ਪੁਲਿਸ ਵੱਲੋਂ ਅਫ਼ੀਮ ਸਮੇਤ ਚਾਰ ਮੁਲਜ਼ਮ ਕਾਬੂ

Opium
ਪਟਿਆਲਾ: ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ।

ਪੁਲਿਸ ਨੂੰ ਦੇਖ ਕੇ ਕਾਰ ਭਜਾਉਣ ਦੀ ਕਰਨ ਲੱਗੇ ਸੀ ਕੋਸ਼ਿਸ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 8 ਕਿਲੋਗ੍ਰਾਮ ਅਫ਼ੀਮ (Opium) ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁੱਖ ਥਾਣਾ ਅਫ਼ਸਰ ਸਦਰ ਐਸ.ਆਈ ਹਰਮਿੰਦਰ ਸਿੰਘ, ਐਸ.ਆਈ ਲਵਦੀਪ ਸਿੰਘ ਇੰਚਾਰਜ ਪੁਲਿਸ ਚੌਕੀ ਬਹਾਦਰਗੜ ਸਮੇਤ ਪੁਲਿਸ ਪਾਰਟੀ ਮੇਨ ਹਾਈਵੇ ਰਾਜਪੁਰਾ ਪਟਿਆਲਾ ਰੋਡ ਬਹਾਦਰਗੜ੍ਹ ਮੌਜੂਦ ਸੀ ਅਤੇ ਰਾਜਪੁਰਾ ਤਰਫ਼ ਤੋਂ ਆਉਂਦੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ।

ਦੌਰਾਨੇ ਚੈਂਕਿੰਗ ਰਾਜਪੁਰਾ ਸਾਈਡ ਤੋਂ ਇੱਕ ਕਾਰ ਆਉਂਦੀ ਦਿਖਾਈ ਦੇਣ ’ਤੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਕਾਰ ਹੌਲੀ ਕਰਕੇ ਪੁਲਿਸ ਪਾਰਟੀ ਨੂੰ ਦੇਖ ਕੇ ਕਾਰ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਅਚਾਨਕ ਬੰਦ ਹੋ ਗਈ, ਕਾਰ ਚਾਲਕ ਸਮੇਤ ਤਿੰਨ ਹੋਰ ਵਿਅਕਤੀ ਉਤਰ ਕੇ ਭੱਜਣ ਲੱਗੇ, ਜਿਹਨਾਂ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਨ੍ਹਾਂ ਦਾ ਨਾਂਅ ਪਤਾ ਪੁੱਛਿਆ ਤਾਂ ਕਾਰ ਚਾਲਕ ਨੇ ਆਪਣਾ ਨਾਂਅ ਮਨਦੀਪ ਸਿੰਘ ਉਰਫ ਮੰਨਾ ਪੁੱਤਰ ਵਾਸੀ ਸਨੌਰ, ਕਾਰ ਦੀ ਅਗਲੀ ਸੀਟ ਤੋਂ ਉਤਰੇ ਵਿਅਕਤੀ ਨੇ ਆਪਣਾ ਨਾਂਅ ਮਨਜੀਤ ਸਿੰਘ ਉਰਫ ਗੋਲਡੀ ਵਾਸੀ ਸਨੌਰ, ਕਾਰ ਦੀ ਪਿਛਲੀ ਸੀਟ ਤੋਂ ਉਤਰੇ ਵਿਅਕਤੀ ਨੇ ਆਪਣਾ ਨਾਂਅ ਰਾਜੂ ਪੁੱਤਰ ਗੁਰਮੀਤ ਸਿੰਘ ਵਾਸੀ ਚੌਰਾ ਰੋਡ ਸਨੌਰ ਅਤੇ ਵਰਿੰਦਰ ਸਿੰਘ ਉਰਫ ਕਾਲਾ ਵਾਸੀ ਸਨੌਰ ਦੱਸਿਆ। (Opium)

ਇਹ ਵੀ ਪੜ੍ਹੋ: ਕਰਵਾ ਚੌਥ : ਵਰਤ ਖੋਲ੍ਹਦੇ ਸਮੇਂ ਕਰ ਲਈ ਇਹ ਗਲਤੀ ਤਾਂ ਹੋ ਸਕਦੈ ਸਿਹਤ ਨੂੰ ਨੁਕਸਾਨ !

ਪੁਲਿਸ ਪਾਰਟੀ ਨੇ ਕਾਰ ’ਚ ਕਾਲੇ ਰੰਗ ਦਾ ਬੈਗ ਪਿਆ ਦਿਖਾਈ ਦਿੱਤਾ, ਜਿਸ ਨੂੰ ਚੈਕ ਕਰਨ ਉਪਰੰਤ ਬੈਗ ਵਿੱਚੋਂ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚੋਂ 08 ਕਿਲੋ ਅਫੀਮ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਤੋਂ ਪੁਲਿਸ ਰਿਮਾਂਡ ਦੌਰਾਨ ਪਤਾ ਕੀਤਾ ਜਾਵੇਗਾ ਕਿ ਇਹ ਅਫ਼ੀਮ ਕਿੱਥੋਂ ਲੈ ਕੇ ਆਏ ਹਨ ਅਤੇ ਅੱਗੇ ਕਿੱਥੇ ਸਪਲਾਈ ਕਰਨੀ ਸੀ। ਇਸ ਮੌਕੇ ਐਸਪੀ ਸਿਟੀ ਮੁਹਮੰਦ ਸਰਫਰਾਜ ਆਲਮ, ਡੀਐਸਪੀ ਦਿਹਾਤੀ ਗੁਰਦੇਵ ਸਿੰਘ ਧਾਲੀਵਾਲ ਸਮੇਤ ਹੋਰ ਪੁਲਿਸ ਅਧਿਕਾਰੀ ਹਾਜਰ ਸਨ।