ਆਪ੍ਰੇਸ਼ਨ ‘ਪ੍ਰਹਾਰ’: 20 ਨਕਸਲੀ ਮਰੇ, 2 ਜਵਾਨ ਸ਼ਹੀਦ

Operation 'Prahar',Naxalites, Force

ਸੁਰੱਖਿਆ ਬਲਾਂ ਅਤੇ ਨਕਸਲੀਆਂ ‘ਚ ਮੁਕਾਬਲਾ ਜਾਰੀ

ਸੁਕਮਾ: ਛੱਤੀਸਗੜ੍ਹ ਦੇ ਬੁਰਕਾਪਾਲ ਹਮਲੇ ਤੋਂ ਬਾਅਦ ਫੌਜ ਨੇ ਬਦਲੀ ਹੋਈ ਰਣਨੀਤੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸ਼ਨਿੱਚਰਵਾਰ ਨੂੰ 8:45 ਵਜੇ ਫੌਜ ਨੇ ‘ਆਪ੍ਰੇਸ਼ਨ ਪ੍ਰਹਾਰ’ ਲਾਂਚ ਕਰ ਦਿੱਤਾ। ਅਜਿਹਾ ਪਹਿਲੀ ਵਾਰ ਹੈ ਜਦੋਂ ਫੌਜ ਨੇ ਮਾਨਸੂਨ ਸੀਜਨ ਵਿੱਚ ਨਕਸਲ ਆਪ੍ਰੇਸ਼ਨ ਲਾਂਚ ਕੀਤਾ ਹੈ। ਮੁਕਾਬਲਾ ਤੋਂਡਾਮਰਕਾ ਅਤੇ ਵੱਡੇ ਕੇੜਵਾਲ ਦੇ ਜੰਗਲਾਂ ਵਿੱਚ ਹੋਇਆ। ਕਰੀਬ 20 ਨਕਸਲੀ ਮਾਰੇ ਗਏ ਹਨ। ਮੁਕਾਬਲੇ ਦੌਰਾਨ ਸੁਕਮਾ ਦੇ ਤੋਂਡਾਮਰਕਾ ਵਿੱਚ ਪੰਜ ਜਵਾਨ ਜ਼ਖਮੀ ਹੋ ਗਏ, ਉੱਥੇ ਦੂਰਮਾ ਦੇ ਕੋਲ ਦੋ ਜਵਾਨ ਸ਼ਹੀਦ ਵੀ ਹੋਏ ਹਨ।

ਆਈਜੀ ਵਿਵੇਕਾਨੰਦ ਨੇ ਦੱਸਿਆ ਕਿ ਸੁਰੱਖਿਆ ਅਤੇ ਨਕਸਲੀਆਂ ਨਾਲ ਮੁਕਾਬਲਾ ਜਾਰੀ ਹੈ। ਬੈਕਅਪ ਫੌਜ ਰਵਾਨਾ ਕੀਤੀ ਗਈ ਹੈ। ਡੀਜੀ ਨਕਸਲ ਆਪ੍ਰੇਸ਼ਨ ਡੀਐੱਮ ਅਵਸਥੀ ਨੇ ਦੱਸਿਆ ਕਿ ਕਰੀਬ 200 ਨਕਸਲੀਆ ਦੇ  ਇਕੱਠੇ ਹੋਣ ਦਾ ਇਨਪੁਟ ਮਿਲਿਆ ਸੀ। ਇਸ ਆਧਾਰ ‘ਤੇ 1500 ਜਵਾਨਾਂ ਦੀ ਟੀਮ ਨਾਲ ਆਪ੍ਰੇਸ਼ਨ ਚਲਾਇਆ ਗਿਆ ਹੈ। ਇਨ੍ਹਾਂ ਨਾਲ ਨਕਸਲੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਮੁਕਾਬਲੇ ਵਿੱਚ ਪੁਲਿਸ ਨੇ ਇੱਕ ਨਕਸਲੀ ਦੀ ਲਾਸ਼ ਬਰਾਮਦ ਕੀਤੀ ਹੈ। ਵੱਡੀ ਗਿਣਤੀ ‘ਚ ਹਥਿਆਰ ਵੀ ਮਿਲੇ ਹਨ।