ਹਰ ਇੱਕ ਖਿਡਾਰੀਆਂ ਨੂੰ ਘੱਟ ਤੋਂ ਘੱਟ ਚਾਰ ਟੈਸਟ ਪਾਸ ਕਰਨੇ ਹੋਣਗੇ ਲਾਜ਼ਮੀ
19 ਸਤੰਬਰ ਤੋਂ ਸ਼ੁਰੂ ਹੋਵੇਗਾ ਆਈਪੀਐਲ
ਨਵੀਂ ਦਿੱਲੀ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ‘ਚ 19 ਸਤੰਬਰ ਤੋਂ 10 ਨਵੰਬਰ ਤੱਕ ਹੋਣ ਵਾਲੇ ਆਈਪੀਐਲ ਦੇ 13ਵੇਂ ਸੈਸ਼ਨ ‘ਚ ਖਿਡਾਰੀਆਂ ਅਤੇ ਸਟਾਫ਼ ਲਈ ਸਖ਼ਤ ਟੈਸਟਿੰਗ ਪ੍ਰਕਿਰਿਆ ਰੱਖੀ ਗਈ ਹੈ, ਜਿਨ੍ਹਾਂ ਨੂੰ ਯੂਏਈ ‘ਚ ਟਰੇਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਘੱਟ ਤੋਂ ਘੱਟ ਚਾਰ ਟੈਸਟ ਪਾਸ ਕਰਨ ਹੋਣਗੇ ਤੇ ਇੱਕ ਹਫ਼ਤੇ ਇਕਾਂਤਵਾਸ ਰਹਿਣਾ ਪਵੇਗਾ।
ਆਈਪੀਐਲ ਨੇ ਟੈਸਟਿੰਗ ਪ੍ਰਕਿਰਿਆ ਦਾ ਵੇਰਵਾ ਤੇ ਮਾਪਦੰਡ ਸੰਚਾਲਨ ਪ੍ਰਕਿਰਿਆ (ਐਸਓਪੀ) ਦਾ ਡ੍ਰਾਫਟ ਦਸਤਾਵੇਜ਼ ਫ੍ਰੈਂਚਾਇਜ਼ੀ ਟੀਮਾਂ ਦੇ ਨਾਲ ਸਾਂਝਾ ਕੀਤਾ ਹੈ। ਐਸਓਪੀ ‘ਚ ਦੱਸਿਆ ਕਿ 53 ਦਿਨਾਂ ਦੇ ਇਸ ਟੂਰਨਾਮੈਂਟ ਦੌਰਾਨ ਯਾਤਰਾ, ਠਹਿਰਨ ਤੇ ਟਰੇਨਿੰਗ ਲਈ ਕੀ ਕਰਨਾ ਹੋਵੇਗਾ ਤੇ ਕੀ ਨਹੀਂ ਕਰਨਾ ਹੋਵੇਗਾ। ਟੂਰਨਾਮੈਂਟ ਦੇ ਮੈਚ ਤਿੰਨ ਸਥਾਨਾਂ ਦੁਬਈ, ਅਬੂਧਾਬੀ ਤੇ ਸ਼ਾਰਜਾਹ ‘ਚ ਖੇਡੇ ਜਾਣਗੇ। ਬੀਸੀਸੀਆਈ ਨੇ ਹਾਲੇ ਟੂਰਨਾਮੈਂਟ ਦਾ ਪ੍ਰੋਗਰਾਮ ਹਾਲੇ ਐਲਾਨ ਨਹੀਂ ਕੀਤਾ ਹੈ। ਟੀਮਾਂ ਨੂੰ ਘੱਟ-ਘੱਟ ਦਲ ਨਾਲ ਯਾਤਰਾ ਕਰਨ ਲਈ ਕਿਹਾ ਗਿਆ ਹੈ ਤੇ ਉਹ 20 ਅਗਸਤ ਤੋਂ ਬਾਅਦ ਹੀ ਯਾਤਰਾ ਕਰ ਸਕਣਗੇ। ਐਸਓਪੀ ‘ਚ ਆਈਪੀਐਲ ਨੇ ਟੀਮ ਦੇ ਮੈਂਬਰਾਂ ਦੇ ਪਰਿਵਾਰਾਂ ਨੂੰ ਯੂਏਈ ਦੀ ਯਾਤਰਾ ਕਰਨ ਦੀ ਇਜ਼ਾਜਤ ਦੇ ਦਿੱਤੀ ਹੈ।
ਆਈਪੀਐਲ ਨੇ ਇਹ ਵੀ ਜ਼ਰੂਰ ਕੀਤਾ ਹੈ ਕਿ ਟੀਮ ਦੇ ਨਾਲ ਇੱਕ ਡਾਕਟਰ ਹੋਣਾ ਚਾਹੀਦਾ ਹੈ ਤਾਂ ਕਿ ਖਤਰੇ ਨੂੰ ਘੱਟ ਰੱਖਣ ‘ਚ ਫ੍ਰੈਂਚਾਇਜ਼ੀ ਨੂੰ ਮੱਦਦ ਮਿਲ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ