ਪੁਲਿਸ ਨੇ ਨਜਾਇਜ਼ ਪਿਸਤੌਲ ਤੇ ਜਿੰਦਾ ਕਾਰਤੂਸਾਂ ਸਮੇਤ ਇੱਕ ਨੂੰ ਕੀਤਾ ਕਾਬੂ

Ludhiana-Police

ਵੱਖ-ਵੱਖ ਥਾਣਿਆਂ ’ਚ ਪਹਿਲਾਂ ਵੀ ਕਈ ਸੰਗੀਨ ਮੁਕੱਦਮੇ ਦਰਜ: ਐੱਸਐੱਚਓ ਗਰੇਵਾਲ

(ਸ਼ਮਸ਼ੇਰ ਸਿੰਘ) ਰਾਏਕੋਟ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੀ ਪੁਲਿਸ ਵੱਲੋਂ ਡੀਐੱਸਪੀ ਰਾਏਕੋਟ ਰਛਪਾਲ ਸਿੰਘ ਢੀਂਡਸਾ ਦੀ ਅਗਵਾਈ ਹੇਠ ਥਾਣਾ ਸਦਰ ਰਾਏਕੋਟ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਪਿਸਤੌਲ, ਮੈਗਜ਼ੀਨ ਤੇ ਕਾਰਤੂਸਾਂ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐੱਸਐਚਓ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਏਐੱਸਆਈ ਕੁਲਦੀਪ ਸਿੰਘ ਸਮੇਤ ਪੁਲਿਸ ਪਾਰਟੀ ਨੇ ਮਿਲੀ ਇਤਲਾਹ ਤਹਿਤ ਕੰਵਲਪ੍ਰੀਤ ਸਿੰਘ ਬਿੱਲਾ ਵਾਸੀ ਕਿਸਨਪੁਰਾ (ਲੁਧਿਆਣਾ) ਜੋ ਕਿ ਅਪਰਾਧਿਕ ਵਿਰਤੀ ਦਾ ਵਿਅਕਤੀ ਲੜਾਈ ਝਗੜੇ ਕਰਨ ਦਾ ਆਦੀ ਹੈ ਤੇ ਇਸ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਨੂੰ ਕਾਬੂ ਕੀਤਾ। (Ludhiana Police)

ਇਹ ਵੀ ਪੜ੍ਹੋ: ਪਰਾਲੀ ਸਾੜੇ ਬਿਨਾਂ ਬੀਜੀ ਕਣਕ ਦੀ ਫ਼ਸਲ ’ਤੇ ਸੁੰਡੀ ਦਾ ਹਮਲਾ

ਜਿਸ ਦੇ ਕਬਜੇ ’ਚੋਂ ਪੁਲਿਸ ਨੂੰ ਨਜਾਇਜ਼ ਪਿਸਤੌਲ ਬਰਾਮਦ ਹੋਇਆ। ਇਸ ਤੋਂ ਇਲਾਵਾ ਬਿੱਲੇ ਦੇ ਕਬਜ਼ੇ ’ਚੋਂ ਪੁਲਿਸ ਨੂੰ 32 ਬੋਰ ਸਮੇਤ ਮੈਗਜੀਨ, 2 ਜਿੰਦਾ ਕਾਰਤੂਸਾਂ ਵੀ ਬਰਾਮਦ ਹੋਏ ਹਨ। ਜਿਸ ਖਿਲਾਫ਼ ਥਾਣਾ ਸਦਰ ਰਾਏਕੋਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੰਵਲਪ੍ਰੀਤ ਸਿੰਘ ਬਿੱਲਾ ਖਿਲਾਫ ਥਾਣਾ ਸਦਰ ਰਾਏਕੋਟ ਤੇ ਥਾਣਾ ਮਹਿਲਕਲਾਂ ਸਦਰ, ਅਹਿਮਦਗੜ ਤੇ ਥਾਣਾ ਪਾਇਲ ਵਿਖੇ ਸੰਗੀਨ ਧਰਾਵਾਂ ਤਹਿਤ ਮੁਕੱਦਮੇ ਦਰਜ ਹਨ। ਏ ਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਉਕਤ ਨੌਜਵਾਨ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਤਹਿਤ ਇਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ। Ludhiana Police