IND Vs AUS World Cup ਦਾ ਫਾਈਨਲ ਵੇਖਣ ਜਾਣਗੇ PM ਮੋਦੀ, ਇਹ ਬਾਲੀਵੁੱਡ ਸਿਤਾਰੇ ਵੀ ਰਹਿਣਗੇ ਮੌਜ਼ੂਦ

PM Modi

19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ ਮੁਕਾਬਲਾ | PM Modi

  • ਭਾਰਤ ਕੋਲ ਅਸਟਰੇਲੀਆ ਤੋਂ 20 ਸਾਲ ਪੁਰਾਣਾ ਬਦਲਾ ਲੈਣ ਦਾ ਮੌਕਾ | PM Modi

ਅਹਿਮਦਾਬਾਦ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ ਸਿਰਫ ਇੱਕ ਫਾਈਨਲ ਮੈਚ ਹੀ ਬਾਕੀ ਹੈ। ਇਹ ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਫਾਈਨਲ ਮੁਕਾਬਲਾ ਵੇਖਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਟੇਡੀਅਮ ’ਚ ਜਾਣਗੇ, ਅਹਿਮਦਾਬਾਦ ਦੇ ਇਸ ਨਰਿੰਦਰ ਮੋਦੀ ਸਟੇਡੀਅਮ ’ਚ ਪੀਐੱਮ ਮੋਦੀ ਨਾਲ ਭਾਰਤ ਦੇ ਓਪ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਵੀ ਮੌਜ਼ੂਦ ਹੋਣਗੇ। ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ) ਨੇ ਪੀਐੱਮ ਮੋਦੀ ਦੇ ਮੈਚ ਵੇਖਣ ਦਾ ਸੱਦਾ ਸਵੀਕਾਰ ਕਰ ਲਿਆ ਹੈ। ਪੀਐੱਮ ਮੋਦੀ ਤੋਂ ਇਲਾਵਾ ਅਹਿਮਦਾਬਦਾ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਬਿਜ਼ਨਸਮੈਨ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵੀ ਮੌਜ਼ੂਦ ਰਹਿਣਗੇ। ਇਨ੍ਹਾਂ ਤੋਂ ਇਨਾਵਾ ਫਾਈਨਲ ਮੈਚ ਵੇਖਣ ਲਈ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਅਤੇ ਅਜੇ ਦੇਵਗਨ ਦੇ ਵੀ ਆਉਣ ਦੀ ਸੰਭਾਵਨਾ ਹੈ। (PM Modi)

ਭਾਰਤ ਸੈਮੀਫਾਈਨਲ ’ਚ ਨਿਊਜੀਲੈਂਡ ਨੂੰ ਹਰਾ ਪਹੁੰਚਿਆ ਹੈ ਫਾਈਨਲ ’ਚ

ਜੇਕਰ ਵਿਸ਼ਵ ਕੱਪ ਦੇ ਸਫਰ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਦਾ ਇਸ ਵਿਸ਼ਵ ਕੱਪ ’ਚ ਸਫਰ ਬਹੁਤ ਚੰਗਾ ਰਿਹਾ ਹੈ। ਉਸ ਨੇ ਹੁਣ ਤੱਕ ਹੋਏ ਆਪਣੇ ਸਾਰੇ ਮੈਚ ਜਿੱਤੇ ਹਨ। ਭਾਰਤੀ ਟੀਮ ਦਾ ਸੈਮੀਫਾਈਨਲ ਮੁਕਾਬਲਾ ਨਿਊਜੀਲੈਂਡ ਖਿਲਾਫ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਗਿਆ ਸੀ। ਜਿਸ ਵਿੱਚ ਭਾਰਤ ਨੇ ਨਿਊਜੀਲੈਂਡ ਨੂੰ 70 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ 50 ਓਵਰਾਂ ’ਚ 4 ਵਿਕਟਾਂ ਗੁਆ ਕੇ 397 ਦੌੜਾਂ ਬਣਾਈਆਂ ਸਨ, ਜਦਕਿ ਨਿਊਜੀਲੈਂਡ ਦੀ ਪੂਰੀ ਟੀਮ 48.5 ਓਵਰਾਂ ’ਚ 327 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ 2011 ’ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ ਸ਼੍ਰੀਲੰਕਾ ਨੂੰ ਫਾਈਨਲ ’ਚ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। (PM Modi)

ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਨੇ ਵੱਖ-ਵੱਖ ਸੜਕ ਹਾਦਸਿਆਂ ’ਚ ਲਈ ਦੋ ਦੀ ਜਾਨ, ਇੱਕ ਜਖ਼ਮੀ