ਖੇਤ ’ਚੋਂ ਪੁਲਿਸ ਨੇ ਤਿੰਨ ਹੈਰੋਇਨ ਤਸਕਰਾਂ ਨੂੰ ਕੀਤਾ ਕਾਬੂ

Heroin Smugglers Arrested
 ਲੁਧਿਆਣਾ:  ਹੈਰੋਇਨ ਤਸਕਰੀ ਦੇ ਦੋਸ਼ਾਂ ਹੇਠ ਕਾਬੂ ਕੀਤੇ ਵਿਅਕਤੀਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਹਰਬੰਸ ਸਿੰਘ।

ਤਿੰਨਾਂ ਦੇ ਕਬਜ਼ੇ ’ਚੋਂ 1 ਕਿੱਲੋ 70 ਗ੍ਰਾਮ ਹੈਰੋਇਨ ਤੇ ਪਿਸਟਲ ਸਮੇਤ ਹੋਏ ਬਰਾਮਦ : ਇੰ.ਹਰਬੰਸ ਸਿੰਘ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਨੇ ਤਿੰਨ ਵਿਅਕਤੀਆਂ ਨੂੰ ਇੱਕ ਖੇਤ ਵਿਚਲੇ ਕਮਰੇ ’ਚੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਤਿੰਨੋ ਵਿਅਕਤੀ ਹੈਰੋਇਨ ਤਸਕਰੀ ਕਰਦੇ ਹਨ। ਐੱਸਟੀਐੱਫ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮੁਖ਼ਬਰੀ ਕੋਲ ਇਤਲਾਹ ਮਿਲੀ ਦਵਿੰਦਰ ਸਿੰਘ ਉਰਫ਼ ਲਵਪ੍ਰੀਤ ਅਤੇ ਧਰਮਿੰਦਰ ਸਿੰਘ ਉਰਫ਼ ਧਰਮਿੰਦਰ ਵਾਸੀਅਨ ਪਿੰਡ ਸਿੰਘਪੁਰਾ (ਜ਼ਿਲ੍ਹਾ ਮੋਗਾ) ਤੇ ਇਕਬਾਲ ਸਿੰਘ ਉਰਫ਼ ਬੰਟੀ ਵਾਸੀ ਪਿੰਡ ਖੋਸਾ (ਜ਼ਿਲ੍ਹਾ ਮੋਗਾ) ਬੱਬੂ ਉਰਫ਼ ਪਾੜਾ ਦੇ ਖੇਤ ਵਿਚਲੀ ਮੋਟਰ ’ਚ ਬੈਠ ਕੇ ਆਪਣੇ ਗਾਹਕਾਂ ਨੂੰ ਹੈਰੋਇਨ ਵੇਚਦੇ ਹਨ। ਜਿੰਨ੍ਹਾਂ ਨੂੰ ਗਾਹਕਾਂ ਦੀ ਉਡੀਕ ਕਰਦਿਆਂ ਕਾਬੂ ਕੀਤਾ ਜਾ ਸਕਦਾ ਹੈ। (Heroin Smugglers Arrested)

ਇਹ ਵੀ ਪੜ੍ਹੋ : ਫੁੱਟਪਾਥ ’ਤੇ ਪਏ ਪਰਿਵਾਰ ‘ਤੇ ਕਾਰ ਚੜ੍ਹੀ, ਇੱਕ ਦੀ ਮੌਤ

ਉਨ੍ਹਾਂ ਦੱਸਿਆ ਕਿ ਇਤਲਾਹ ਮੁਤਾਬਕ ਪੁਲਿਸ ਪਾਰਟੀ ਨੇ ਉਕਤਾਨ ਵਿਅਕਤੀਆਂ ਖਿਲਾਫ਼ ਥਾਣਾ ਐੱਸਟੀਐੱਫ਼ ਸੋਹਾਣਾ ਵਿਖੇ ਮਾਮਲਾ ਦਰਜ਼ ਕਰਨ ਤੋਂ ਬਾਅਦ ਬੱਬੂ ਸਿੰਘ ਪਾੜਾ ਦੇ ਖੇਤ ਬਣੇ ਮੋਟਰ ਵਾਲੇ ਕਮਰੇ ’ਚੋਂ ਕਾਬੂ ਕੀਤਾ ਅਤੇ ਅਜੇ ਕੁਮਾਰ ਉਪ ਕਪਤਾਨ ਪੁਲਿਸ/ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਦੀ ਮੌਜੂਦਗੀ ’ਚ ਦਵਿੰਦਰ ਸਿੰਘ ਦੇ ਕਬਜੇ ’ਚੋਂ 515 ਗ੍ਰਾਮ ਹੈਰੋਇਨ, ਇੱਕ ਇਲੈਕਟ੍ਰੋਨਿਕ ਕੰਡਾ ਅਤੇ 20 ਪਾਰਦਰਸੀ ਪਾਊਚ, ਧਰਮਿੰਦਰ ਸਿੰਘ ਦੇ ਕਬਜ਼ੇ ’ਚੋਂ 290 ਗ੍ਰਾਮ ਹੈਰੋਇਨ ਅਤੇ ਇਕਬਾਲ ਸਿੰਘ ਦੇ ਪਾਸੋਂ ਇੱਕ ਲੋਡਡ ਪਿਸਟਲ .32 ਬੋਰ ਸਮੇਤ 2 ਜਿੰਦਾ ਕਾਰਤੂਸ ਅਤੇ 265 ਗ੍ਰਾਮ ਹੈਰੋਇਨ ਤੋਂ ਇਲਾਵਾ ਇੱਕ ਮੋਟਰਸਾਇਕਲ ਵੀ ਬਰਾਮਦ ਹੋਇਆ। ਜਿਸ ਕਰਕੇ ਤਿੰਨਾਂ ਸਮੇਤ ਉਨ੍ਹਾਂ ਤੋਂ ਬਰਾਮਦ ਹੈਰੋਇਨ, ਹਥਿਆਰ ਤੇ ਮੋਟਰਸਾਇਕਲ ਨੂੰ ਕਬਜ਼ੇ ’ਚ ਲੈ ਲਿਆ ਗਿਆ। (Heroin Smugglers Arrested)

ਇੰ. ਹਰਬੰਸ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਤਿੰਨਾਂ ਨੇ ਮੰਨਿਆ ਕਿ ਉਹ ਪਿਛਲੇ ਕਰੀਬ ਦੋ ਸਾਲਾਂ ਤੋਂ ਹੈਰੋਇਨ ਵੇਚਣ ਦਾ ਧੰਦਾ ਕਰਦੇ ਆ ਰਹੇ ਹਨ। ਇਸ ਲਈ ਪੁਲਿਸ ਵੱਲੋਂ ਤਿੰਨਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ। ਜਿੱਥੋਂ ਉਨ੍ਹਾਂ ਨੂੰ ਤਿੰਨਾਂ ਦਾ ਹੀ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਹੈ। ਇਸ ਦੌਰਾਨ ਇੰਨ੍ਹਾਂ ਦੇ ਹੋਰਾਂ ਵਿਅਕਤੀਆਂ ਨਾਲ ਸੰਪਰਕਾਂ ਦਾ ਪਤਾ ਲਗਾਇਆ ਜਾਵੇਗਾ।