ਰਾਸ਼ਟਰਪਤੀ ਟਰੰਪ ਨੇ ਕਿਹਾ ‘ਸੱਚਾ ਮਿੱਤਰ’
ਵਾਸ਼ਿੰਗਟਨ: ਅਮਰੀਕਾ ਨਾਲ ਭਾਰਤ ਦੇ ਸਬੰੰਧਾਂ ਨੂੰ ਗੂੜ੍ਹਾ ਬਣਾਉਣ ਦੀ ਉਮੀਦ ਅਤੇ ਉਨ੍ਹਾਂ ਨੂੰ ਨਵੀਂ ਦਿਸ਼ਾ ਦੇਣ ਦਾ ਇਰਾਦਾ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਦੋ ਦਿਨ ਦੀ ਯਾਤਰਾ ‘ਤੇ ਅਮਰੀਕਾ ਪਹੁੰਚ ਗਏ ਹਨ। ਉਨ੍ਹਾਂ ਪੰਜ ਘੰਟਿਆਂ ਵਿੱਚ ਬਹੁਤ ਕੁਝ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਜੋ ਮੁਲਾਕਾਤਾਂ, ਬੈਠਕਾਂ ਅਤੇ ਵਾੲ੍ਹੀਟ ਹਾਊਸ ਵਿੱਚ ਹੋਣ ਵਾਲੇ ਭੋਜ ਦੌਰਾਨ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕੱਠੇ ਗੁਜ਼ਾਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਕੁਝ ਹੀ ਘੰਟੇ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਉਨ੍ਹਾਂ ਨੂੰ ‘ਸੱਚਾ ਮਿੱਤਰ’ ਦੱਸਿਆ। ਜਿਸ ਦੇ ਨਾਲ ਉਨ੍ਹਾਂ ਸੋਮਵਾਰ ਨੂੰ ਮਹੱਤਵਪੂਰਨ ਰਣਨੀਤਕ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕਰਨਾ ਹੈ।
ਊਰਜਾ ਹਿੱਸੇਦਾਰੀਆਂ ਨੂੰ ਮਜ਼ਬੂਤ ਕੀਤੇ ਜਾਣ ‘ਤੇ ਹੋਵੇਗਾ ਫੋਕਸ
ਭਾਰਤ ਅਤੇ ਅਮਰੀਕਾ ਦਰਮਿਆਨ ਰੱਖਿਆ ਤੇ ਊਰਜਾ ਹਿੱਸੇਦਾਰੀਆਂ ਨੂੰ ਮਜ਼ਬੂਤ ਕੀਤਾ ਜਾਣਾ ਗੱਲਬਾਤ ਦਾ ਬੇਹੱਦ ਅਹਿਮ ਹਿੱਸਾ ਹੋਵੇਗਾ। ਆਪਣੀ ਯਾਤਰਾ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਪ੍ਰਸ਼ਾਸਨ ਨਾਲ ਬਹੁ ਪੱਧਰੀ ਅਤੇ ਵਿਸਥਾਰਿਤ ਹਿੱਸੇਦਾਰੀ ਬਣਾਉਣ ਲਈ ਦੂਰ ਅੰਦੇਸ਼ੀ ਨਜ਼ਰੀਆ ਬਣਾਉਣ ਦੀ ਮਨਸ਼ਾ ਪ੍ਰਗਟ ਕੀਤੀ ਸੀ। ਫੋਨ ‘ਤੇ ਇੱਕ ਦੂਜੇ ਨਾਲ ਤਿੰਨ ਵਾਰ ਗੱਲ ਕਰ ਚੁੱਕੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਸੋਮਵਾਰ ਨੂੰ ਪਹਿਲੀ ਵਾਰ ਆਹਮੋ ਸਾਹਮਣੇ ਮੁਲਾਕਾਤ ਹੋਵੇਗੀ।