ਵਾਹਨ ਚਾਲਕਾਂ ਲਈ ਬੁਰੀ ਖਬਰ, ਬਾਹਰ ਨਿਕਲਣਾ ਪਵੇਗਾ ਭਾਰੀ, ਪੜ੍ਹੋ ਤੇ ਜਾਣੋ

Rajasthan Petrol Pump Strike

ਅੱਜ ਤੋਂ ਦੋ ਦਿਨ ਨਹੀਂ ਮਿਲੇਗਾ ਪੈਟਰੋਲ ਤੇ ਡੀਜ਼ਲ, ਪੈਟਰੋਲ ਪੰਪ ਚਾਲਕਾਂ ਦੀ ਸੂਬਾ ਪੱਧਰੀ ਹੜਤਾਲ | Rajasthan Petrol Pump Strike

  • ਅੱਜ ਰਾਜ਼ਸਥਾਨ ਦੇ 4 ਹਜ਼ਾਰ ਪੈਟਰੋਲ ਪੰਪ ਬੰਦ | Rajasthan Petrol Pump Strike
  • ਜੈਪੁਰ ਸਮੇਤ ਕਈ ਸ਼ਹਿਰਾਂ ’ਚ ਸਵੇਰੇ ਤੋਂ ਲੋਕ ਪਰੇਸ਼ਾਨੀ ’ਚ | Rajasthan Petrol Pump Strike

ਜੋਧਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਅੱਜ ਤੋਂ ਲੈ ਕੇ 12 ਮਾਰਚ ਦੇ ਸਵੇਰੇ 6 ਵਜੇ ਤੱਕ ਸਾਰੇ ਪੈਟਰੋਲ ਪੰਪ ਬੰਦ ਰਹਿਣਗੇ। ਰਾਜਸਥਾਨ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਪੈਟਰੋਲ ਤੇ ਡੀਜ਼ਲ ’ਤੇ ਵੈਟ ਨਾ ਘਟਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ। ਹੜਤਾਲ ਦੇ ਐਲਾਨ ਤੋਂ ਬਾਅਦ ਸ਼ਨਿੱਚਰਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਪੈਟਰੋਲ ਪੰਪਾਂ ’ਤੇ ਪੈਟਰੋਲ ਤੇ ਡੀਜ਼ਲ ਭਰਨ ਲਈ ਵਾਹਨਾਂ ਦੀਆਂ ਲਾਈਆਂ ਲੱਗ ਗਈਆਂ। ਪੈਟਰੋਲ ਪੰਪਾਂ ਦੀ ਇਹ ਦੋ ਰੋਜ਼ਾ ਹੜਤਾਲ 10 ਮਾਰਚ ਨੂੰ ਸਵੇਰੇ 6 ਵਜੇ ਸ਼ੁੁਰੂ ਹੋਈ ਹੈ ਤੇ ਇਹ 12 ਮਾਰਚ ਨੂੰ ਸਵੇਰੇ 6 ਵਜੇ ਤੱਕ ਜਾਰੀ ਰਹੇਗੀ। (Rajasthan Petrol Pump Strike)

ਮੀਲ ਦਾ ਪੱਥਰ ਸਾਬਤ ਹੋਵੇਗਾ ਕਾਨੂੂੰਨੀ ਵਿਸ਼ੇਸ਼ ਅਧਿਕਾਰ ’ਤੇ ਫੈਸਲਾ

ਮੀਟਿੰਗ ’ਚ ਹੋਈ ਸੀ ਚਰਚਾ

ਰਾਜਸਥਾਨ ਪੈਟਰੋਲੀਅਮ ਡੀਲਰਜ ਐਸੋਸੀਏਸ਼ਨ ਦੇ ਕਾਰਜਕਾਰੀ ਮੈਂਬਰਾਂ ਦੀ ਇੱਕ ਵਰਚੁਅਲ ਮੀਟਿੰਗ ’ਚ ਪੈਟਰੋਲ ਤੇ ਡੀਜ਼ਲ ’ਤੇ ਵੈਟ ਨਾ ਘਟਾਉਣ, ਤੇਲ ਕੰਪਨੀਆਂ ਵੱਲੋਂ ਡੀਲਰ ਕਮਿਸ਼ਨ ਨਾ ਘਟਾਉਣ ਅਤੇ ਲੂਬ ਆਇਲ ਤੇ ਪ੍ਰੀਮੀਅਮ ਉਤਪਾਦਾਂ ਦੀ ਜਬਰਦਸਤੀ ਸਪਲਾਈ ਕਰਨ ਵਰਗੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ’ਚ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ, ਸਕੱਤਰ ਤੇ ਆਰਪੀਡੀਏ ਕਾਰਜ਼ਕਾਰੀ ਮੈਂਬਰ ਹਾਜ਼ਰ ਸਨ। (Rajasthan Petrol Pump Strike)

ਕੋਟਾ ਤੇ ਬੂੰਦੀ ’ਚ ਨਹੀਂ ਹੈ ਬੰਦ | Rajasthan Petrol Pump Strike

ਰਾਜਸਥਾਨ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੇ ਸੱਦੇ ’ਤੇ ਹਾੜੌਤੀ ਦੇ ਦੋ ਜ਼ਿਲ੍ਹਿਆਂ ’ਚ ਪੈਟਰੋਲ ਪੰਪ ਬੰਦ ਰਹਿਣਗੇ, ਜਦਕਿ ਦੋ ਜ਼ਿਲ੍ਹਿਆਂ ’ਚ ਬੰਦ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ। ਅਜਿਹੇ ’ਚ ਰਾਜਸਥਾਨ ਦੇ ਕੋਟਾ ਤੇ ਬੂੰਦੀ ’ਚ ਪੈਟਰੋਲ ਪੰਪ ਬੰਦ ਨਹੀਂ ਹੋਣਗੇ। ਇਸ ਤਰ੍ਹਾਂ ਬੂੰਦੀ ਦੇ ਸੈਕ੍ਰੇਟਰੀ ਮਹੇਸ਼ ਕੁਮਾਰ ਗਰਗ ਦਾ ਕਹਿਣਾ ਹੈ ਕਿ ਆਸ਼ਿੰਕ ਰੂਪ ਨਾਲ ਬੰਦ ਰਹਿ ਸਕਦਾ ਹੈ, ਪਰ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਵੀ ਕੋਟਾ ਦੇ ਫੈਸਲੇ ਨਾਲ ਰਹਿੰਦੇ ਹਾਂ। (Rajasthan Petrol Pump Strike)