ਦਿੱਲੀ ਵਿੱਚ ਪੈਟਰੋਲ ਦੀ ਕੀਮਤ 80 ਰੁਪਏ ਪਾਰ, ਮੱਚੀ ਹਾਏ-ਤੌਬਾ

Petrol Diesel Prices

ਪੈਟਰੋਲ 39 ਪੈਸੇ ਤੇ ਡੀਜ਼ਲ 44 ਪੈਸੇ ਵਧਿਆ

ਨਵੀਂ ਦਿੱਲੀ (ਏਜੰਸੀ)।  ਕੌਮਾਂਤਰੀ ਬਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਅਤੇ ਡਾਲਰ ਦੇ ਮਜ਼ਬੂਤ ਹੋਣ ਨਾਲ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ‘ਚ ਉਛਾਲ ਜਾਰੀ ਹੈ। ਸ਼ਨਿੱਚਰਵਾਰ ਨੂੰ ਦਿੱਲੀ ‘ਚ ਪੈਟਰੋਲ 39 ਪੈਸੇ ਹੋਰ ਵਧ ਕੇ 80 ਰੁਪਏ ਪ੍ਰਤੀ ਲੀਟਰ ਤੋਂ ਉੱਪਰ ਨਿੱਕਲ ਗਿਆ ਜਦੋਂਕਿ ਮੁੰਬਈ ‘ਚ ਕੀਮਤਾਂ 88 ਰੁਪਏ ਦੇ ਸ਼ਿਖਰ ਦੇ ਕਰੀਬ ਪਹੁੰਚ ਗਈਆਂ। ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਜਧਾਨੀ ‘ਚ ਸ਼ਨਿੱਚਰਵਾਰ ਨੂੰ ਪੈਟਰੋਲ ਦੀ ਕੀਮਤ 39 ਪੈਸੇ ਵਧ ਕੇ 80.38 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਡੀਲਜ਼ 44 ਪੈਸੇ ਮਹਿੰਗਾ ਹੋ ਕੇ 72.51 ਰੁਪਏ ਪ੍ਰਤੀ ਲੀਟਰ ਹੋ ਗਿਆ। ਵਪਾਰ ਨਗਰੀ ਮੁੰਬਈ ‘ਚ ਪੈਟਰੋਲ ਦਾ ਮੁੱਲ 87.77 ਰੁਪਏ ਅਤੇ ਡੀਜ਼ਲ 76.98 ਰੁਪਏ ਪ੍ਰਤੀ ਲੀਟਰ ਨੂੰ ਛੂਹ ਗਿਆ ਜਦੋਂਕਿ ਕਲਕੱਤਾ ‘ਚ ਕ੍ਰਮਵਾਰ 83.27 ਤੇ 75.36 ਰੁਪਏ ਤੇ ਚੇਨੱਈ ‘ਚ 83.54 ਅਤੇ 76.64 ਰੁਪਏ ਪ੍ਰਤੀ ਲੀਟਰ ਹੋ ਗਿਆ। (Petrol) 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।