ਸਾਡੇ ਨਾਲ ਸ਼ਾਮਲ

Follow us

12.7 C
Chandigarh
Thursday, February 12, 2026
More
    Home Breaking News ਗਿਰਗਿਟਾਂ ਨੂੰ ...

    ਗਿਰਗਿਟਾਂ ਨੂੰ ਟੱਕਰ ਦੇਣ ਵਾਲਿਆਂ ਨੂੰ ਮਾਫ਼ ਨਹੀਂ ਕਰੇਗੀ ਬਿਹਾਰ ਦੀ ਜਨਤਾ : ਕਾਂਗਰਸ

    Bihar People

    ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸ ਨੇ ਜਨਤਾ ਦਲ (ਯੂ) ਦੇ ਨੇਤਾ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਨਾਂਅ ਲਏ ਬਿਨਾ ਉਨ੍ਹਾਂ ’ਤੇ ਤਿੱਖਾ ਹਮਲਾ ਕਰਦਿਆਂ ਐਤਵਾਰ ਨੂੰ ਕਿਹਾ ਕਿਹਾ ਕਿ ਰੰਗ ਬਦਲਦ ’ਚ ਗਿਰਗਿਟਾਂ ਨੂੰ ਟੱਕਰ ਦੇਣ ਅਤੇ ਵਿਸ਼ਵਾਸਘਾਤ ਕਰਨ ਵਾਲਿਆਂ ਨੂੰ ਪੂਰਾ ਦੇਸ਼ ਦੇਖ ਰਿਹਾ ਹੈ ਅਤੇ ਬਿਹਾਰ ਦੀ ਜਨਤਾ ਉਨ੍ਹਾਂ ਨੂੰ ਮਾਫ਼ ਨਹੀਂ ਕਰੇਗੀ। (Bihar People)

    ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਦੇਸ਼ ’ਚ ‘ਆਇਆ ਰਾਮ ਗਿਆ ਰਾਮ’ ਵਰਗੇ ਕਈ ਲੋਕ ਹਨ। ਪਹਿਲਾਂ ਉਹ ਤੇ ਅਸੀਂ ਮਿਲ ਕੇ ਲੜ ਰਹੇ ਸੀ। ਜਦੋਂ ਮੈਂ ਲਾਲੂ ਜੀ ਅਤੇ ਤੇਜਸਵੀ ਜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਨਿਤਿਸ਼ ਜਾ ਰਹੇ ਹਨ। ਜੇਕਰ ਉਹ ਰੁਕਣਾ ਚਾਹੁੰਦਾ ਤਾਂ ਰੁਕ ਜਾਂਦਾ ਪਰ ਉਹ ਜਾਣਾ ਚਾਹੁੰਦਾ ਹੈ। ਇਸ ਲਈ ਇਹ ਗੱਲ ਸਾਨੂੰ ਪਹਿਲਾਂ ਹੀ ਪਤਾ ਸੀ ਪਰ ਇੰਡੀਆ ਗਠਜੋੜ ਨੂੰ ਬਰਕਰਾਰ ਰੱਖਣ ਲਈ ਅਸੀਂ ਕੁਝ ਨਹੀਂ ਕਿਹਾ। ਜੇਕਰ ਅਸੀਂ ਕੁਝ ਗਲਤ ਕਹਾਂਗੇ ਤਾਂ ਗਲਤ ਸੰਦੇਸ਼ ਜਾਵੇਗਾ। ਇਸ ਦੀ ਜਾਣਕਾਰੀ ਸਾਨੂੰ ਲਾਲੂ ਪ੍ਰਸਾਦ ਯਾਦਵ ਜੀ ਅਤੇ ਤੇਜਸਵੀ ਯਾਦਵ ਜੀ ਨੇ ਪਹਿਲਾਂ ਹੀ ਦੇ ਦਿੱਤੀ ਸੀ। ਅੱਜ ਉਹ ਸੱਚ ਹੋ ਗਿਆ।

    Bihar People

    ਇਸ ਦਰਮਿਆਨ ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨੂੰ ਸੰਬੋਘਨ ਕਰਦਿਆਂ ਕਿਹਾ ਕਿ ਨਿਤੀਸ਼ ਕੁਮਾਰ ਪਾਲਾ ਬਦਲ ਰਹੇ ਹਨ ਇਸ ਦੀ ਜਾਣਕਾਰੀ ਕਾਂਗਰਸੀ ਆਗੂਆਂ ਨੂੰ ਸੀ। ਉਨ੍ਹਾਂ ਕਿਹਾ ਕਿ ਪਾਲਾ ਬਦਲਦੇ ਹੀ ਕਿਵੇਂ ਕਦਮ ਪਲਟ ਜਾਂਦਾ ਹੈ ਇਹ ਸ੍ਰੀ ਨਿਤਿਸ਼ ਕੁਮਾਰ ਅਤੇ ਜਦਯੂ ਬੁਲਾਰੇ ਕੇਸੀ ਤਿਆਗੀ ਬਾਖੂਬੀ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜਨਤਾ ਸਭ ਦੇਖ ਰਹੀ ਹੈ ਅਤੇ ਧੋਖੇਬਾਜ਼ਾਂ ਨੂੰ ਸਬਕ ਸਿਖਾਏਗੀ।

    Also Read : ਇੱਕ ਦਹਾਕੇ ’ਚ ਪਦਮ ਸ੍ਰੀ ਸਨਮਾਨ ਮਿਲਣ ਦੀ ਪ੍ਰਕਿਰਿਆ ’ਚ ਆਇਆ ਵੱਡਾ ਬਦਲਾਅ : ਮੋਦੀ

    ਕਾਂਗਰਸ ਸੰਚਾਰ ਵਿਭਾਗ ਦੇ ਇਚਾਰਜ਼ ਜੈਰਾਮ ਰਮੇਸ਼ ਨੇ ਕਿਹਾ ਕਿ ਵਾਰ ਵਾਰ ਰਾਜਨੀਤਿਕ ਹਿੱਸੇਦਾਰੀ ਬਦਲਣ ਵਾਲੇ ਨਿਤਿਸ਼ ਕੁਮਾਰ ਰੰਗ ਬਦਲਣ ’ਚ ਗਿਰਗਿਟ ਨੂੰ ਸਖ਼ਤ ਟੱਕ ਦੇ ਰਹੇ ਹਨ। ਇਸ ਵਿਸ਼ਵਾਸਘਾਤ ਦੇ ਮਾਹਿਰ ਅਤੇ ਉਨ੍ਹਾਂ ਨੂੰ ਇਸ਼ਾਰਿਆਂ ’ਤੇ ਨਚਾਉਣ ਵਾਲਿਆਂ ਨੂੰ ਬਿਹਾਰ ਦੀ ਜਲਤਾ ਮਾਫ਼ ਨਹੀਂ ਕਰੇਗੀ। ਬਿਲਕੁਲ ਸਾਫ਼ ਹੈ ਕਿ ਭਾਰਤ ਜੋੜੋ ਨਿਆਂ ਯਾਤਰਾ ਕਰਕੇ ਪ੍ਰਧਾਨ ਮੰਤਰੀ ਤੇ ਭਾਜਪਾ ਘਬਰਾਏ ਹੋਏ ਹਨ ਅਤੇ ਉਸ ਤੋਂ ਧਿਆਨ ਹਟਾਉਣ ਲਈ ਇਹ ਰਾਜਨੀਤਿਕ ਡਰਾਮਾ ਰਚਿਆ ਗਿਆ ਹੈ।

    LEAVE A REPLY

    Please enter your comment!
    Please enter your name here