ਗ੍ਰਿਫਤਾਰ 6 ਲੋਕਾਂ ‘ਚ ਜਲੰਧਰ ਦਾ ਪਾਦਰੀ ਵੀ ਸ਼ਾਮਲ
ਜਲੰਧਰ (ਸੱਚ ਕਹੂੰ ਨਿਊਜ਼) |ਪੰਜਾਬ ਪੁਲਿਸ ਇਨ੍ਹੀਂ-ਦਿਨੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਜਾਇਜ਼ ਧਨ ਦੀ ਨਿਕਾਸੀ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਹੈ ਜਗ੍ਹਾ-ਜਗ੍ਹਾ ਨਾਕੇ ਲਾਏ ਜਾਣ ਤੋਂ ਬਾਅਦ ਵੀ ਕਰੰਸੀ ਨੂੰ ਇੱਧਰ-ਉਧਰ ਲਿਜਾਣ ਲਈ ਤਰ੍ਹਾਂ-ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ ਤਾਜ਼ਾ ਮਾਮਲਾ ਪੰਜਾਬ ਦੇ ਖੰਨਾ ਸ਼ਹਿਰ ਦਾ ਹੈ, ਜਿੱਥੇ ਪੁਲਿਸ ਨੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਸ ਰੈਕੇਟ ‘ਚ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਨ੍ਹਾਂ ‘ਚ ਇੱਕ ਜਲੰਧਰ ਦਾ ਪਾਦਰੀ ਵੀ ਹੈ ਇਹ ਪਾਦਰੀ ਜਲੰਧਰ ਦੇ ਉਸ ਪਾਦਰੀ ਦਾ ਸਾਥੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਨਨ ਨਾਲ ਦੁਰਾਚਾਰ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਸੀ ਗ੍ਰਿਫਤਾਰ ਦੋਸ਼ੀਆਂ ਤੋਂ ਪੁਲਿਸ ਨੇ 9 ਕਰੋੜ 66 ਲੱਖ 61 ਹਜ਼ਾਰ 700 ਰੁਪਏ ਦੀ ਰਕਮ ਵੀ ਬਰਾਮਦ ਕੀਤੀ ਹੈ ਜਲੰਧਰ ਦੇ ਪੁਲਿਸ ਅਧਿਕਾਰੀ ਧਰੁਵ ਦਹਿਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਲਿਸ ਨੇ ਸ਼ੁਰੂਆਤੀ ਜਾਂਚ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੂੰ ਜਾਂਚ ਲਈ ਭੇਜ ਦਿੱਤਾ ਹੈ
ਉਨ੍ਹਾਂ ਦੱਸਿਆ ਖੰਨਾ ਪੁਲਿਸ ਨੇ ਚੋਣ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਨਾਕਾ ਲਾਇਆ ਹੋਇਆ ਸੀ ਇਨ੍ਹਾਂ ਦਿਨਾਂ ‘ਚ ਜਲੰਧਰ ਦੇ ਸਾਰੇ ਮੁੱਖ ਨਾਕਿਆਂ ਤੇ ਸਖਤ ਜਾਂਚ ਕੀਤੀ ਜਾ ਰਹੀ ਹੈ ਡੀਐੱਸਪੀ (ਆਈ) ਹੰਸਰਾਜ, ਦੋਰਾਹਾ ਐੱਸਐੱਚਓ ਕਰਨੈਲ ਸਿੰਘ ਦੀ ਅਗਵਾਈ ‘ਚ ਦੋਰਾਹਾ ‘ਚ ਨੈਸ਼ਨਲ ਹਾਈਵੇ ਨੰਬਰ-1 ‘ਤੇ ਮੈਕਾਡਾਨਲਡ ਕੋਲ ਨਾਕਾ ਲਾ ਕੇ ਚੈਂਕਿੰਗ ਕਰ ਰਹੀ ਪੁਲਿਸ ਨੇ ਲੁਧਿਆਦਾ ਵੱਲੋਂ ਆ ਰਹੀ ਇੱਕ ਫੋਰਡ ਈਕੋ ਸਪੋਰਟ ਕਾਰ, ਇੱਕ ਇਨੋਵਾ ਤੇ ਇੱਕ ਮਾਰੂਤੀ ਬ੍ਰੇਜ਼ਾ ਨੂੰ ਰੋਕਿਆ ਗੱਡੀ ‘ਚ ਛੇ ਲੋਕ ਸਵਾਰ ਸਨ ਗੱਡੀ ਦੀ ਤਲਾਸ਼ੀ ਦੌਰਾਨ ਉਸ ‘ਚ 9 ਕਰੋੜ 66 ਲੱਖ 61 ਹਜ਼ਾਰ 700 ਰੁਪਏ ਬਰਾਮਦ ਕੀਤੇ ਗਏ ਇਸ ਮਾਮਲੇ ‘ਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਉਸ ਆਧਾਰ ‘ਤੇ ਇਹ ਨਾਕਾ ਲਾਇਆ ਗਿਆ ਸੀ ਕਾਰਾਂ ‘ਚ ਇੰਨੀ ਰਕਮ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਇਸ ਮਾਮਲੇ ‘ਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਛੇ ਵਿਅਕਤੀਆਂ ‘ਚੋਂ ਪਿੰਡ ਪ੍ਰਤਾਪਪੁਰਾ ਦੀ ਚਰਚ ਦਾ ਪਾਦਰੀ ਐਂਥਨੀ ਪੁੱਤਰ ਪੱਪੂ, ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਦਾ ਰਛਪਾਲ ਸਿੰਘ ਪੁੱਤਰ ਸੁੱਖਾ ਸਿੰਘ, ਮੁੰਬਈ ਦਾ ਰਹਿਣ ਵਾਲਾ ਰਵਿੰਦਰ ਲਿੰਗਾਇਤ ਉਰਫ਼ ਰਵੀ, ਸ਼ਿਵਾਂਗੀ ਲਿੰਗਾਇਤ ਪਤਨੀ ਰਵਿੰਦਰ ਲਿੰਗਾਇਤ, ਅਸ਼ੋਕ ਕੁਮਾਰ ਪੁੱਤਰ ਅਨੰਤ ਰਾਮ ਨਿਵਾਸੀ ਬਿਲਾਸਪੁਰ ਹਿਮਾਚਲ ਪ੍ਰਦੇਸ਼, ਹਰਪਾਲ ਸਿੰਘ ਪੁੱਤਰ ਹਰਜੀਤ ਸਿੰਘ ਨਿਵਾਸੀ ਛੋਟੀ ਬਾਰਾਦਰੀ ਜਲੰਧਰ ਦਾ ਰਹਿਣ ਵਾਲਾ ਹੈ ਦੱਸ ਦਈਏ ਗ੍ਰਿਫਤਾਰ ਕੀਤਾ ਗਿਆ ਜਲੰਧਰ ਦੀ ਚਰਚ ਦਾ ਪਾਦਰੀ ਐਂਥਨੀ ਜਲੰਧਰ ਦੇ ਉਸ ਬਿਸ਼ਪ ਦਾ ਸਾਥੀ ਹੈ, ਜਿਸ ਨੇ ਪਿਛਲੇ ਦਿਨੀਂ ਇੱਕ ਨਨ ਨਾਲ ਜਬਰ ਜਨਾਹ ਕੀਤਾ ਸੀ
ਧਰੁਵ ਦਵਿਆ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਦੇ ਆਈਟੀਓ ਵਿਮਲ ਮਦਾਨ, ਵਰਿੰਦਰ ਕੁਮਾਰ ਤੇ ਈਡੀ ਜਲੰਧਰ ਦੇ ਸਹਾਇਕ ਡਾਇਰੈਕਟਰ ਦੀਪਕ ਰਾਜਪੂਤ ਨੂੰ ਬੁਲਾਕੇ ਮਾਮਲਾ ਉਨ੍ਹਾਂ ਹਵਾਲੇ ਕਰਨ ਦੀ ਕਾਰਵਾਈ ਚੱਲ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।