨਾਂ ਨੂੰ ਰੇਂਜ ਦੇ ਆਈਜੀ/ ਡੀਆਈਜੀ ਦੀ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਸੀਪੀਓ ਦੁਆਰਾ ਹੋਰ ਰੇਂਜ ਵਿੱਚ ਤਬਦੀਲ ਕੀਤਾ ਜਾਵੇਗਾ। ਬੁਲਾਰੇ ਅਨੁਸਾਰ ਨਵੀਂ ਨੀਤੀ ਵਿੱਚ ਜ਼ਰੂਰੀ ਤਬਦੀਲੀਆਂ 25 ਜੁਲਾਈ, 2018 ਤੱਕ ਮੁਕੰਮਲ ਕਰਨੀਆਂ ਜ਼ਰੂਰੀ ਹਨ। ਵਿਸ਼ੇਸ਼ ਮਾਮਲਿਆਂ ਵਿੱਚ ਉਪਰੋਕਤ ਨੀਤੀ ‘ਚ ਛੋਟ ਦੇਣ ਦੇ ਲਈ ਡੀਜੀਪੀ ਕੋਲ ਸ਼ਕਤੀ ਹੋਵੇਗੀ ਜੋ ਕਿ ਸਬੰਧਤ ਕਮਿਸ਼ਨਰ ਆਫ ਪੁਲਿਸ/ਐਸਐਸਪੀ ਦੀ ਲਿਖਤੀ ਬੇਨਤੀ ‘ਤੇ ਆਧਾਰਿਤ ਦਿੱਤੀ ਜਾ ਸਕੇਗੀ।

LEAVE A REPLY

Please enter your comment!
Please enter your name here