ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Talwandibhai News ਜਿਲ੍ਹਾ ਸਿੱਖਿਆ ਅਫਸਰ ਸ੍ਰੀ ਮਤੀ ਨੀਲਮ ਰਾਣੀ ਜੀ ਦੀਆਂ ਹਦਾਇਤਾਂ ਅਨੁਸਾਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਲਾਕ ਘੱਲ ਖ਼ੁਰਦ 2 ਸ੍ਰੀ ਅੰਮ੍ਰਿਤਪਾਲ ਸਿੰਘ, ਸੈਂਟਰ ਹੈੱਡ ਤੇ ਹਰਮਿੰਦਰ ਸਿੰਘ ਜੀ ਦੀ ਸੁਚੱਜੀ ਅਗਵਾਈ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ ਵਿਖੇ ਸਮੂਹ ਟੀਚਰਜ ਸਟਾਫ ਅਤੇ ਬੱਚਿਆਂ ਵੱਲੋਂ ਸਕੂਲ ਦੇ ਗਰਾਊਂਡ ਦੇ ਆਲੇ ਦੁਆਲੇ 100 ਬੂਟੇ ਲਗਾਏ ਗਏ गरे। ਜਿਸ ਵਿੱਚ ਨਿੰਮ, ਟਾਹਲੀ, ਡੇਕ, ਜਾਮਨ, ਅਮਰੂਦ, ਪਿੱਪਲ, ਸੁਹੰਜਣਾ ਆਦਿ ਦੇ ਪੌਦੇ ਲਗਾਏ ਗਏ।
ਇਸ ਮੌਕੇ ਦੱਸਦਿਆਂ ਸਕੂਲ ਮੁਖੀ ਰਾਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਸਕੂਲ ਦੇ ਸਮੂਹ ਸਟਾਫ ਵੱਲੋ ਬੱਚਿਆਂ ਨੂੰ ਲੈਕਚਰ ਰਾਹੀਂ, ਗਲੋਬਲ ਵਾਰਮਿੰਗ, ਪੌਦਿਆਂ ਦੇ ਲਾਭ ਧਰਤੀ ਦੀ ਵਧ ਰਹੀ ਤਪਸ਼, ਪੌਦਿਆਂ ਤੋਂ ਪ੍ਰਾਪਤ ਹੁੰਦੀ ਆਕਸੀਜਨ ਬਾਰੇ ਲੈਕਚਰ ਦਿੱਤੇ ਜੋ ਕਿ ਬੱਚਿਆਂ ਨੇ ਬਹੁਤ ਪ੍ਰਭਾਵ ਕਬੂਲਿਆਂ। Talwandibhai News
ਇਸ ਮੌਕੇ ਸਕੂਲ ਟੀਚਰ ਰੇਸ਼ਮ ਸਿੰਘ, ਚਰਨਜੀਤ ਸਿੰਘ, ਬਲਜੀਤ ਮੈਡਮ ਸੁਖਬੀਰ ਕੌਰ, ਰਾਜਵਿੰਦਰ ਕੌਰ, ਮਨਦੀਪ ਕੌਰ ਸਮੇਤ ਅਤੇ ਬੱਚਿਆਂ ਵੱਲੋਂ ਇੱਕ-ਇੱਕ ਬੂਟਾ ਸਮੂਹ ਸਟਾਫ ਅਤੇ -ਗੋਦ ਲਿਆ ਗਿਆ ਹੈ। ਜਿਸ ਨੂੰ ਪਾਲਣ ਦੀ ਜਿੰਮੇਦਾਰੀ ਵੀ ਹੋਵੇਗੀ। ਇਸ ਤੋਂ ਇਲਾਵਾ ਸਕੂਲ ਵਿੱਚ ਫਲਦਾਰ ਬੂਟੇ, ਅਮਰੂਦ, ਜਾਮਨ ਅਤੇ ਅਨਾਰ ਵੀ ਲਗਾਏ ਗਏ ਹਨ ।ਇਸ ਮੌਕੇ ਸਮੂਹ ਸਕੂਲ ਸਟਾਫ ਤੇ ਬੱਚੇ ਮੌਜੂਦ ਸਨ।