ਮਨੂ ਸਿੰਗਲਾ ਨਿਭਾਏਗਾ ਸੀਬੀਆਈ ‘ਚ ਵਕੀਲ ਦੀਆਂ ਸੇਵਾਵਾਂ

Manu Singla, Role, Prosecution, Lawyer, CBI

ਬਰਨਾਲਾ ‘ਚ ਖੁਸ਼ੀ ਦੀ ਲਹਿਰ | Manu Singla

ਬਰਨਾਲਾ, (ਜੀਵਨ ਰਾਮਗੜ੍ਹ)। ਬਰਨਾਲਾ ਦੇ ਇੱਕ ਨੌਜਵਾਨ ਦੀ ਸਖ਼ਤ ਮਿਹਨਤ ਰੰਗ ਲੈ ਆਈ ਹੈ ਜਿਸ ਸਦਕਾ ਬਰਨਾਲਾ ਦਾ ਨਾਂਅ ਦੇਸ਼ ਦੀ ਵੱਡੀ ਸਰਕਾਰੀ ਜਾਂਚ ਏਜੰਸੀ ਦੀਆਂ ਸੇਵਾਵਾਂ ਵਿੱਚ ਗੂੰਜੇਗਾ। ਬਰਨਾਲਾ ਦੇ ਰਹਿਣ ਵਾਲੇ ਮਨੂ ਸਿੰਗਲਾ ਦੀ ਚੋਣ ਸੀਬੀਆਈ ‘ਚ ਸਹਾਇਕ ਸਰਕਾਰੀ ਵਕੀਲ ਵਜੋਂ ਹੋਈ ਹੈ ਇਸ ਸੰਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਐਡਵੋਕੇਟ ਸ਼ੁਭਮ ਗਾਂਧੀ ਅਤੇ ਮਧੁਰ ਬਸਰਾ ਨੇ ਇਸ ਪੱਤਰਕਾਰ ਨੂੰ ਫੋਨ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦੇਸ਼ ਪੱਧਰੀ ਪ੍ਰੀਖਿਆ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ 25 ਨਵੰਬਰ 2017 ਨੂੰ ਲਈ ਗਈ ਸੀ, ਜਿਸ ਵਿੱਚੋਂ ਦੇਸ਼ ਭਰ ਦੇ ਹਜ਼ਾਰਾਂ ਪ੍ਰੀਖਿਆਰਥੀ ਅਪੀਅਰ ਹੋਏ ਸਨ।

ਮਨੂ ਸਿੰਗਲਾ ਨੇ ਤਾਜ਼ਾ ਐਲਾਨੇ ਨਤੀਜਿਆਂ ਵਿੱਚ ਸੱਤਵਾਂ ਰੈਂਕ ਕੀਤਾ ਹਾਸਲ

ਦੇਸ਼ ਭਰ ‘ਚੋਂ ਸਿਰਫ 9 ਦੀ ਚੋਣ ਕੀਤੀ ਜਾਣੀ ਸੀ ਜਿਸ ‘ਚ ਮਨੂ ਸਿੰਗਲਾ ਨੇ ਤਾਜ਼ਾ ਐਲਾਨੇ ਨਤੀਜਿਆਂ ਵਿੱਚ ਸੱਤਵਾਂ ਰੈਂਕ ਹਾਸਲ ਕਰ ਲਿਆ ਹੈ ਜਿਸ ਉਪਰੰਤ ਉਹ ਦੇਸ਼ ਦੀ ਵੱਡੀ ਸਰਕਾਰੀ ਜਾਂਚ ਏਜੰਸੀ ਸੀਬੀਆਈ (ਕੇਂਦਰੀ ਜਾਂਚ ਬਿਊਰੋ) ‘ਚ ਸਰਕਾਰੀ ਸਹਾਇਕ ਵਕੀਲ ਵਜੋਂ ਸੇਵਾਂਵਾਂ ਨਿਭਾਵੇਗਾ। ਜਿਉਂ ਹੀ ਇਹ ਖ਼ਬਰ ਬਰਨਾਲਾ ਵਿਖੇ ਪੁੱਜੀ ਤਾਂ ਉਸ ਦੇ ਪਰਿਵਾਰ ਵਾਲੇ ਖ਼ੁਸ਼ੀ ਵਿੱਚ ਖੀਵੇ ਹੋ ਗਏ ਅਤੇ ਉਨ੍ਹਾਂ ਦੇ ਪਿਤਾ ਰਜੇਸ਼ ਸਿੰਗਲਾ ਤੇ ਪ੍ਰੀਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਬੇਸ਼ੱਕ ਮਨੂ ਸਿੰਗਲਾ ਅਜੇ ਆਪਣੇ ਜੱਦੀ ਸ਼ਹਿਰ ਬਰਨਾਲਾ ਵਿਖੇ ਨਹੀਂ ਪਹੁੰਚਿਆ ਪ੍ਰੰਤੂ ਉਸ ਦੀ ਆਮਦ ਦੀ ਪੂਰਾ ਸ਼ਹਿਰ ਉਡੀਕ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਮਨੂ ਸਿੰਗਲਾ ਨੇ ਐਲ ਐਲ ਬੀ ਦਿੱਲੀ ਯੂਨੀਵਰਸਿਟੀ ਤੋਂ ਕੀਤੀ ਹੈ ਅਤੇ ਐੱਲ ਐੱਲ ਐੱਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਾਸ ਕੀਤੀ ਹੈ ਇਹ ਵੀ ਜ਼ਿਕਰਯੋਗ ਹੈ ਕਿ ਮਨੂ ਸਿੰਗਲਾ ਨੇ 2015 ਚ ਜੱਜ ਦੀ ਪ੍ਰੀਖਿਆ ਚ ਇੰਟਰਵਿਊ ਦੇ ਚੁੱਕਾ ਹੈ। (Manu Singla)