Free Medical Camp: ਸ੍ਰੀ ਕਿੱਕਰਖੇੜਾ ‘ਚ ਲੱਗੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਲੋਕਾਂ ਨੇ ਲਿਆ ਲਾਹਾ

Free Medical Camp
ਅਬੋਹਰ ਦੇ ਪਿੰਡ ਸ੍ਰੀ ਕਿੱਕਰਖੇੜਾ ਵਿਖੇ ਕੈਂਪ ਦੌਰਾਨ ਚੈਕਅੱਪ ਕਰਦੇ ਹੋ ਡਾਕਟਰ ਸਾਹਿਬਾਨ। ਤਸਵੀਰ : ਮੇਵਾ ਸਿੰਘ

ਕੈਂਪ ਦੌਰਾਨ 123 ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ | Free Medical Camp

Free Medical Camp: ਸ੍ਰੀ ਕਿੱਕਰਖੇੜਾ (ਅਬੋਹਰ) (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ਵਿਚ 156ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐਮ.ਐਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ: ਅਬੋਹਰ, ਜ਼ਿਲਾ ਸ੍ਰੀ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਪਸਤਾਲ ਸਰਸਾ ਤੋਂ ਆਏ ਡਾ. ਸੰਦੀਪ ਭਾਦੂ ਇੰਸਾਂ ਐਮ.ਡੀ.ਦੀ ਅਗਵਾਈ ਵਿਚ ਲਾਇਆ ਗਿਆ।

ਦਿਲ ਦੇ ਦੌਰ ਤੋਂ ਬਚਾਅ ਲਈ ਦਿੱਤੀ ਅਹਿਮ ਜਾਣਕਾਰੀ

ਉਨ੍ਹਾਂ ਦੇ ਨਾਲ ਡਾ: ਇੰਦਰਪਾਲ ਇੰਸਾਂ ਅੱਖਾਂ ਦੇ ਮਾਹਰ ਅਤੇ ਮੈਡਮ ਡਾ: ਨੈਨੀ ਇੰਸਾਂ ਵੱਲੋਂ ਵੱਖ-ਵੱਖ ਬਿਮਾਰੀਆਂ ਦੇ ਮਰੀਜਾਂ ਦਾ ਚੈਕਅੱਪ ਕੀਤਾ ਗਿਆ। ਇਸ ਮੌਕੇ ਲੋੜਵੰਦ 123 ਮਰੀਜਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਖੇਪ ਵਿਚ ਬੋਲਦਿਆਂ ਡਾ: ਸੰਦੀਪ ਭਾਦੂ ਇੰਸਾਂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀ.ਐਮ.ਓ. ਫਾਜਿਲਕਾ ਦੀ ਮਨਜੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਕਿੱਕਰਖੇੜਾ ਵਿਚ ਲਗਾਇਆ ਜਾ ਰਿਹਾ ਹੈ। ਉਨ੍ਹਾਂ ਮੈਡੀਕਲ ਚੈਕਅੱਪ ਕੈਂਪ ਦੌਰਾਨ ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਦਿਲ ਦੇ ਦੌਰ ਤੋਂ ਬਚਾਅ ਲਈ ਚਾਹ ਨੂੰ ਸਿਰਫ ਇਕੋ ਵਾਰ ਉਬਾਲੋ, ਜਾਂ ਦਿਨ ਵਿਚ ਇਕ ਹਲਦੀ ਦੀ ਚੂੰਡੀ ਪਾਣੀ ਨਾਲ ਲਓ, ਜਾਂ ਸਵੇਰੇ ਨਿਰਣੇ ਕਾਲਜੇ 2 ਗੰਡੀਆਂ ਲਸਣ ਦੀਆਂ ਖਾਧੀਆਂ ਜਾਣ ਤਾਂ ਇਸ ਨਾਲ ਬਲੱਡ ਪ੍ਰੈਸਰ ਵੀ ਸੈਟ ਰਹੇਗਾ ਤੇ ਦਿਲ ਦੀ ਬਿਮਾਰੀ ਦਾ ਖਤਰਾ ਵੀ ਘੱਟ ਜਾਵੇਗਾ। Free Medical Camp

ਇਹ ਵੀ ਪੜ੍ਹੋ: Birmingham News: ਵਾਲਸਾਲ ਕੌਂਸਲ ਅਧਿਕਾਰੀਆਂ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਨੂੰ ਸੌਂਪਿਆ ਪ੍ਰਸੰਸਾ…

ਉਨ੍ਹਾਂ ਕਿਹਾ ਇਸ ਵਾਰ ਦਸੰਬਰ ਮਹੀਨੇ ਵਿਚ ਭਾਵੇਂ ਠੰਢ ਉਨੀ ਨਹੀਂ ਪੈ ਰਹੀ ਜਿੰਨੀ ਪੈਣੀ ਚਾਹੀਦੀ, ਪਰੰਤੂ ਖਾਸਕਰ ਫਿਰ ਵੀ ਬਜੁਰਗ ਬਿਮਾਰ ਹੋਣ ਤੋਂ ਬਚਣ ਲਈ ਠੰਢ ਦੇ ਮੌਸਮ ਵਿਚ ਗਰਮ ਕੱਪੜੇ ਪਹਿਨ ਕੇ ਰੱਖਣ। ਉਨ੍ਹਾਂ ਆਖਰ ਵਿਚ ਕਿਹਾ ਤੰਦਰੁਸਤੀ ਜੀਵਨ ਲਈ ਜੇਕਰ ਕਣਕ ਦੇ ਆਟੇ ਵਿਚ ਵੇਸਣ, ਬਾਜਰਾ ਤੇ ਜਵਾਰ ਦਾ ਆਟਾ ਲੋੜ ਅਨੁਸਾਰ ਮਿਲਾਕੇ ਖਾਧਾ ਜਾਵੇ ਤਾਂ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ।

Free Medical Camp
ਅਬੋਹਰ ਦੇ ਪਿੰਡ ਸ੍ਰੀ ਕਿੱਕਰਖੇੜਾ ਵਿਖੇ ਕੈਂਪ ਦੌਰਾਨ ਚੈਕਅੱਪ ਕਰਦੇ ਹੋ ਡਾਕਟਰ ਸਾਹਿਬਾਨ। ਤਸਵੀਰ : ਮੇਵਾ ਸਿੰਘ

ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜ਼ਿਲਕਾ ਅਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧ-ਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਵਾਸਤੇ ਸ੍ਰੀ ਕਿੱਕਰਖੇੜਾ ਵਿਖੇ ਕੈਂਪ ਵਿਚ ਪਹੁੰਚੀ। ਇਸ ਮੌਕੇ 85 ਰਾਮ ਚੰਦਰ ਜੇਈ ਇੰਸਾਂ, ਸੁਖਚੈਨ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਸ੍ਰੀ ਕਿੱਕਰਖੇੜਾ,ਗੁਰਪਵਿੱਤਰ ਸਿੰਘ ਇੰਸਾਂ 15 ਮੈਂਬਰ, ਰਾਮ ਪ੍ਰਤਾਪ ਇੰਸਾਂ 15 ਮੈਂਬਰ, ਸੁਭਾਸ ਇੰਸਾਂ 15 ਮੈਂਬਰ, ਮੈਡੀਕਲ ਟੀਮ ਵਿਚ ਰਾਜਿੰਦਰ ਸਿੰਘ ਇੰਸਾਂ, ਕ੍ਰਿਸਨ ਕੁਮਾਰ ਕਾਲੜਾ ਇੰਸਾਂ, ਬੁੱਧ ਰਾਮ ਇੰਸਾਂ ਪ੍ਰੇਮੀ ਸੇਵਕ ਨਿਹਾਲਖੇੜਾ, ਪੱਪੂ ਚਾਵਲਾ ਇੰਸਾਂ, ਪਿਰਥੀ ਰਾਮ ਇੰਸਾਂ, ਡਾ: ਮਹਿੰਦਰ ਕੁਮਾਰ, ਸੁਰਿੰਦਰ ਕੁਮਾਰ ਇੰਸਾਂ, ਧੰਨਾ ਰਾਮ ਇੰਸਾਂ, ਚਰਨਜੀਤ ਇੰਸਾਂ, ਸੁਰਜੀਤ ਸਿੰਘ ਇੰਸਾਂ ਪ੍ਰੇਮੀ ਸੇਵਕ ਸ੍ਰੀ ਕਿੱਕਰਖੇੜਾ ਵੀ ਮੌਜੂਦ ਸਨ। Free Medical Camp

LEAVE A REPLY

Please enter your comment!
Please enter your name here