ਸ਼ਹਿਰਾਂ ’ਚ ਮੁੱਕਣ ਲੱਗਿਆ ਪੈਟਰੋਲ ਤੇ ਡੀਜ਼ਲ, ਲੱਗੀਆਂ ਪੈਟਰੋਲ ਪੰਪਾਂ ’ਤੇ ਲਾਈਨਾਂ

Petrol And Diesel

ਬਠਿੰਡਾ (ਸੁਖਜੀਤ ਮਾਨ)। ਟਰੱਕ ਡਰਾਇਵਰਾਂ ਦੀ ਹੜਤਾਲ ਨੇ ਦੇਸ਼ ਭਰ ਵਿੱਚ ਪੈਟਰੋਲ ਪੰਪਾਂ ’ਤੇ ਹਫੜਾ ਤਫੜੀ ਮਚਾ ਦਿੱਤੀ ਹੈ। ਖ਼ਬਰਾਂ ਆ ਰਹੀਆਂ ਹਨ ਕਿ ਦੇਸ਼ ਭਰ ਦੇ ਪੈਟਰੋਲ ਪੰਪਾਂ ’ਤੇ ਪੈਟਰੋਲ-ਡੀਜ਼ਲ (Petrol And Diesel ) ਦੀ ਕਮੀ ਹੋ ਗਈ ਹੈ ਤੇ ਵਾਹਨਾਂ ਦੀਆਂ ਲਾਈਨਾਂ ਲੱਗ ਰਹੀਆਂ ਹਨ। ਅੱਜ ਹਿੱਟ ਐਂਡ ਰਨ ਕਾਨੂੰਨ ਦੀ ਸਜ਼ਾ ਖਿਲਾਫ਼ ਟਰੱਕ ਡਰਾਇਵਰਾਂ ਦੀ ਹੜਤਾਲ ਦਾ ਦੂਜਾ ਦਿਨ ਹੈ ਇਸ ਲਈ ਬਠਿੰਡਾ ਸ਼ਹਿਰ ਦੇ ਪੈਟਰੋਲ ਪੰਪਾਂ ’ਤੇ ਪੈਟਰੋਲ ਡੀਜ਼ਲ ਪਵਾਉਣ ਵਾਲੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।

ਬਠਿੰਡਾ। ਬਠਿੰਡਾ ਦੇ ਇੱਕ ਪੈਟਰੋਲ ਪੰਪ ‘ਤੇ ਪੈਟਰੋਲ ਭਰਵਾਉਣ ਲਈ ਲੱਗੀਆਂ ਵਾਹਨਾਂ ਦੀਆਂ ਕਤਾਰਾਂ। ਤਸਵੀਰ: ਸੁਖਜੀਤ ਬਠਿੰਡਾ।

ਕੀ ਹੈ ਪੂਰਾ ਮਾਮਲਾ? | Petrol And Diesel

ਦੇਸ਼ ਭਰ ਦੇ ਟਰੱਕ ਡਰਾਇਵਰਾਂ ਨੇ ਹਿੱਟ ਐਂਡ ਰਨ ਕਾਨੂੰਨ ਤਹਿਤ ਸਜ਼ਾ ਦੀ ਮਿਆਦ ਵਧਾਉਣ ਦਾ ਵਿਰੋਧ ਕੀਤਾ। ਦਰਅਸਲ, ਨਵੇਂ ਕਾਨੂੰਨ ਦੇ ਤਹਿਤ, ਡਰਾਇਵਰਾਂ ਨੂੰ ਭੱਜਣ ਅਤੇ ਭਿਆਨਕ ਹਾਦਸੇ ਦੀ ਰਿਪੋਰਟ ਕਰਨ ਵਿੱਚ ਅਸਫਲ ਰਹਿਣ ’ਤੇ 10 ਸਾਲਾਂ ਤੱਕ ਦੀ ਕੈਦ ਹੋ ਸਕਦੀ ਹੈ। ਇਸ ਤੋਂ ਪਹਿਲਾਂ ਆਈਪੀਸੀ ਦੀ ਧਾਰਾ 304ਏ (ਲਾਪਰਵਾਹੀ ਨਾਲ ਮੌਤ) ਦੇ ਤਹਿਤ, ਦੋਸ਼ੀ ਨੂੰ ਸਿਰਫ ਦੋ ਸਾਲਾਂ ਤੱਕ ਦੀ ਕੈਦ ਹੋ ਸਕਦੀ ਸੀ। ਦੇਸ਼ ਭਰ ’ਚ ’ਚ ਸਜ਼ਾ ਦੀ ਮਿਆਦ ਵਧਾਉਣ ਸਬੰਧੀ ਬੀਤੇ ਦਿਨ ਪ੍ਰਾਈਵੇਟ ਬੱਸ ਅਪ੍ਰੇਟਰ ਹੜਤਾਲ ’ਤੇ ਚਲੇ ਗਏ, ਉਥੇ ਹੀ ਆਟੋ ਚਾਲਕਾਂ ਨੇ ਵੀ ਨਵੇਂ ਕਾਨੂੰਨ ਖਿਲਾਫ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। (Petrol And Diesel )

ਦਿੜ੍ਹਬਾ । ਟਰੱਕਾਂ ਦੀ ਹੜਤਾਲ ਨੂੰ ਲੇ ਕੇ ਲੱਗੀਆ ਕਤਾਰਾਂ ਜਿਸ ਕਾਰਨ ਪੈਟਰੋਲ ਪੰਪਾਂ ਨੇ ਬੰਦ ਹੋਣ ਦੇ ਬੋਰਡ ਲਗਾਏ। ਤਸਵੀਰ : ਪ੍ਰਵੀਨ ਕੁਮਾਰ

ਇਹ ਕਾਨੂੰਨ ਤੁਗਲਕੀ ਫ਼ਰਮਾਨ

ਟਰਾਂਸਪੋਰਟ ਐਸੋਸੀਏਸ਼ਨ ਨੇ ਸੜਕ ਹਾਦਸਿਆਂ ਸਬੰਧੀ ਨਵੇਂ ਕਾਨੂੰਨ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਹ ਤੁਗਲਕੀ ਫ਼ਰਮਾਨ ਹੈ। ਟਰਾਂਸਪੋਰਟ ਐਸੋਸੀਏਸ਼ਨ ਦਾ ਸੁਝਾਅ ਨਹੀਂ ਲਿਆ ਗਿਆ। ਹਮੇਸ਼ਾ ਵੱਡੇ ਵਾਹਨਾਂ ਦੇ ਡਰਾਈਵਰ ਦਾ ਕਸੂਰ ਮੰਨਿਆ ਜਾਂਦਾ ਹੈ ਅਤੇ ਸੜਕ ਹਾਦਸੇ ਤੋਂ ਬਾਅਦ ਟਰੱਕ ਅਤੇ ਬੱਸ ਡਰਾਈਵਰਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ, ਹੁਣ ਅਜਿਹੀ ਸਥਿਤੀ ਵਿੱਚ ਡਰਾਇਵਰ ਆਪਣੀ ਜਾਨ ਬਚਾਵੇਗਾ ਹੀ। ਹੁਣ ਸਾਰੇ ਡਰਾਇਵਰ ਆਪਣੀ ਨੌਕਰੀ ਛੱਡ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ ਮਜ਼ਦੂਰਾਂ ਵਜੋਂ ਕੰਮ ਕਰਨ ਤਾਂ ਬਿਹਤਰ ਹੋਵੇਗਾ। 10 ਸਾਲ ਦੀ ਸਜ਼ਾ ਹੋਵੇਗੀ ਅਤੇ 7 ਲੱਖ ਰੁਪਏ ਦੀ ਰਕਮ ਅਦਾ ਕਰਨੀ ਪਵੇਗੀ, ਹੁਣ ਇੱਕ ਡਰਾਇਵਰ ਨੂੰ ਇੰਨੇ ਪੈਸੇ ਕਿੱਥੋਂ ਮਿਲਣਗੇ।

Also Read : ਜਾਪਾਨ ’ਚ ਭਾਰੀ ਤਬਾਹੀ, 24 ਘੰਟਿਆਂ ’ਚ 56 ਵਾਰ ਆਇਆ ਭੂਚਾਲ, ਇਸ਼ੀਕਾਵਾ ’ਚ ਇੱਕ ਹੋਰ ਭੂਚਾਲ ਦੀ ਚੇਤਾਵਨੀ

ਉਨ੍ਹਾਂ ਅੱਗੇ ਕਿਹਾ ਕਿ ਆਲ ਇੰਡੀਆ ਮੋਟਰ ਐਂਡ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਸਾਰੇ ਮੁੱਖ ਅਧਿਕਾਰੀ 2 ਜਨਵਰੀ, 2024 ਨੂੰ ਇੱਕ ਵਰਚੁਅਲ ਮੀਟਿੰਗ ਕਰਨਗੇ। ਜੇਕਰ ਸਰਕਾਰ ਹੈਲਪਲਾਈਨ ਨੰਬਰ ਜਾਰੀ ਕਰਦੀ ਹੈ, ਜਿਸ ਵਿੱਚ ਸੜਕ ਹਾਦਸੇ ਤੋਂ ਬਾਅਦ ਜੇਕਰ ਡਰਾਈਵਰ ਜਾਂ ਉਸ ਦਾ ਮਾਲਕ ਹਾਦਸੇ ਬਾਰੇ ਜਾਣਕਾਰੀ ਦਿੰਦਾ ਹੈ ਤਾਂ ਉਸ ’ਤੇ ਇਹ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ। ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ’ਚ ਕੱਲ੍ਹ ਟਰੱਕ ਡਰਾਇਵਰਾਂ ਨੇ ਇਸ ਨਵੇਂ ਕਾਨੂੰਨ ਦੇ ਵਿਰੋਧ ’ਚ ਐੱਨਐੱਚ-2 ’ਤੇ ਜਾਮ ਲਾ ਦਿੱਤਾ ਸੀ।

ਅਜਿਹੇ ਮਾਮਲਿਆਂ ’ਚ ਡਰਾਇਵਰ ਨੂੰ ਮਿਲੇਗੀ ਰਾਹਤ, ਕੀ ਕਹਿੰਦਾ ਹੈ ਕਾਨੂੰਨ

ਨਵੇਂ ਕਾਨੂੰਨ ਮੁਤਾਬਕ ਜੇਕਰ ਵਾਹਨ ਨਾਲ ਟਕਰਾਉਣ ਵਾਲਾ ਵਿਅਕਤੀ ਗਲਤ ਤਰੀਕੇ ਨਾਲ ਵਾਹਨ ਦੇ ਸਾਹਮਣੇ ਆਉਂਦਾ ਹੈ ਜਾਂ ਗੈਰ-ਕਾਨੂੰਨੀ ਢੰਗ ਨਾਲ ਸੜਕ ਪਾਰ ਕਰਦਾ ਹੈ ਤਾਂ ਅਜਿਹੇ ਮਾਮਲਿਆਂ ’ਚ ਡਰਾਇਵਰ ਨੂੰ ਰਾਹਤ ਮਿਲੇਗੀ। ਅਜਿਹੇ ਮਾਮਲਿਆਂ ਵਿੱਚ ਵੱਧ ਤੋਂ ਵੱਧ 5 ਸਾਲ ਦੀ ਸਜ਼ਾ ਅਤੇ ਜ਼ੁਰਮਾਨਾ ਹੋਵੇਗਾ। ਜੇਕਰ ਗਲਤ ਡਰਾਈਵਿੰਗ ਕਾਰਨ ਕੋਈ ਸਮੱਸਿਆ ਆਉਂਦੀ ਹੈ ਤਾਂ ਡਰਾਇਵਰ ਨੂੰ 10 ਸਾਲ ਤੱਕ ਦੀ ਸਜ਼ਾ ਹੋਵੇਗੀ। ਡਰਾਇਵਰ ਇਸ ਵਿਵਸਥਾ ਸਬੰਧੀ ਚਿੰਤਾ ਪ੍ਰਗਟ ਕਰ ਰਹੇ ਹਨ। ਕਈ ਵਾਹਨ ਚਾਲਕਾਂ ਨੇ ਦੱਸਿਆ ਕਿ ਧੁੰਦ ਕਾਰਨ ਹਾਦਸੇ ਵੀ ਵਾਪਰਦੇ ਹਨ। ਜੇਕਰ ਅਜਿਹੇ ਮਾਮਲੇ ’ਚ 10 ਸਾਲਾਂ ਦੀ ਸਜ਼ਾ ਵੀ ਹੁੰਦੀ ਹੈ ਤਾਂ ਸਾਨੂੰ ਬਿਨਾਂ ਕਿਸੇ ਗਲਤੀ ਦੇ ਇੰਨੀ ਵੱਡੀ ਸਜ਼ਾ ਭੁਗਤਣੀ ਪਵੇਗੀ।