ਕਾਠਮਾਂਡੂ ‘ਚ ਜਹਾਜ਼ ਹਾਦਸਾ, 50 ਮੌਤਾਂ

Shot, Kathmandu, 50dead

ਲੈਂਡਿੰਗ ਕਰਦੇ ਹੋਏ ਵਾਪਰਿਆ ਹਾਦਸਾ

ਕਾਠਮਾਂਡੂ (ਏਜੰਸੀ)। ਨੇਪਾਲ ‘ਚ ਕਾਠਮਾਂਡੂ ਇੰਟਰਨੈਸ਼ਨਲ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਅੱਜ ਇੱਕ ਯਾਤਰੀ ਜਹਾਜ਼ (Plane Crash) ਕਰੈਸ਼ ਹੋ ਗਿਆ ਇਹ ਜਹਾਜ਼ ਬੰਗਲਾਦੇਸ਼ ਦੀ ਵਰ-ਬਾਂਗਲਾ ਏਅਰਲਾਈਨ ਦਾ ਸੀ  ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਤ੍ਰਿਭੁਵਨ ਇੰਟਰਨੈਸ਼ਨਲ ਏਅਰਪੋਰਟ ਦੇ ਪੂਰਬੀ ਹਿੱਸੇ ‘ਚ ਜਾ ਕੇ ਡਿੱਗਿਆ ਨਿਊਜ਼ ਏਜੰਸੀ ਨੇ ਫੌਜ ਦੇ ਬੁਲਾਰੇ ਦੇ ਹਾਵਲੇ ਨਾਲ ਦੱਸਿਆ ਕਿ ਨੇਪਾਲ ਪਲੇਨ ਕਰੈਸ਼ ‘ਚ ਘੱਟ ਤੋਂ ਘੱਟ 50 ਵਿਅਕਤੀਆਂ ਦੀ ਮੌਤ ਹੋ ਗਈ ਹੈ ਇਸ ਤੋਂ ਪਹਿਲਾਂ ਏਅਰਪੋਰਟ ਦੇ ਬੁਲਾਰੇ ਪ੍ਰੇਮਨਾਥ ਠਾਕੁਰ ਨੇ ਕਿਹਾ ਸੀ ਕਿ ਹਾਦਸੇ ‘ਚ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਖਦਸ਼ਾ ਹੈ ਇਸ ਤੋਂ ਪਹਿਲਾਂ ਟੀਵੀ ਰਿਪੋਰਟ ‘ਚ ਵੀ ਕਿਹਾ ਜਾ ਰਿਹਾ ਸੀ ਕਿ ਹਾਦਸੇ ‘ਚ ਘੱਟ ਤੋਂ ਘੱਟ 20 ਵਿਅਕਤੀਆਂ ਦੀ ਮੌਤ ਹੋਈ ਹੈ ਏਅਰਪੋਰਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਚ ਘਿਰੇ ਭਰਤਇੰਦਰ ਚਾਹਲ ਵਿਜੀਲੈਂਸ ਦੇ ਦਫਤਰ ‘ਚ ਹੋਏ ਪੇਸ਼

ਬਚਾਅ (Plane Crash) ਅਭਿਆਨ ਜਾਰੀ ਹੈ ਰਾਇਟਰਸ ਨੇ ਮੌਕੇ ‘ਤੇ ਮੌਜ਼ੂਦ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਬਚਾਅ ਕਾਰਜ ‘ਚ ਜੁਟੇ ਕਰਮਚਾਰੀਆਂ ਨੂੰ ਜਹਾਜ਼ ਦੇ ਮਲਬੇ ‘ਚ ਬੁਰੀ ਤਰ੍ਹਾਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ ਜ਼ਿਕਰਯੋਗ ਹੈ ਕਿ ਜਹਾਜ਼ ‘ਚ 67 ਯਾਤਰੀ ਤੇ 4 ਕਰੂ ਮੈਂਬਰ ਸਵਾਰ ਸਨ 17 ਜ਼ਖਮੀਆਂ ਨੂੰ ਬਚਾਏ ਜਾਣ ਦੀ ਖਬਰ ਹੈ ਏਅਰਪੋਰਟ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਹੈ ਕਿ ਜਹਾਜ਼ ‘ਚ 37 ਪੁਰਸ਼, 27 ਔਰਤਾਂ ਤੇ 2 ਬੱਚੇ ਵੀ ਸਵਾਰ ਸਨ ਕਾਠਮਾਂਡੂ ਪੋਸਟ ਅਨੁਸਾਰ ਸਿਵਿਲ  ਏਵੀਏਸ਼ਨ ਅਥਾਰਿਟੀ ਆਫ਼ ਨੇਪਾਲ ਦੇ ਡਾਇਰੈਕਟਰ ਜਨਰਲ ਸੰਜੀਵ ਗੌਤਮ ਨੇ ਦੱਸਿਆ ਕਿ ਰਨਵੇ ‘ਤੇ ਲੈਂਡ ਕਰਦੇ ਸਮੇਂ ਜਹਾਜ਼ ਦਾ ਸੰਤੁਲਨ ਵਿਗੜ ਗਿਆ ਸੀ।

ਉਨ੍ਹਾਂ ਕਿਹਾ ਕਿ ਜਹਾਜ਼ ਨੂੰ ਰਨਵੇ ਦੇ ਦੱਖਣੀ ਵੱਲੋਂ ਲੈਂਡ ਕਰਨ ਦੀ ਆਗਿਆ ਸੀ ਪਰ ਜਹਾਜ਼ ਉਤਰੀ ਪਾਸੇ ਲੈਂਡ ਕਰਨ ਲੱਗਾ ਅਸੀਂ ਹੁਣ ਵੀ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਧਿਕਾਰੀਆਂ ਨੇ ਜਹਾਜ਼ ‘ਚ ਤਕਨੀਕੀ ਖਰਾਬੀ ਦੀ ਵੀ ਸੰਭਾਵਨਾ ਪ੍ਰਗਟ ਕੀਤੀ ਹੈ ਏਅਰਪੋਰਟ ਦੇ ਬੁਲਾਰੇ ਪ੍ਰੇਮਨਾਥ ਠਾਕੁਰ ਅਨੁਸਾਰ ਜਹਾਜ਼ ਲੈਂਡ ਕਰਦੇ ਸਮੇਂ ਝੁਕ ਗਿਆ ਤੇ ਉਦੋਂ ਉਸ ‘ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਉਹ ਕੋਲ ਦੇ ਫੁਟਬਾਲ ਗਰਾਊਂਡ ‘ਚ ਜਾ ਡਿੱਗਿਆ ਜ਼ਿਕਰਯੋਗ ਹੈ ਕਿ ਜਹਾਜ਼ ਨੇ ਢਾਕਾ ਤੋਂ ਉਡਾਨ ਭਰੀ ਸੀ ਤੇ ਦੁਪਹਿਰ 2:20 ਮਿੰਟ ‘ਤੇ ਕਾਠਮਾਂਡੂ ‘ਚ ਲੈਂਡ ਕਰਨ ਵਾਲਾ ਸੀ ਹਾਦਸੇ ਤੋਂ ਬਾਅਦ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ।