Pm Modi Dwarka : 73 ਸਾਲ ਦੀ ਉਮਰ ’ਚ ਡੂੰਘੇ ਸਮੁੰਦਰ ’ਚ ਉੱਤਰੇ ਮੋਦੀ… ਫਿਰ ਅਚਾਨਕ ਹੋਇਆ ਕੁਝ ਅਜਿਹਾ? ਦੇਖੋ ਵੀਡੀਓ…

Pm Modi Dwarka

ਦੇਵਭੂਮੀ ਦੁਆਰਕਾ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਵਭੂਮੀ ਦੁਆਰਕਾ ’ਚ ਹੌਸਲੇ ਦੀ ਡੁਬਕੀ ਲਾ ਕੇ ਡੂੰਘੇ ਸਮੁੰਦਰ ’ਚ ਸਮਾਈ ਪੌਰਾਣਿਕ ਨਗਰੀ ਦੁਆਰਕਾ ਦੇ ਦਰਸ਼ਨ ਕੀਤੇ। ਮੋਦੀ ਨੇ ਹੌਸਲੇ ਭਰੀ ਮੰਨੀ ਜਾਣ ਵਾਲੀ ਸਕੂਬਾ ਡਾਇਵਿੰਗ ਕਰ ਕੇ ਡੂੰਘੇ ਸਮੁੰਦਰ ’ਚ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੀ ਪ੍ਰਾਚੀਨ ਨਗਰੀ ਦੁਆਰਕਾ ਦੇ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲਕਸ਼ਦੀਪ ’ਚ ਵੀ ਹੌਸਲੇ ਭਰੀ ਸਕੂਬਾ ਡਾਇਵਿੰਗ ਕੀਤੀ ਸੀ। ਉਨ੍ਹਾਂ ਨੇ ਇਸ ਮੌਕੇ ’ਤੇ ਕਿਹਾ ਕਿ ਪੁਰਾਣੇ ਜਾਣਕਾਰਾਂ ਨੇ ਦੁਆਰਕਾ ਨਗਰੀ ’ਤੇ ਕਈ ਖੋਜ਼ਾਂ ਕੀਤੀਆਂ ਹਨ ਜਿਸ ਕਾਰਨ ਮੇਰੀ ਪ੍ਰਾਚੀਨ ਦੁਆਰਕਾ ਨਗਰੀ ਦੇ ਦਰਸ਼ਨ ਕਰਨ ਤੇ ਉਸ ਨੂੰ ਦੇਖਣ ਦੀ ਕਈ ਸਾਲਾਂ ਤਾਂ ਇੱਛਾ ਸੀ। ਇਹ ਮੇਰਾ ਸੁਪਨਾ ਅੱਜ ਪੂਰਾ ਹੋਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੋਂ ਮੈਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੀ ਪਵਿੱਤਰ ਧਰਤੀ ’ਤੇ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਸਮੁੰਦਰ ’ਚ ਸਮਾਈ ਪ੍ਰਾਚੀਨ ਦੁਆਰਕਾ ਨਗਰੀ ਦੀ ਸੁੰਦਰਤਾ ਨੂੰ ਅਨੁਭਵ ਕੀਤਾ। ਮੈਂ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਯਾਦ ਕਰਦਿਆਂ ਪ੍ਰਾਚੀਨ ਦੁਆਰਕਾ ਨਗਰੀ ਨੂੰ ਮੋਰਪੰਖ ਅਰਪਿਤ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਕਿਹਾ ਕਿ ਇਸ ਦਰਸ਼ਨ ਦੇ ਦੌਰਾਨ ਮੇਰੀਆਂ ਅੱਖਾਂ ਦੇ ਸਾਹਮਣੇ 21ਵੀਂ ਸਦੀ ’ਚ ਭਾਰਤ ਦੀ ਸ਼ਾਨ ਦੀ ਤਸਵੀਰ ਘੁੰਮ ਰਹੀ ਸੀ। ਪ੍ਰਾਚੀਨ ਦੁਆਰਕਾ ਨਗਰੀ ਦੇ ਦਰਸ਼ਨ ਕਰ ਕੇ ਵਿਕਸਿਤ ਭਾਰਤ ਦਾ ਮੇਰਾ ਸੰਕਪਲ ਮਜ਼ਬੂਤ ਹੋਇਆ ਹੈ।