PRTC ਦਾ ਮੁਸਾਫਰਾਂ ਨੂੰ ਵੱਡਾ ਤੋਹਫਾ, ਪੜ੍ਹੋ ਤੇ ਜਾਣੋ

PRTC BUS
ਪਟਿਆਲਾ : ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਚੇਅਰਮੈਨ ਪੀ.ਆਰ.ਟੀ.ਸੀ ਰਣਜੋਧ ਸਿੰਘ ਹਡਾਣਾ।

6 ਨਵੀਆਂ ਵੋਲਵੋ ਬੱਸਾਂ ਪੀ.ਆਰ.ਟੀ.ਸੀ ਦੇ ਬੇੜੇ ਵਿੱਚ ਹੋਈਆ ਸ਼ਾਮਲ (PRTC BUS)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੀ.ਆਰ.ਟੀ.ਸੀ ਦੇ ਬੇੜੇ ਵਿੱਚ ਦਿੱਲੀ ਏਅਰਪੋਰਟ ਨੂੰ ਜਾਣ ਵਾਲੇ ਲੋਕਾਂ ਦੇ ਸਸਤੇ ਅਤੇ ਸੁਖਾਲੇ ਸਫਰ ਲਈ 6 ਬੱਸਾਂ ਹੋਰ ਸ਼ਾਮਲ ਕੀਤੀਆਂ ਗਈਆਂ ਹਨ। (PRTC BUS) ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇਣ ਉਪਰੰਤ ਚੇਅਰਮੈਨ ਪੀ.ਆਰ.ਟੀ.ਸੀ ਰਣਜੋਧ ਸਿੰਘ ਹਡਾਣਾ ਨੇ ਪੱਤਰਕਾਰਾਂ ਨਾਲ ਮੁਖਾਤਬ ਹੁੰਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਲੋਕਾਂ ਦੀ ਲੰਮੇ ਸਮੇਂ ਦੀ ਕੀਤੀ ਜਾ ਰਹੀ ਮੰਗ ਨੂੰ ਪੂਰਾ ਕੀਤਾ ਗਿਆ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਨਾਲ ਮਿਲ ਰਹੇ ਸਾਥ ਨਾਲ ਵਿਭਾਗ ਜਲਦ ਵਾਧੇ ਦਾ ਵਿਭਾਗ ਬਣ ਕੇ ਉਭਰਨ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸ਼ੁਰੂ ਕੀਤੀਆ ਨਵੀਆਂ 6 ਵੋਲਵੋ ਬੱਸਾਂ ਪੰਜਾਬ ਦੇ ਵੱਖ ਵੱਖ ਅੱਡਿਆਂ ਵਿੱਚੋਂ ਦਿੱਲੀ ਏਅਰਪੋਰਟ ਜਾਇਆ ਕਰਨਗੀਆ, ਜਿਸ ਨਾਲ ਹੁਣ ਲੋਕ ਸਸਤੇ ਅਤੇ ਸੁਖਾਲੇ ਸਫਰ ਦਾ ਆਨੰਦ ਮਾਣ ਸਕਣਗੇ।

ਹਡਾਣਾ ਨੇ ਕਿਹਾ ਕਿ ਹੁਣ ਤੱਕ ਇਸ ਵਿਭਾਗ ਨੂੰ ਅਕਸਰ ਘਾਟੇ ਵਿੱਚ ਦਿਖਾਇਆ ਜਾਂਦਾ ਸੀ ਜਿਸ ਦਾ ਸਭ ਤੋਂ ਵੱਡਾ ਕਾਰਨ 70 ਸਾਲ ਤੋਂ ਕਬਜਾ ਕਰੀ ਬੈਠੀਆਂ ਸਰਕਾਰਾਂ ਆਪ ਜਾਂ ਆਪਣੇ ਰਿਸ਼ਤੇਦਾਰਾਂ ਦੀਆਂ ਪ੍ਰਾਈਵੇਟ ਬੱਸਾਂ ਵਿਭਾਗ ਵਿੱਚ ਸ਼ਾਮਲ ਕਰਵਾ ਕੇ ਮਨਮਰਜੀਆਂ ਕਰਦੀਆਂ ਸਨ। ਇਹ ਹੀ ਨਹੀ ਬਲਕਿ ਅਸਲ ਕਮਾਊ ਰੂਟਾ ’ਤੇ ਆਪਣੀਆਂ ਬੱਸਾਂ ਤੇ ਘੱਟ ਕਮਾਊ ਰੂਟਾ ਤੇ ਸਰਕਾਰੀ ਬੱਸਾਂ ਭੇਜਦੀਆਂ ਸਨ। ਬੀਤੇ ਦਿਨੀ ਕਈ ਅੱਡਿਆਂ ਦਾ ਮੁਆਇਨਾ ਕਰਨ ਤੇ ਪਤਾ ਲੱਗਾ ਕਿ ਪਹਿਲਾਂ ਸਰਕਾਰੀ ਬਸਾਂ ਨਾਲੋਂ ਪ੍ਰਾਈਵੇਟ ਬੱਸਾਂ ਨੂੰ ਸਵਾਰੀਆਂ ਚੁੱਕਣ ਲਈ ਤਰਜੀਹ ਮਿਲਦੀ ਸੀ ਜਿਸ ਕਾਰਨ ਵਿਭਾਗ ਅਕਸਰ ਘਾਟੇ ਦਾ ਮਹਿਕਮਾਂ ਬਣਦਾ ਜਾ ਰਿਹਾ ਸੀ।

PRTC BUS
ਪਟਿਆਲਾ : ਨਵੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਚੇਅਰਮੈਨ ਪੀ.ਆਰ.ਟੀ.ਸੀ ਰਣਜੋਧ ਸਿੰਘ ਹਡਾਣਾ।

 ਲੋਕਾਂ ਲਈ ਰੁਜਗਾਰ ਦੇ ਸਾਧਨ ਵੀ ਪੈਦਾ ਹੋਣਗੇ (PRTC BUS)

ਪਰ ਹੁਣ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੋਚ ਸਦਕੇ ਸਾਰੇ ਵਿਭਾਗਾ ਨੂੰ ਆਪਣੇ ਪੈਰਾ ’ਤੇ ਖੜਾ ਕਰਨਾ ਹਰ ਅਧਿਕਾਰੀ ਦੀ ਮੁੱਢਲੀ ਜਿੰਮੇਵਾਰੀ ਹੋਵੇਗੀ। ਇਸ ਨਾਲ ਲੋਕਾਂ ਨੂੰ ਰੁਜਗਾਰ ਦੇ ਸਾਧਨ ਵੀ ਪੈਦਾ ਹੋਣਗੇ ਅਤੇ ਕਰਮਚਾਰੀਆਂ ਦੇ ਤਨਖਾਹ, ਪੈਨਸ਼ਨਾਂ ਆਦਿ ਦੇ ਮਸਲੇ ਨਹੀ ਪੈਦਾ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੀ.ਆਰ.ਟੀ.ਸੀ ਵਿੱਚ 7 ਹੋਰ ਨਵੀਆਂ ਬੱਸਾਂ ਜਲਦ ਹੀ ਲੋਕਾਂ ਦੇ ਸਪੁਰਦ ਕੀਤੀਆਂ ਜਾਣਗੀਆਂ ਜੋ ਪੰਜਾਬ ਦੇ ਵੱਖ-ਵੱਖ ਅੱਡਿਆਂ ਤੋਂ ਦਿੱਲੀ ਵੱਲ ਜਾਇਆ ਕਰਨਗੀਆਂ।

ਇਸ ਨਾਲ ਜਿੱਥੇ ਲੋਕ ਪੀਆਰਟੀਸੀ ਦੀਆਂ ਵੋਲਵੋ ਬੱਸਾਂ ਵਿੱਚ ਸਸਤੇ ਸਫਰ ਦਾ ਆਨੰਦ ਲੈ ਸਕਣਗੇ ਉੱਥੇ ਹੀ ਵਿਭਾਗ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਇਸ ਮੌਕੇ ਪੀ.ਆਰ.ਟੀ.ਸੀ ਵਿਭਾਗ ਦੇ ਐਕਸੀਅਨ ਜਤਿੰਦਰਪਾਲ ਸਿੰਘ ਗਰੇਵਾਲ, ਜਨਰਲ ਮੈਨੇਜਰ ਸੁਰਿੰਦਰ ਸਿੰਘ, ਜਨਰਲ ਮੇਨੈਜਰ ਮਨਿੰਦਰਪਾਲ ਸਿੰਘ ਸਿੱਧੂ, ਜਨਰਲ ਮੈਨੇਜਰ ਐਮ ਪੀ ਸਿੰਘ, ਵਰਕਸ ਮੈਨੇਜਰ ਬਲਵਿੰਦਰ ਸਿੰਘ ਅਤੇ ਕਈ ਅਧਿਕਾਰੀ ਅਤੇ ਵਿਭਾਗ ਦੇ ਕਰਮਚਾਰੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।