ਸਾਡੇ ਨਾਲ ਸ਼ਾਮਲ

Follow us

14.4 C
Chandigarh
Tuesday, February 17, 2026
More
    Home Breaking News ਛੇ ਮਹੀਨਿਆਂ ਬਾ...

    ਛੇ ਮਹੀਨਿਆਂ ਬਾਅਦ ਸਸਤਾ ਹੋਇਆ ਪੈਟਰੋਲ

    Petrol

    ਦਿੱਲੀ ‘ਚ ਪੈਟਰੋਲ 9 ਪੈਸੇ ਘਟਿਆ

    ਨਵੀਂ ਦਿੱਲੀ। ਤੇਲ ਸਪਲਾਈ ਕੰਪਨੀਆਂ ਨੇ ਕਰੀਬ ਛੇ ਮਹੀਨਿਆਂ ਬਾਅਦ ਪੈਟਰੋਲ ਦੀਆਂ ਕੀਮਤਾਂ ਘੱਟ ਕੀਤੀਆਂ ਹਨ। ਡੀਜ਼ਲ ਦੀਆਂ ਕੀਮਤਾਂ ‘ਚ ਵੀ ਕਟੌਤੀ ਕੀਤੀ ਗਈ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਕੌਮੀ ਰਾਜਧਾਨੀ ਦਿੱਲੀ ‘ਚ ਪੈਟਰੋਲ ਦਾ ਮੁੱਲ 9 ਪੈਸੇ ਘੱਟ ਹੋ ਕੇ ਅੱਜ 81.99 ਰੁਪਏ ਪ੍ਰਤੀ ਲੀਟਰ ਰਹਿ ਗਿਆ।

    Petrol And Diesel, Prices Continue To Fall

    ਮੁੰਬਈ ‘ਚ ਵੀ ਇਸ ਦੀ ਕੀਮਤ 9 ਪੈਸੇ ਘੱਟ ਕੇ 88.64 ਰੁਪਏ ਪ੍ਰਤੀ ਲੀਟਰ ‘ਤੇ ਆ ਗਈ ਹੈ। ਕੋਲਕਾਤਾ ਤੇ ਚੇੱਨਈ ‘ਚ ਇਸ ਦੀਆਂ ਕੀਮਤਾਂ 8-8 ਪੈਸੇ ਘੱਟ ਹੋਈਆਂ ਹਨ। ਕੋਲਾਕਾਤਾ ‘ਚ ਇੱਕ ਲੀਟਰ ਪੈਟਰੋਲ ਅੱਜ 83.49 ਰੁਪਏ ਤੇ ਚੇੱਨਈ ਦਾ 84.96 ਰੁਪਏ ‘ਤੇ ਵਿੱਕਿਆ। ਇਸ ਸਾਲ ਮਾਰਚ ਤੋਂ ਬਾਅਦ ਪਹਿਲੀ ਵਾਰ ਪੈਟਰੋਲ ਦੀਆਂ ਕੀਮਤਾਂ ਘੱਟ ਕੀਤੀਆਂ ਗਈਆਂ ਹਨ।
    ਡੀਜ਼ਲ ਦੀਆਂ ਕੀਮਤਾਂ ਦਿੱਲੀ ਤੇ ਕੋਲਕਾਤਾ ‘ਚ 11-11 ਪੈਸੇ ਘੱਟ ਹੋ ਕੇ ਤਰਤੀਬਵਾਰ 73.05 ਰੁਪਏ ਤੇ 76.55 ਰੁਪਏ ਪ੍ਰਤੀ ਲੀਟਰ ‘ਤੇ ਆ ਗਏ। ਮੁੰਬਈ ‘ਚ ਇਸ ਦੀ ਕੀਮਤ 12 ਪੈਸੇ ਘੱਟ ਕੇ 79.57 ਰੁਪਏ ਤੇ ਚੇੱਨਈ ‘ਚ 10 ਪੈਸੇ ਦੀ ਕਟੌਤੀ ਦੇ ਨਾਲ 78.38 ਰੁਪਏ ਪ੍ਰਤੀ ਲੀਟਰ ਰਹੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.