ਕੀਮਤਾਂ ਨੇ ਕੱਢਿਆ ਆਮ ਜਨਤਾ ਦਾ ਤੇਲ
ਨਵੀਂ ਦਿੱਲੀ (ਏਜੰਸੀ)।
ਪੈਟਰੋਲ-ਡੀਜ਼ਲ ਦੀਆਂ ਆਸਮਾਨ ਨੂੰ ਛੂੰਹਦੀਆਂ ਕੀਮਤਾਂ ਨਾਲ ਆਮ ਲੋਕਾਂ ਨੂੰ ਫਿਲਹਾਲ ਰਾਹਤ ਮਿਲਦੀ ਨਹੀਂ ਦਿਸ ਰਹੀ। ਸ਼ੁੱਕਰਵਾਰ ਨੂੰ ਇਨ੍ਹਾਂ ਦੀਆਂ ਕੀਮਤਾਂ ‘ਚ ਕਰੀਬ ਦੋ ਹਫ਼ਤਿਆਂ ਦੀ ਸਭ ਤੋਂ ਵੱਡੀ ਤੇਜ਼ੀ ਦਰਜ਼ ਕੀਤੀ ਗਈ। ਦੇਸ਼ ਦੇ ਚਾਰ ਮੁੱਖ ਮਹਾਂਨਗਰਾਂ ਦਿੱਲੀ, ਕਲਕੱਤਾ, ਮੁੰਬਈ ਅਤੇ ਚੇਨੱਈ ‘ਚ ਪੈਟਰੋਲ ਦੀਆਂ ਕਮੀਤਾਂ ਅੱਜ 21 ਤੋਂ 23 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ 18 ਤੋਂ 20 ਪੈਸੇ ਪ੍ਰਤੀ ਲੀਟਰ ਤੱਕ ਵਧਾਈਆਂ ਗਈਆਂ।
ਇਹ 16 ਸਤੰਬਰ ਤੋਂ ਬਾਅਦ ਦਾ ਸਭ ਤੋਂ ਵੱਡਾ ਵਾਧਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪੈਟਰੋਲ 22 ਪੈਸੇ ਮਹਿੰਗਾ ਹੋ ਕੇ 83.22 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 18 ਪੈਸੇ ਮਹਿੰਗਾ ਹੋ ਕੇ 74.42 ਰੁਪਏ ਪ੍ਰਤੀ ਲੀਟਰ ਵਿਕਿਆ। ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ‘ਚ ਪੈਟਰੋਲ ਦੀ ਕੀਮਤ 22 ਪੈਸੇ ਅਤੇ ਡੀਜ਼ਲ ਦੀ 19 ਪੈਸੇ ਵਧ ਕੇ ਕ੍ਰਮਵਾਰ 90.57 ਰੁਪਏ ਅਤੇ 79.01 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ। ਕਲਕੱਤਾ ‘ਚ ਪੈਟਰੋਲ 21 ਪੈਸੇ ਮਹਿੰਗਾ ਹੋ ਕੇ ਪਹਿਲੀ ਵਾਰ 85 ਰੁਪਏ ਪ੍ਰਤੀ ਲੀਟਰ ਦੇ ਪਾਰ ਨਿੱਕਲ ਗਿਆ। ਉੱਥੇ ਡੀਜ਼ਲ ਦੀ ਕੀਮਤ 18 ਪੈਸੇ ਵਧ ਕੇ 76.27 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ। ਚੇਨਈ ‘ਚ ਪੈਟਰੋਲ 23 ਪੈਸੇ ਅਤੇ ਡੀਜ਼ਲ 20 ਪੈਸੇ ਮਹਿੰਗਾ ਹੋ ਕੇ ਕ੍ਰਮਵਾਰ 86.51 ਰੁਪਏ ਅਤੇ 78.69 ਰੁਪਏ ਪ੍ਰਤੀ ਲੀਟਰ ਵਿਕਿਆ। (Petrol)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ। Petrol