ਨਸ਼ਾ ਤਸਕਰਾਂ ਵਿਰੁੱਧ ਲੋਕ ਹੋਏ ਲਾਮਬੰਦ

Mobilized, Against, Drug, Addicts

ਉਟਾਂਲਾਂ ‘ਚ ਨਸ਼ਾ ਵੇਚਦੇ 2 ਤਸਕਰ ਲੋਕਾਂ ਵਲੋਂ ਕਾਬੂ

ਲੁਧਿਆਣਾ, (ਰਾਮ ਗੋਪਾਲ ਰਾਏਕੋਟੀ/ਸੱਚ ਕਹੂੰ ਨਿਊਜ਼)। ਸਮਰਾਲਾ ਅਧੀਨ ਪੈਂਦੇ ਪਿੰਡ ਉਟਾਂਲਾਂ ਵਿਖੇ ਅੱਜ ਸਵੇਰੇ ਪਿੰਡ ਵਿੱਚ ਕੁੱਝ ਨਸ਼ਾਂ ਤਸਕਰਾਂ ਵਲੋਂ ਸ਼ਰੇਆਮ ਨਸ਼ਾ ਵੇਚਿਆ ਜਾ ਰਿਹਾ ਸੀ। ਇਸ ਸਬੰਧੀ ਪਿੰਡ ਵਾਸੀਆਂ ਨੂੰ ਪਤਾ ਲੱਗ ਗਿਆ ਜਿਸ ‘ਤੇ ਐਂਟੀ ਡਰੱਗਜ਼ ਕਮੇਟੀ ਸਮਰਾਲਾ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ‘ਚ ਇੱਕਠੇ ਹੋਕੇ ਇਨਾਂ ਤਸਕਰਾਂ ਨੂੰ ਘੇਰਾ ਪਾ ਲਿਆ ਪਿੰਡ ਵਾਲਿਆਂ ਵੱਲੋਂ ਘੇਰੇ ਜਾਣ ‘ਤੇ 2-3 ਤਿੰਨ ਤਸਕਰ ਤਾਂ ਮੌਕੇ ਤੋਂ ਭੱਜ ਗਏ ਪ੍ਰੰਤੂ 2 ਤਸਕਰ ਪਿੰਡ ਵਾਸੀਆਂ ਦੇ ਅੱੜਿਕੇ ਚੜ ਗਏ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੰ੍ਰਤੂ ਪੁਲਿਸ ਘਟਨਾਂ ਵਾਲੀ ਥਾਂ ਤੇ ਕੁੱਝ ਦੇਰੀ ਨਾਲ ਪੁੱਜੀ ਜਿਸ ‘ਤੇ ਖਫ਼ਾ ਹੋਏ ਲੋਕਾਂ ਵੱਲੋਂ ਪੁਲਸ ‘ਤੇ ਦੋਸ਼ ਲਾਇਆ ਗਿਆ ਕਿ ਪੁਲਸ ਨਸ਼ਾਂ ਤਸਕਰਾਂ ਦੀ ਮਦਦ ਕਰ ਰਹੀ ਹੈ ਤੇ ਜੇ ਪੁਲਿਸ ਤੁਰੰਤ ਘਟਨਾ ਸਥਾਨ ‘ਤੇ ਪੁੱਜ ਜਾਂਦੀ ਤਾਂ 2-3 ਤਸਕਰ ਭੱਜਣ ਵਿੱਚ ਸਫਲ ਨਾ ਹੁੰਦੇ।

ਇਸ ਮੌਕੇ ਲੋਕਾਂ ਵਲੋਂ ਕਾਬੂ ਕੀਤੇ ਦੋਵੇਂ ਤਸਕਰ ਪੁਲਸ ਹਵਾਲੇ ਕਰ ਦਿੱਤੇ ਅਤੇ ਪੁਲਸ ਨੂੰ ਉਨਾਂ ਕੋਲੋ ਨਸ਼ਾ ਵੀ ਬਰਾਮਦ ਹੋਇਆਪੁਲਿਸ ਲੋਕਾਂ ਵਲੋਂ ਕਾਬੂ ਕੀਤੇ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ। ਇਕੱਠੀ ਹੋਈ ਭੀੜ ਵੀ ਪੁਲਿਸ ਮਗਰੇ ਥਾਣੇ ਪੁੱਜ ਗਈ। ਪੁਲਿਸ ਵਲੋਂ ਇਹਨਾਂ ਦੋਵੇਂ ਤਸਕਰਾਂ ‘ਤੇ ਮੁਕੱਦਮਾਂ ਦਰਜ ਕਰਨ ‘ਚ ਢਿੱਲ-ਮੱਠ ਕਰਨ ‘ਤੇ ਲੋਕ ਗੁੱਸੇ ‘ਚ ਆ ਗਏ ਤੇ ਥਾਣੇ ਅੰਦਰ ਹੰਗਾਮਾਂ ਸ਼ੁਰੂ ਕਰ ਦਿੱਤਾ।

ਇਸੇ ਦੌਰਾਨ ਇਕ ਹੌਲਦਾਰ ਆਈ ਭੀੜ ਨਾਲ ਉਲਝ ਪਿਆ ਤੇ ਲੋਕਾਂ ਨੂੰ ਥਾਣੇ ਤੋਂ ਬਾਹਰ ਕੱਢਣ ਲੱਗ ਪਿਆ। ਪੁਲਸ ਦੀ ਇਸ ਕਾਰਵਾਈ ਤੋਂ ਭੀੜ ਭੜਕ ਗਈ ਅਤੇ ਉਨਾਂ ਨੇ ਥਾਣੇ ਦੇ ਬਾਹਰ ਲੁਧਿਆਣਾ-ਚੰਡੀਗੜ ਸੜਕ ‘ਤੇ ਧਰਨਾ ਲਾ ਦਿੱਤਾ ਇਸ ਦੌਰਾਨ ਐਂਟੀ ਡਰੱਗ ਸੁਸਾਇਟੀ ਦੇ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਬੀਤੇ ਕੱਲ ਹੀ ਐੱਸ.ਐੱਸ.ਪੀ. ਖੰਨਾ ਨੂੰ ਉਨਾਂ ਵੱਲੋਂ 12 ਨਸ਼ਾਂ ਤਸਕਰਾਂ ਦੀ ਇਕ ਸੂਚੀ ਸੌਂਪੀ ਗਈ ਸੀ, ਜਿਹੜੇ ਪਿੰਡਾਂ ‘ਚ ਸ਼ਰੇਆਮ ਨਸ਼ਾ ਵੇਚਦੇ ਹਨ ਐੱਸ. ਐੱਸ. ਪੀ. ਨੇ ਭਰੋਸਾ ਦਿੱਤਾ ਸੀ ਕਿ ਇਨਾਂ ਸਾਰੇ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਪਰ ਅੱਜ ਜਦੋਂ 5-6 ਤਸਕਰਾਂ ਨੂੰ ਲੋਕਾਂ ਨੇ ਪਿੰਡ ‘ਚ ਨਸ਼ਾਂ ਵੇਚਦੇ ਵੇਖਿਆ ਤਾਂ ਪੁਲਸ ਨੂੰ ਇਤਲਾਹ ਦੇਣ ‘ਤੇ ਵੀ ਪੁਲਸ ਸਮੇਂ ‘ਤੇ ਪਿੰਡ ਨਹੀਂ ਪਹੁੰਚੀ ਅਤੇ ਜਦੋਂ ਲੋਕਾਂ ਵੱਲੋਂ ਦੋ ਤਸਕਰ ਫੜ ਲਏ ਗਏ ਤਾਂ ਵੀ ਪੁਲਸ ਉਨਾਂ ‘ਤੇ ਕਾਰਵਾਈ ‘ਚ ਆਨਾ-ਕਾਨੀ ਕਰਨ ਲੱਗੀ ਲੋਕਾਂ ਦਾ ਰੋਹ ਦੇਖਕੇ ਆਖਰ ਪੁਲਿਸ ਨੂੰ ਕਾਬੂ ਕੀਤੇ ਦੋਨਾਂ ਤਸਕਰਾਂ ਵਿਰੁੱਧ ਮੁੱਕਦਮਾਂ ਦਰਜ ਕੀਤੇ ਜਾਣ ਦੀ ਗੱਲ ਕਹਿਣ ‘ਤੇ ਹੀ ਲੋਕਾਂ ਵੱਲੋਂ ਧਰਨਾ ਚੁੱਕਿਆ ਗਿਆ।

ਹੌਲਦਾਰ ਨੂੰ ਕੀਤਾ ਲਾਈਨ ਹਾਜ਼ਰ ਇਸ ਦੌਰਾਨ ਪੁਲਸ ਨੇ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਆਪਣੇ ਹੌਲਦਾਰ ਨੂੰ ਤੁਰੰਤ ਪ੍ਰਭਾਵ ਨਾਲ ਲਾਈਨ ਹਾਜ਼ਰ ਕਰਦੇ ਹੋਏ ਉਸ ਦੀ ਸਮਰਾਲਾ ਥਾਣੇ ਤੋਂ ਪੁਲਸ ਲਾਈਨ ਵਿੱਚ ਰਵਾਨਗੀ ਪਾ ਦਿੱਤੀ ਇਸ ‘ਤੇ ਮਾਮਲਾ ਕੁਝ ਸ਼ਾਂਤ ਹੋਇਆ। ਇਕੱਠੇ ਹੋਏ ਪਿੰਡ ਵਾਸੀਆਂ ਨੇ ਮੌਕੇ ਤੋਂ ਫਰਾਰ ਹੋਏ ਬਾਕੀ ਦੇ ਤਸਕਰਾਂ ਦੇ ਨਾਂਅ ਵੀ ਪੁਲਿਸ ਨੂੰ ਦਿੱਤੇ ਅਤੇ ਪੁਲਿਸ ਪਾਸੋਂ ਉਹਨਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਵੀ ਕੀਤੀ।