(ਅਜਯ ਕਮਲ) ਰਾਜਪੁਰਾ। ਥਾਣਾ ਸਦਰ ਰਾਜਪੁਰਾ ਨੇ 260 ਗ੍ਰਾਮ ਹੈਰੋਇਨ (Heroin) ਸਮੇਤ 2 ਵਿਅਕਤੀਆਂ ਅਤੇ ਇੱਕ ਔਰਤ ਨੂੰ ਇੱਕ ਕਿਲੋ ਅਫੀਮ ਸਮੇਤ ਗਿ੍ਰਫ਼ਤਾਰ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਮੌਕੇ ਪੁਲਿਸ ਅਧਿਕਾਰੀ ਸੁਰਿੰਦਰ ਮੋਹਨ ਨੇ ਦੱਸਿਆ ਕਿ ਇੰਸਪੈਕਟਰ ਜਸਪ੍ਰੀਤ ਸਿੰਘ ਐੱਸਐੱਚਓ ਥਾਣਾ ਸਦਰ ਰਾਜਪੁਰਾ ਦੀ ਦੇਖ-ਰੇਖ ਹੇਠ ਸ.ਥਾ. ਕੁਲਦੀਪ ਸਿੰਘ ਚੌਕੀ ਬਸੰਤਪੁਰਾ ਨੇ ਸਮੇਤ ਪੁਲਿਸ ਪਾਰਟੀ ਮੇਨ ਰੋਡ ਸਾਹਮਣੇ ਏ.ਜੀ.ਐਮ. ਰਿਜੋਰਟਾ ਪਿੰਡ ਬਸੰਤਪੁਰਾ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਰਾਜਪੁਰਾ ਸਾਈਡ ਵੱਲੋਂ ਆਉਂਦੀ ਇਕ ਬੱਸ ਪਿੱਛੇ ਚੁੱਕੀ ਤਾਂ ਬੱਸ ’ਚੋਂ ਦੋ ਵਿਅਕਤੀ ਨਿਰਭੈ ਸਿੰਘ ਪੁੱਤਰ ਭਜਨ ਸਿੰਘ ਡਾਗੀਆ ਜਿਲ੍ਹਾ ਲੁਧਿਆਣਾ ਅਤੇ ਜੋਬਨਜੀਤ ਸਿੰਘ ਪੁੱਤਰ ਇਕਬਾਲ ਸਿੰਘ ਡਾਗੀਆਂ ਜਿਲਾ ਲੁਧਿਆਣਾ ਜਿਹਨਾਂ ਨੇ ਆਪਣੇ ਆਪਣੇ ਮੋਢਿਆ ਪਰ ਪਿੱਠੂ ਬੈਂਗ ਪਾਏ ਹੋਏ ਸੀ।
ਬੱਸ ਵਿੱਚੋਂ ਉਤਰਕੇ ਪਿੱਛੇ ਨੂੰ ਮੁੜਨ ਲੱਗੇ ਜਿਹਨਾਂ ਪਰ ਸੱਕ ਹੋਣ ਤੇ ਕੁਲਦੀਪ ਸਿੰਘ ਨੇ ਸਮੇਤ ਪੁਲਿਸ ਪਾਰਟੀ ਉਨ੍ਹਾਂ ਨੂੰ ਕਾਬੂ ਕੀਤਾ ਜਿਸ ਉਪਰੰਤ ਐੱਸਆਈ ਦਵਿੰਦਰ ਸਿੰਘ ਇੰਚਾਰਜ ਚੌਕੀ ਬਸੰਤਪੁਰਾ ਨੇ ਮੌਕਾ ਪਰ ਪੁੱਜਕੇ ਇਨ੍ਹਾਂ ਪਾਸੋਂ 260 ਗ੍ਰਾਮ ਹੈਰੋਇਨ (Heroin) ਬਰਾਮਦ ਕਰਕੇ ਐੱਨਡੀਪੀਐੱਸ ਐਕਟ ਥਾਣਾ ਸਦਰ ਰਾਜਪੁਰਾ ਦਰਜ ਕਰਕੇ ਗਿ੍ਰਫ਼ਤਾਰ ਕੀਤਾ ਜਿਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਅਗਲੀ ਤਫਤੀਸ਼ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਰੋਸ਼ਨ ਕੁਮਾਰ ਥਾਣਾ ਸਦਰ ਰਾਜਪੁਰਾ ਨੇ ਸਮੇਤ ਪੁਲਿਸ ਪਾਰਟੀ ਨਾਕਾ ਬੰਦੀ ਕੀਤੀ ਹੋਈ ਸੀ ਤਾਂ ਰਾਜਪੁਰਾ ਸਾਈਡ ਵੱਲੋਂ ਆਉਂਦੀ ਇੱਕ ਬੱਸ ਨਾਕਾ ਤੋਂ ਪਿੱਛੇ ਰੁਕੀ ਤਾਂ ਬਸ ਵਿੱਚੋਂ ਇੱਕ ਔਰਤ ਨਾਜਮਾ ਪਤਨੀ ਮੁਹੰਮਦ ਹਬੀਬ ਬੀਬੋ ਖਾਨ ਵਾਸੀ ਵਾਸੀ ਕਾਂਸੀਰਾਮ ਕਲੋਨੀ ਥਾਣਾ ਖਰਖੋਦਾ ਜਿਲਾ ਮੋਰਣ (ਉੱਤਰ ਪ੍ਰਦੇਸ਼) ਜਿਸ ਨੇ ਆਪਣੇ ਮੋਢੇ ’ਤੇ ਪਿੱਠੂ ਬੈਗ ਪਾਇਆ ਹੋਇਆ ਸੀ ਬੱਸ ਵਿੱਚੋਂ ਉਤਰਕੇ ਪਿੱਛੇ ਨੂੰ ਟਹਿਲਣ ਲਗੀ ਜਿਸ ਪਰ ਸੱਕ ਹੋਣ ਤੇ ਸਥਾ: ਰੋਸ਼ਨ ਕੁਮਾਰ ਨੇ ਸਮੇਤ ਪੁਲਿਸ ਪਾਰਟੀ ਉਸ ਨੂੰ ਕਾਬੂ ਕੀਤਾ ਅਤੇ ਉਸ ਪਾਸੋਂ ਇੱਕ ਕਿਲੋ ਅਫੀਮ ਬਰਾਮਦ ਹੋਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ