ਉਸ ਤੋਂ ਬਾਅਦ ਨਹਿਰ ‘ਚੋਂ ਲਾਸ਼ ਬਰਾਮਦ | Phone
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਥਾਪਰ ਕਾਲਜ ‘ਚ ਕੰਪਿਊਟਰ ਇੰਜੀਨੀਅਰ ਦੀ ਚੌਥੇ ਸਾਲ ਦੀ ਪੜ੍ਹਾਈ ਕਰ ਰਹੀ ਸੁਮਿਤ ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਖਰੜ ਦੀ ਲਾਸ਼ ਸਵੇਰੇ ਭਾਖੜਾ ਨਹਿਰ ‘ਚੋਂ ਬਰਾਮਦ ਹੋਈ ਹੈ। ਪੁਲਿਸ ਮੌਤ ਦੇ ਕਾਰਨਾਂ ਸਬੰਧੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸੁਮਿਤ ਕੌਰ ਨੇ ਅੱਜ ਸਵੇਰੇ 5:45 ‘ਤੇ ਆਪਣੇ ਪਿਤਾ ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਆ ਕੇ ਲੈ ਜਾਣ ਪਰ ਉਸ ਤੋਂ ਬਾਅਦ ਉਸ ਦੀ ਲਾਸ਼ ਭਾਖੜਾ ਨਹਿਰ ‘ਚੋਂ ਬਰਾਮਦ ਹੋਈ। (Phone) ਇਸ ਸਬੰਧੀ ਜਾਣਕਾਰੀ ਦਿੰਦਿਆਂ ਭੋਲੇ ਸ਼ੰਕਰ ਡਾਇਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸਵੇਰੇ 7 ਵਜੇ ਕੁਝ ਲੋਕਾਂ ਨੇ ਦੱਸਿਆ ਕਿ ਇੱਕ ਲਾਸ਼ ਨਹਿਰ ‘ਚ ਦਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਬਾਹਰ ਕੱਢਿਆ। ਉਸ ਦੀ ਪੈਂਟ ‘ਚ ਪਾਏ ਸ਼ਨਾਖਤੀ ਕਾਰਡ ਤੋਂ ਪਤਾ ਲੱਗਾ ਕਿ ਉਹ ਥਾਪਰ ਕਾਲਜ ਦੀ ਵਿਦਿਆਰਥਣ ਹੈ। ਇਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। (Phone)
ਇੱਧਰ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਲਾਸ਼ ਆਪਣੇ ਕਬਜ਼ੇ ‘ਚ ਲੈ ਲਈ ਗਈ। ਇੱਧਰ ਮ੍ਰਿਤਕਾਂ ਦੇ ਪਿਤਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਸਵੇਰੇ ਪੌਣੇ ਛੇ ਵਜੇ ਫੋਨ ਕਰਕੇ ਕਿਹਾ ਕਿ ਉਹ ਉਸ ਨੂੰ ਅੱਜ ਲੈ ਜਾਣ ਤੇ ਸੱਤ ਵਜੇਂ ਉਸਦੀ ਲਾਸ਼ ਮਿਲਦੀ ਹੈ। ਉਸ ਨੇ ਕਿਹਾ ਕਿ ਉਸਦੀ ਬੇਟੀ ਦੀ ਰੋਜ਼ਾਨਾ ਉਸ ਨਾਲ ਗੱਲ ਹੁੰਦੀ ਸੀ ਤੇ ਇੱਕ ਘੰਟੇ ‘ਚ ਅਜਿਹਾ ਕੀ ਵਾਪਰਿਆ ਕਿ ਉਸ ਨੇ ਆਪਣੀ ਜਾਨ ਦੇ ਦਿੱਤੀ। ਇੱਧਰ ਪੁਲਿਸ ਵੱਲੋਂ ਜਦੋਂ ਕਾਲਜ ਅੰਦਰ ਜਾਂਚ ਕੀਤੀ ਗਈ ਤਾਂ ਸੀਸੀਟੀਵੀ ਕੈਮਰਿਆਂ ਤੋਂ ਸਾਹਮਣੇ ਅਇਆ ਕਿ ਉਹ ਸਵੇਰੇ ਕਾਲਜ ਤੋਂ 5:54 ‘ਤੇ ਪੈਦਲ ਹੱਥ ‘ਚ ਪਰਸ ਤੇ ਮੋਬਾਇਲ ਫੜ੍ਹੀ ਬਾਹਰ ਆ ਰਹੀ ਹੈ, ਪਰ ਉਸ ਤੋਂ ਬਾਅਦ ਨਹਿਰ ਤੱਕ ਕਿਵੇਂ ਪੁੱਜੀ, ਉਹ ਜਾਂਚ ਦਾ ਵਿਸ਼ਾ ਹੈ। ਇੱਧਰ ਪੁਲਿਸ ਵੱਲੋਂ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਸੀ।