ਨਾਮ ਚਰਚਾਵਾਂ ‘ਚ ਪੁੱਜੇ ਲੱਖਾਂ ਸ਼ਰਧਾਲੂ

Pilgrims, Discussion

7 ਜ਼ਿਲ੍ਹਿਆਂ ‘ਚ ਹੋਈ ਨਾਮ ਚਰਚਾ, ਬਠਿੰਡਾ ‘ਚ ਪੁੱਜੇ 1 ਲੱਖ 24 ਹਜ਼ਾਰ 560 ਸ਼ਰਧਾਲੂ

ਚੰਡੀਗੜ੍ਹ ( ਸੱਚ ਕਹੂੰ ਨਿਊਜ਼) | ਪੰਜਾਬ ਦੇ ਸੱਤ ਜ਼ਿਲ੍ਹਿਆਂ ‘ਚ ਅੱਜ ਸਾਧ-ਸੰਗਤ ਦਾ ਸਮੁੰਦਰ ਵਹਿ ਤੁਰਿਆ ਮੌਕਾ ਸੀ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਦਿਵਸ ਨੂੰ ਸਮਰਪਿਤ ਹੋਈਆਂ ਨਾਮ ਚਰਚਾਵਾਂ ਦਾ ਸਾਧ-ਸੰਗਤ ਦੀ ਡੇਰੇ ਪ੍ਰਤੀ ਸ਼ਰਧਾ ਤੇ ਉਤਸ਼ਾਹ ਅੱਗੇ ਅੱਜ ਸਾਰੇ ਨਾਮ ਚਰਚਾ ਘਰ ਛੋਟੇ ਪੈ ਗਏ ਅਤੇ ਮੌਕੇ ‘ਤੇ ਨਵੇਂ ਪੰਡਾਲ ਬਣਾਉਣੇ ਪਏ ਖਾਸ ਗੱਲ ਇਹ ਸੀ ਕਿ ਬਠਿੰਡਾ ‘ਚ ਸ਼ਰਧਾਲੂਆਂ?ਦੀ ਗਿਣਤੀ 1 ਲੱਖ 24 ਹਜ਼ਾਰ 560 ਤੱਕ ਅੱਪੜ ਗਈ ਇਸੇ ਤਰ੍ਹਾਂ ਲੁਧਿਆਣਾ ‘ਚ 60 ਹਜ਼ਾਰ ਤੋਂ ਵੱਧ ਸ਼ਰਧਾਲੂ ਪੁੱਜੇ ਬਠਿੰਡਾ ਤੇ ਸੰਗਰੂਰ ‘ਚ ਨਾਮ ਚਰਚਾ ਘਰਾਂ ਦੀਆਂ ਕੰਧਾਂ ਤੋੜ ਕੇ ਰਸਤੇ ਵੀ ਬਣਾਉਣੇ ਪਏ ਇਸ ਦੌਰਾਨ ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜਾਂ ‘ਚ ਤੇਜ਼ੀ ਲਿਆਉਣ ਤੇ ਇਕਜੁਟ ਰਹਿਣ ਦਾ ਪ੍ਰਣ ਦੁਹਰਾਇਆ
ਪੰਜਾਬ ‘ਚ ਅੱਜ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਦੀਆਂ ਨਾਮ ਚਰਚਾ ਡੱਬਵਾਲੀ ਰੋਡ ‘ਤੇ ਬਣੇ ਨਾਮ ਚਰਚਾ ਘਰ ਵਿਖੇ ਜ਼ਿਲ੍ਹਾ ਫਾਜ਼ਿਲਕਾ ਤੇ ਫਿਰੋਜ਼ਪੁਰ ਦੀ ਨਾਮ ਚਰਚਾ ਕਬੂਲਸ਼ਾਹ ਖੁੱਭਣ ਵਿਖੇ, ਜ਼ਿਲ੍ਹਾ ਲੁਧਿਆਣਾ ਦੀ ਰਾਏਕੋਟ ਵਿਖੇ, ਜ਼ਿਲ੍ਹਾ ਸੰਗਰੂਰ ਤੇ ਜ਼ਿਲ੍ਹਾ ਬਰਨਾਲਾ ਦੀ ਸੰਗਰੂਰ ਵਿਖੇ, ਜ਼ਿਲ੍ਹਾ ਪਟਿਆਲਾ ਦੀ ਪਾਤੜਾਂ ਵਿਖੇ, ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਜ਼ਿਲ੍ਹਾ ਮੁਹਾਲੀ ਤੇ ਚੰਡੀਗੜ੍ਹ ਦੀ ਮੰਡੀ ਗੋਬਿੰਦਗੜ੍ਹ ਵਿਖੇ ਅਤੇ ਜ਼ਿਲ੍ਹਾ ਫਰੀਦਕੋਟ ਤੇ ਮੋਗਾ ਦੀ ਮੋਗਾ ਵਿਖੇ, ਜ਼ਿਲ੍ਹਾ ਮੁਕਤਸਰ ਦੀ ਗਿੱਦੜਬਾਹ ਵਿਖੇ ਹੋਈ ਇਨ੍ਹਾਂ ਨਾਮ ਚਰਚਾਵਾਂ ਨੂੰ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਰਾਮ ਸਿੰਘ ਚੇਅਰਮੈਨ, ਜਗਜੀਤ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਆਖਦੇ ਸਨ ਕਿ ਸਾਧ-ਸੰਗਤ ਡੇਰਾ ਸੱਚਾ ਸੌਦਾ ਨਾਲੋਂ ਟੁੱਟ ਗਈ ਹੈ,?ਉਹ ਅੱਜ ਆ ਕੇ ਵੇਖ ਸਕਦੇ ਹਨ ਕਿ ਕਿਸ ਤਰ੍ਹਾਂ ਸਾਧ-ਸੰਗਤ ਦੀ ਡੇਰੇ ਪ੍ਰਤੀ ਅਟੁੱਟ ਸ਼ਰਧਾ ਹੈ ਉਨ੍ਹਾਂ ਕਿਹਾ ਕਿ ਸਾਧ-ਸੰਗਤ ਹਮੇਸ਼ਾ ਮਾਨਵਤਾ ਭਲਾਈ ਕੰਮਾਂ ‘ਚ ਇਕਜੁਟ ਰਹੀ ਹੈ ਤੇ ਸਦਾ ਇੱਕਜੁਟ ਰਹੇਗੀ ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਦੀਆਂ ਅਫਵਾਹਾਂ ਨਾਕਾਮ ਹੋ ਰਹੀਆਂ ਹਨ ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਸਾਧ-ਸੰਗਤ ਦੀ ਏਕਤਾ ਨੂੰ ਤੋੜ ਨਹੀਂ ਸਕਦੀ ਬੁਲਾਰਿਆਂ ਨੇ ਆਖਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ ਜੋ 134 ਕਾਰਜ ਕੀਤੇ ਜਾ ਰਹੇ ਹਨ, ਇਹ ਜਿਉਂ ਦੇ ਤਿਉਂ ਜਾਰੀ ਰੱਖਣੇ ਹਨ ਪੂਜਨੀਕ ਗੁਰੂ ਜੀ ਵੱਲੋਂ ਭਲਾਈ ਦੀ ਦਿੱਤੀ ਗਈ ਸਿੱਖਿਆ ਨਾਲ ਹੀ ਸਮਾਜ ‘ਚ ਹਾਂਪੱਖੀ ਤਬਦੀਲੀ ਆਵੇਗੀ ਬੁਲਾਰਿਆਂ ਨੇ ਸਾਧ-ਸੰਗਤ ਦੇ ਭਰਵੇਂ ਇਕੱਠ ਦੀ ਪ੍ਰਸ਼ੰਸਾ ਕਰਦਿਆਂ 29 ਅਪਰੈਲ ਨੂੰ  ਡੇਰੇ ਦਾ ਰੂਹਾਨੀ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਉਣ ਦਾ ਸੱਦਾ ਦਿੱਤਾ ਇਸ ਮੌਕੇ ਸਾਧ-ਸੰਗਤ ਨੇ ਹੱਥ ਖੜੇ ਕਰਕੇ ਮਾਨਵਤਾ ਭਲਾਈ ਦੇ ਕਾਰਜ ਇਕਜੁਟਤਾ ਨਾਲ ਕਰਨ ਤੇ ਸਦਾ ਇੱਕ ਹੋ ਕੇ ਚੱਲਣ ਦਾ ਪ੍ਰਣ ਦੁਹਰਾਇਆ ਇਕੱਠ ਨੂੰ ਸਾਧ-ਸੰਗਤ ਰਾਜਨੀਤਿਕ ਬਲਰਾਜ ਸਿੰਘ ਇੰਸਾਂ, ਹਰਚਰਨ ਸਿੰਘ ਇੰਸਾਂ, ਪਰਮਜੀਤ ਸਿੰਘ ਇੰਸਾਂ ਨੰਗਲ, ਸ਼ਿੰਦਰਪਾਲ ਸਿੰਘ ਇੰਸਾਂ, ਗੁਰਦੇਵ ਸਿੰਘ ਇੰਸਾਂ, ਗੁਰਚਰਨ ਕੌਰ, ਕੁਲਦੀਪ ਕੌਰ ਤੇ ਗੁਰਜੀਤ ਕੌਰ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਹਜ਼ਾਰਾਂ ਜ਼ਰੂਰਤਮੰਦਾਂ ਬੱਚਿਆਂ ਨੂੰ ਸਟੇਸ਼ਨਰੀ ਤੇ ਗਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਓਧਰ ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਤੇ ਦਿੱਲੀ ‘ਚ ਵੀ ਨਾਮ ਚਰਚਾ ਹੋਈਆਂ, ਜਿਸ ਵਿਚ ਵੱਡੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲਿਆ
ਜ਼ਿਕਰਯੋਗ ਹੈ ਕਿ 29 ਅਪਰੈਲ 1948 ਨੂੰ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਲੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਸੀ ਉਦੋਂ ਤੋਂ ਹੀ ਸਾਧ-ਸੰਗਤ ਹਰ ਸਾਲ ਪੂਰੇ ਅਪਰੈਲ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੇ ਪਵਿੱਤਰ ਸਥਾਪਨਾ ਦਿਵਸ ਮਹੀਨੇ ਦੀ ਖੁਸ਼ੀ ‘ਚ ਮਨਾਉਂਦੀ ਹੈ ਤੇ ਇਸ ਦੌਰਾਨ ਅਨੇਕ ਜਨ ਕਲਿਆਣ ਤੇ ਪਰਉਪਕਾਰ ਦੇ ਕਾਰਜ ਵੀ ਕੀਤੇ ਜਾਂਦੇ ਹਨ ਇਸ ਖੁਸ਼ੀ ‘ਚ ਸ਼ਾਹ ਸਤਿਨਾਮ ਜੀ ਧਾਮ, ਸਰਸਾ ‘ਚ ਖੂਨਦਾਨ ਸਮੇਤ ਅਨੇਕ ਤਰ੍ਹਾਂ ਦੇ ਕੈਂਪਾਂ ਵੀ ਲਾਏ ਜਾਂਦੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।