ਪੁਲਿਸ ਕਾਂਸਟੇਬਲ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ 

(ਸੱਚ ਕਹੂੰ ਨਿਊਜ਼) ਮੋਹਾਲੀ। ਪੰਜਾਬ ਪੁਲਿਸ ਦੇ ਇੱਕ ਕਾਂਸਟੇਬਲ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਮੋਹਾਲੀ ਫੇਜ਼-9 ਸਥਿਤ ਰੈੱਡ ਸਟੋਨ ਹੋਟਲ ਵਿੱਚ ਕਾਂਸਟੇਬਲ ਨੇ ਖੁਦ ਨੂੰ ਗੋਲੀ ਮਾਰ ਲਈ। (Police Constable Suicide ) ਗੋਲੀ ਦੀ ਆਵਾਜ਼ ਸੁਣ ਕੇ ਹੋਟਲ ਸਟਾਫ ਤੁਰੰਤ ਕਾਂਸਟੇਬਲ ਦੇ ਕਮਰੇ ‘ਚ ਪਹੁੰਚਿਆ ਅਤੇ ਉਸ ਨੂੰ ਖੂਨ ਨਾਲ ਲੱਥਪੱਥ ਪਿਆ ਦੇਖਿਆ। ਉਸ ਨੂੰ ਤਰੁੰਤ ਚੁੱਕ ਕੇ ਸੈਕਟਰ-32 ਜੀਐਮਸੀਐਚ ਚੰਡੀਗੜ੍ਹ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ 6 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਗ੍ਰਿਫਤਾਰ

ਮ੍ਰਿਤਕ ਦੀ ਪਛਾਣ ਅਸ਼ਵਨੀ ਵਾਸੀ ਸੈਕਟਰ-26 ਪੁਲਿਸ ਲਾਈਨ ਚੰਡੀਗੜ੍ਹ ਵਜੋਂ ਹੋਈ ਹੈ। ਉਸ ਦੇ ਪਿਤਾ ਈਸ਼ਵਰ ਵੀ ਚੰਡੀਗੜ੍ਹ ਪੁਲੀਸ ਵਿੱਚ ਏ.ਐਸ.ਆਈ. ਇਸ ਵੇਲੇ ਸੈਕਟਰ-19 ਥਾਣੇ ਵਿੱਚ ਕੰਮ ਕਰ ਰਹੇ ਹਨ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਅਸ਼ਵਨੀ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਕਰੀਬ 7 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ 6 ਸਾਲ ਦੀ ਬੇਟੀ ਛੱਡ ਗਿਆ ਹੈ। ਪੁਲਿਸ ਖੁਦਕੁਸ਼ੀ ਕਾਰਨਾਂ ਦਾ ਪਤਾ ਲਾਉਂਣ ’ਚ ਜੁਟ ਗਈ ਹੈ।

LEAVE A REPLY

Please enter your comment!
Please enter your name here