ਹਮਲਾਵਰਾਂ ਦੀਆਂ ਸੀਸੀਟੀਵੀ ਫ਼ੋਟੋਆਂ ਹੋਈਆਂ ਜਨਤਕ
Tania Father Attack Photos: (ਵਿੱਕੀ ਕੁਮਾਰ) ਮੋਗਾ। ਮੋਗਾ ਦੇ ਕਸਬਾ ਕੋਟ ਈਸੇ ਖਾਂ ’ਚ ਸ਼ੁੱਕਰਵਾਰ ਨੂੰ ਪੰਜਾਬੀ ਅਦਾਕਾਰਾ ਤਾਨੀਆ ਦੇ ਪਿਤਾ ਡਾਕਟਰ ਅਨਿਲਜੀਤ ਸਿੰਘ ਕੰਬੋਜ ’ਤੇ ਦੋ ਨੌਜਵਾਨਾਂ ਨੇ ਨਰਸਿੰਗ ਹੋਮ ਦੇ ਕੈਬਿਨ ’ਚ ਵੜ ਕੇ ਗੋਲੀਬਾਰੀ ਕੀਤੀ ਸੀ ਜਿਸ ਕਾਰਨ ਡਾਕਟਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ’ਚ ਭੇਜਿਆ ਗਿਆ। ਉਨ੍ਹਾਂ ਦਾ ਆਪਰੇਸ਼ਨ ਸਫਲਤਾਪੂਰਵਕ ਹੋ ਗਿਆ ਹੈ, ਪਰ 24 ਘੰਟੇ ਬਾਅਦ ਵੀ ਪੁਲਿਸ ਅਜੇ ਤੱਕ ਮੁਲਜ਼ਮਾਂ ਦੀ ਪਛਾਣ ਨਹੀਂ ਕਰ ਸਕੀ ਹੈ, ਹਾਲਾਂਕਿ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੈ।
ਇਹ ਵੀ ਪੜ੍ਹੋ: NIA Raid: ਐੱਨਆਈਏ ਨੇ ਦਿੱਲੀ ਤੇ ਹਿਮਾਚਲ ’ਚ ਕੀਤੀ ਛਾਪੇਮਾਰੀ

ਘਟਨਾ ਦੀ ਮਿਲੀ ਜਾਣਕਾਰੀ ਅਨੁਸਾਰ ਕੋਟ ਈਸੇ ਖਾਂ ਦੇ ਹਰਬੰਸ ਨਰਸਿੰਗ ਹੋਮ ’ਚ ਦੋ ਨੌਜਵਾਨ ਦਵਾਈ ਲੈਣ ਬਹਾਨੇ ਡਾਕਟਰ ਕੋਲ ਆਏ ਸਨ। ਉਨ੍ਹਾਂ ਲਗਭਗ 12:50 ਵਜੇ ਡਾਕਟਰ ’ਤੇ ਕੈਬਿਨ ’ਚ ਦਾਖਲ ਹੋ ਕੇ ਦੋ ਗੋਲੀਆਂ ਚਲਾਈਆਂ, ਜਿਸ ਕਾਰਨ ਡਾਕਟਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ’ਚ ਭੇਜਿਆ ਗਿਆ। ਪੁਲਿਸ ਸਟੇਸ਼ਨ ਤੋਂ ਲਗਭਗ 500 ਮੀਟਰ ਦੀ ਦੂਰੀ ’ਤੇ ਸਥਿਤ ਹਰਬੰਸ ਨਰਸਿੰਗ ਹੋਮ ’ਚ ਹੋਈ ਇਸ ਘਟਨਾ ਨੇ ਇਲਾਕੇ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਪੂਰੀ ਘਟਨਾ ਨਰਸਿੰਗ ਹੋਮ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।