ਸਿੱਧੂ ਮੂਸੇਵਾਲਾ ਦੇ ਸ਼ੱਕੀ ਕਾਤਲਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ

mooswlal case

ਪੈਟਰੋਲ ਪੰਪ ਤੋਂ ਗੱਡੀ ’ਚ ਤੇਲ ਪੁਆਉਂਦਿਆਂ ਦੀ ਫੋਟੋ ਤੇ ਵੀਡਿਓ ਹੋਈ ਵਾਇਰਲ

(ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਸ਼ੱਕੀ ਕਾਤਲਾਂ ਦੀ ਇੱਕ ਤਸਵੀਰ ਸਾਹਮਣੇ ਆਈ। ਇਹ ਤਸਵੀਰ ਇੱਕ ਪੈਟਰੋਲ ਪੰਪ ਤੋਂ ਤੇਲ ਪੁਆਉਂਦਿਆਂ ਦੀ ਹੈ। ਹਰਿਆਣਾ ਦੇ ਫਤਿਆਬਾਦ ਦੇ ਪਿੰਡ ਬਿਸਲਾ ਦੇ ਪੈਟਰੋਲ ਪੰਪ ਦੀਆਂ ਹਨ। ਸੀਸੀਟੀਵੀ ਫੋਟੋਜ਼ ਤੇ ਵੀਡੀਓ ’ਚ ਬਲੈਰੋ ਗੱਡੀ ’ਚੋਂ ਉਤਰੇ ਦੋ ਸ਼ੱਕੀ ਨੌਜਵਾਨ ਨਜ਼ਰ ਆ ਰਹੇ ਹਨ ਜੋ ਕੁਝ ਦੇਰ ਆਪਸੀ ’ਚ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਇਸ ਗੱਡੀ ਦਾ ਨੰਬਰ DL10CT0196 ਸਾਫ ਨਜ਼ਰ ਆ ਰਿਹਾ ਹੈ। ਉਮੀਦ ਹੈ ਕਿ ਪੁਲਿਸ ਛੇਤੀ ਹੀ ਸਿੱਧੂ ਦੇ ਕਾਤਲਾਂ ਨੂੰ ਫੜ੍ਹ ਲਵੇਗੀ। ਇਸ ਤੋਂ ਇਲਾਵਾ ਪੰਜਾਬ ਪੁਲਿਸ ਲਗਾਤਾਰ ਕਾਤਲਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ

ਆਲਟੋ ਨੂੰ ਲੁੱਟ ਕੇ ਉਸ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ ਸਨ ਹਮਲਾਵਰ

(ਸੱਚ ਕਹੂੰ ਨਿਊਜ਼) ਮਾਨਸਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Moosewala) ਦੇ ਕਤਲ ਤੋਂ ਬਾਅਦ ਕਾਤਲਾਂ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ਾਰਪ ਸ਼ੂਟਰਾਂ ਦੀ ਬੋਲੈਰੋ ਦਿਖਾਈ ਦੇ ਰਹੀ ਹੈ। ਇਹ ਵੀਡੀਓ ਮੂਸੇਵਾਲਾ ਦੇ ਕਤਲ ਤੋਂ 18 ਮਿੰਟ ਬਾਅਦ ਦੀ ਹੈ।

ਪਹਿਲਾਂ ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਮੂਸੇਵਾਲਾ (Moosewala) ਨੂੰ ਮਾਰਨ ਵਾਲਿਆਂ ਦੀਆਂ ਗੋਲੀਆਂ ਸਵੇਰੇ 5:29 ਵਜੇ ਸੁਣੀਆਂ ਗਈਆਂ ਸਨ। ਨਵੀਂ ਵੀਡੀਓ ‘ਚ ਬੋਲੇਰੋ ਸ਼ਾਮ 5:47 ‘ਤੇ ਦਿਖਾਈ ਦਿੱਤੀ। ਬੋਲੈਰੋ ਦੇ ਅੱਗੇ 3 ਵਿਅਕਤੀ ਬੈਠੇ ਨਜ਼ਰ ਆ ਰਹੇ ਹਨ। ਪਿਛਲੀ ਸੀਟਾਂ ’ਤੇ ਕਿੰਨ ਵਿਅਕਤੀ ਬੈਠੇ ਹਨ ਇਸ ਦਾ ਪਤਾ ਨਹੀਂ ਚੱਲਿਆ ਹੈ। ਇਸ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਰਿਹਾ ਹੈ ਕਿ ਆਲਟੋ ਕਾਰ ਅੱਗੇ ਜਾ ਰਹੀ ਹੈ। ਬੋਲੈਰੋ ਕਾਰ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਪਹਿਲੀ ਵਾਰ ਬੋਲੈਰੋ ਦਾ ਫਰੰਟ ਵੀ ਸਾਹਮਣੇ ਆਇਆ ਹੈ। ਬੋਲੈਰੋ ‘ਚ ਬੈਠੇ ਸ਼ਾਰਪ ਸ਼ੂਟਰਾਂ ਨੇ ਆਲਟੋ ਕਾਰ ਲੁੱਟ ਲਈ। ਇਸ ਤੋਂ ਬਾਅਦ ਉਹ ਉਸੇ ਆਲਟੋ ਵਿੱਚ ਫ਼ਰਾਰ ਹੋ ਗਏ।

cctvv car

ਇਹ ਆਲਟੋ ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੇ ਵਿਅਕਤੀ ਦੀ ਸੀ। ਇਹ ਆਲਟੋ ਬਾਅਦ ਵਿੱਚ ਮੋਗਾ ਤੋਂ ਬਿਨਾਂ ਨੰਬਰ ਪਲੇਟ ਤੋਂ ਬਰਾਮਦ ਹੋਈ ਸੀ। ਸੀਸੀਟੀਵੀ ਫੁਟੇਜ ਮਾਨਸਾ ਤੋਂ ਬੁਢਲਾਡਾ ਜਾਣ ਵਾਲੇ ਰਸਤੇ ’ਤੇ ਪੈਂਦੇ ਪਿੰਡ ਬੱਬੀਆਣਾ ਦੀ ਹੈ। ਇਹ ਫੁਟੇਜ ਉਥੇ ਇੱਕ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਤੋਂ ਰਿਕਾਰਡ ਕੀਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here