ਪੱਕੇ ਮੋਰਚੇ ਨੂੰ ਮਿਲ ਰਿਹਾ ਲੋਕ ਸਮਰਥਨ ਹਾਕਮਾਂ ਦੀ ਸਜਿਸ਼ੀ ਚੁੱਪ ਤੋੜੇਗਾ : ਬੁਰਜਗਿੱਲ
ਜਸਵੀਰ ਸਿੰਘ/ਬਰਨਾਲਾ । ਲੋਕ ਆਗੂ ਮਨਜੀਤ ਧਨੇਰ ਦੀ ਉਮਰ ਕੈਦ ਸਜ਼ਾ ਰੱਦ ਕਰਾਉਣ ਲਈ ਬਰਨਾਲਾ ਜੇਲ੍ਹ ਅੱਗੇ ਚੱਲ ਰਹੇ ਪੱਕੇ ਮੋਰਚੇ ਦੀ ਅਗਲੇਰੀ ਪੰਦ੍ਹਰਾਂ ਰੋਜ਼ਾ ਵਿਉਂਤਬੰਦੀ ਸਬੰਧੀ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੌਰਾਨ 20 ਅਕਤੂਬਰ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਉਪਰੰਤ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਕੋਕਰੀਕਲਾਂ ਨੇ ਦੱਸਿਆ ਕਿ ਲੋਕ ਆਗੂ ਮਨਜੀਤ ਧਨੇਰ ਧਨੇਰ ਦੀ ਸਜ਼ਾ ਰੱਦ ਕਰਾਉਣ ਲਈ ਮੋਰਚਾ 20 ਸਤੰਬਰ ਤੋਂ ਪਟਿਆਲਾ ਸ਼ੁਰੂ ਕੀਤਾ ਸੀ ਇਸੇ ਸੰਘਰਸ਼/ ਮੋਰਚੇ ਦੌਰਾਨ ਹੀ ਸਰਕਾਰ ਨੇ ਚੁੱਪੀ ਤੋੜੀ ਸੀ ਅਤੇ ਰਾਜਪਾਲ ਪੰਜਾਬ ਵੱਲੋਂ 22 ਜੁਲਾਈ 2019 ਨੂੰ ਕੁਝ ਇਤਰਾਜ ਲਗਾਕੇ ਪੰਜਾਬ ਸਰਕਾਰ ਨੂੰ ਵਾਪਸ ਭੇਜੀ ਫਾਈਲ ਜਲਦ ਇਤਰਾਜ ਦੂਰ ਕਰਕ ਰਾਜਪਾਲ ਪੰਜਾਬ ਨੂੰ ਦਾ ਭਰੋਸਾ ਦਿੱਤਾ ਸੀ ਤਦ ਹੀ ਸੰਘਰਸ਼ ਕਮੇਟੀ ਨੇ ਆਪਣਾ ਪਟਿਆਲਾ ਪੱਕਾ ਮੋਰਚਾ ਮੁਲਤਵੀ ਕੀਤਾ ਸੀ ਤਾਂ ਜੋ ਸਰਕਾਰ ਸੰਘਰਸ਼ ਕਮੇਟੀ ਨਾਲ ਕੀਤੇ ਵਾਅਦੇ ਅਨੁਸਾਰ ਮਨਜੀਤ ਧਨੇਰ ਦੀ ਸਜ਼ਾ ਰੱਦ ਕਰੇ ਪਰ ਹਾਕਮਾਂ ਦੇ ਵਾਅਦੇ ਕਦੇ ਪੂਰੇ ਨਹੀਂ ਹੁੰਦੇ ਇਹੋ ਗੱਲ ਸੱਚ ਸਾਬਤ ਹੋਈ ਹੈ ਕਿ ਮਨਜੀਤ ਧਨੇਰ ਧਨੇਰ ਦੇ ਜੇਲ੍ਹ ਗਏ ਨੂੰ 15 ਦਿਨ ਦਾ ਸਮਾਂ ਬੀਤਣ ਵਾਲਾ ਹੈ।
ਪਰ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਦੀ ਫਾਈਲ ਨੂੰ ਫਿਰ ਸਰਕਾਰ ਨੇ ਬ੍ਰੇਕਾਂ ਲਗਾ ਕੇ ਸਾਜਿਸ਼ੀ ਚੱਪ ਧਾਰ ਲਈ ਹੈ ਜਦਕਿ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਾਉਣ ਲਈ 30 ਸਤੰਬਰ ਤੋਂ ਹੀ ਬਰਨਾਲਾ ਜੇਲ੍ਹ ਅੱਗੇ ਸ਼ੁਰੂ ਹੋ ਗਿਆ ਹੈ ਲੋਕ ਲਹਿਰ ਉੱਤੇ ਗੁੰਡਾ, ਪਲਿਸ, ਸਿਆਸੀ ਤੇ ਅਦਾਲਤੀ ਗੱਠਜੋੜ ਵੱਲੋਂ ਕੀਤੇ ਵਾਰ ਖਿਲ਼ਾਫ ਰੋਜਾਨਾ ਹਜ਼ਾਰਾਂ ਜੁਝਾਰੂ ਮਰਦ ਔਰਤਾਂ ਦੇ ਕਾਫਲੇ ਜੁੜਕੇ ਨਿਹੱਕੀ ਉਮਰ ਕੈਦ ਸਜ਼ਾ ਰੱਦ ਕਰਨ ਦੀ ਮੰਗ ਕਰਦੇ ਹਨ, ਪੱਕੇ ਮੋਰਚੇ ਨੂੰ ਸਮਾਜ ਦੇ ਵੱਖੋ-ਵੱਖ ਵਰਗਾਂ ਵੱਲੋਂ ਮਿਲ ਰਹੀ ਹਮਾਇਤ ਉੱਤੇ ਤਸੱਲੀ ਪ੍ਰਗਟ ਕੀਤੀ ਗਈ।
ਕਿਉਂਕਿ ਕੱਲ੍ਹ ਹੀ ਸਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ, ਰੰਗਕਰਮੀਆਂ, ਪੱਤਰਕਾਰਾਂ ਦਾ ਕਾਫਲਾ ਪੱਕੇ ਮੋਰਚੇ ਵਿੱਚ ਸ਼ਾਮਲ ਹੋ ਕੇ ਯੱਕਯਹਿਤੀ ਦਾ ਪ੍ਰਗਟਾਵਾ ਕਰ ਰਿਹਾ ਹੈ ਇਸੇ ਹੀ ਤਰ੍ਹਾਂ 22 ਅਕਤੂਬਰ ਨੂੰ ਨੌਜਵਾਨ, ਵਿਦਿਆਰਥੀ ਸ਼ਾਮਲ ਹੋਕੇ ਮੋਰਚੇ ਦੀ ਜਿੰਮੇਵਾਰੀ ਸੰਭਾਲਣਗੇ ਅਗਲੇ ਦਿਨਾਂ ਵਿੱਚ ਇੱਕ ਦਿਨ ਪੰਜਾਬ ਦੇ ਮੁਲਾਜ਼ਮ ਆਪਣੀ ਜਿੰਮੇਵਾਰੀ ਸੰਭਾਲਣੇ ਇਸੇ ਹੀ ਤਰ੍ਹਾਂ ਇੱਕ ਦਿਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਆਪਣੀ ਜਿੰਮੇਵਾਰੀ ਨਿਭਾਉਣਗੇ ਇਸ ਤਰ੍ਹਾਂ ਲੋਕਪੱਖੀ ਸ਼ਕਤੀਆਂ ਵੱਲੋਂ ਮਿਲ ਰਿਹਾ ਹੁੰਗਾਰਾ ਮੋਰਚੇ ਦੀ ਹੱਕੀ ਅਤੇ ਜਾਇਜ਼ ਮੰਗ ਦੇ ਠੀਕ ਹੋਣ ਦੀ ਪੁਸ਼ਟੀ ਕਰਦਾ ਹੈ ਪੰਜਾਬ ਸਰਕਾਰ ਵੱਲੌਂ ਧਾਰੀ ਸਾਜਿਸ਼ੀ ਚੁੱਪ ਨੂੰ ਲੋਕ ਸੰਘਰਸ਼ ਤੋੜਕੇ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ ਲਈ ਮਜ਼ਬੂਰ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।