ਬਿਜਲੀ ਦੇ ਲੰਬੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ

Powercom

ਬਿਜਲੀ ਦੇ ਲੰਬੇ ਕੱਟਾਂ (Power Cuts) ਕਾਰਨ ਲੋਕ ਪ੍ਰੇਸ਼ਾਨ

ਅਨਿਲ ਲੁਟਾਵਾ ਅਮਲੋਹ, (ਸੱਚ ਕਹੂੰ ਨਿਊਜ਼)। ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਿੱਥੇ ਚੋਣਾਂ ਤੋਂ ਪਹਿਲਾ ਲੋਕਾਂ ਨੂੰ ਬਿਜਲੀ ਦੇ ਪੁਖ਼ਤਾ ਪ੍ਰਬੰਧ ਸਬੰਧੀ ਵਾਅਦੇ ਕੀਤੇ ਸਨ ਉਹ ਸਰਕਾਰ ਬਣਨ ਤੋਂ ਡੇਢ ਮਹੀਨੇ ਬਾਅਦ ਹੀ ਖੋਖਲੇ ਸਾਬਤ ਹੋਣੇ ਸ਼ੁਰੂ ਹੋ ਗਏ ਹਨ। ਪਿਛਲੇ 3 ਦਿਨਾਂ ਤੋਂ ਦਿਨ-ਰਾਤ ਦੇ ਸਮੇਂ ਲੰਬਾ ਸਮਾਂ ਬਿਜਲੀ ਕੱਟ ਲੱਗਣ ਕਾਰਨ ਲੋਕਾਂ ਵਿਚ ਬੇਚੈਨੀ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਕੱਟਾਂ ਕਾਰਨ ਉਨ੍ਹਾਂ ਦੇ ਕੰਮਕਾਜ ਠੱਪ ਹੋ ਕੇ ਰਹਿ ਗਏ ਹਨ।

ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੇ ਦੱਸਿਆ ਕਿ ਬਿਜਲੀ ਕੱਟਾ ਕਾਰਨ ਸ਼ਰਧਾਲੂਆਂ ਨੂੰ ਆਉਣ-ਜਾਣ ਵਿਚ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਲਗਾਤਾਰ ਬਿਜਲੀ ਕੱਟਾਂ ਕਾਰਨ ਇਨਵਰਟਰ ਵੀ ਬੰਦ ਹੋਣ ਕਾਰਨ ਲੋਕਾਂ ਨੂੰ ਪੁਰਾਣੇ ਜ਼ਮਾਨੇ ਵਾਂਗ ਹੱਥੀ ਪੱਖੀਆਂ ਦਾ ਮੁੜ ਸਹਾਰਾ ਲੈਣਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਮੱਛਰ ਦੀ ਭਰਮਾਰ ਕਾਰਨ ਬਿਜਲੀ ਨਾ ਹੋਣ ਕਾਰਨ ਬਿਮਾਰੀ ਫੈਲਣ ਦਾ ਵੀ ਖ਼ਤਰਾ ਹੈ।

ਭਾਵੇਂ ਕਿ ਪੰਜਾਬ ਅੰਦਰ ਬਿਜਲੀ ਦੀ ਸਪਲਾਈ ’ਤੇ ਲੱਗ ਰਹੇ ਲੰਮੇ-ਲੰਮੇ ਕੱਟਾਂ ਕਾਰਨ ਹਰ ਵਰਗ ਦੇ ਲੋਕ ਪੂਰੀ ਤਰ੍ਹਾਂ ਤੜਪ ਉੱਠੇ ਹਨ। ਜਿਸ ਕਾਰਨ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਦਾ ਪ੍ਰਬੰਧ ਨਾ ਕਰਨ ਕਾਰਨ ਸਰਕਾਰ ਖ਼ਿਲਾਫ਼ ਇੱਕਜੁੱਟ ਹੋ ਕੇ ਖੜ੍ਹੇ ਹੋਣ ਲੱਗੇ ਹਨ। ਕਿਉਂਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾ ਸਮੇਂ 24 ਘੰਟੇ ਬਿਜਲੀ ਦੀ ਸਪਲਾਈ ਦੇਣ ਦੀ ਪੰਜਾਬ ਦੇ ਲੋਕਾਂ ਨਾਲ ਗਰੰਟੀ ਕੀਤੀ ਸੀ,ਉੱਥੇ ਅੱਜ ਪੰਜਾਬ ਅੰਦਰ 24 ਘੰਟੇ ਬਿਜਲੀ ਸਪਲਾਈ ਤਾਂ ਕੀ ਮਿਲਣੀ ਸੀ,ਸਗੋਂ 14-15 ਘੰਟੇ ਦੇ ਲੰਮੇ ਕੱਟ ਲੋਕਾਂ ਨੂੰ ਤੜਫਾ ਰਹੇ ਹਨ। ਸਥਿਤੀ ਇਸ ਸਮੇਂ ਇਹ ਬਣੀ ਹੋਈ ਹੈ ਕਿ 24 ਘੰਟੇ ਵਾਲੇ ਪਿੰਡਾ ਨੂੰ ਵੀ ਦਿਨ ਅਤੇ ਰਾਤ 14-15 ਘੰਟਿਆਂ ਦੇ ਬਿਜਲੀ ਕੱਟਾ ਦਾ ਸੰਤਾਪ ਭੋਗਣਾ ਪੈ ਰਿਹਾ ਹੈ।

old woman

 ਗਰਮੀ ਤੋਂ ਰਾਹਤ ਪਾਉਣ ਲਈ ਹੱਥੀ ਪੱਖੀ ਦਾ ਸਹਾਰਾ ਲੈਂਦੀਆਂ ਬਜ਼ੁਰਗ ਔਰਤਾਂ। ਤਸਵੀਰਾਂ:ਅਨਿਲ ਲੁਟਾਵਾ

ਬਿਜਲੀ ਦੇ ਕੱਟਾ ਨੇ ਸਿਰਫ਼ ਪਿੰਡਾ ਜਾ ਸ਼ਹਿਰਾਂ ਦੇ ਲੋਕ ਹੀ ਨਹੀਂ ਸਤਾਏ ਸਗੋਂ ਉਦਯੋਗਪਤੀ,ਵਪਾਰੀਆਂ ਨੂੰ ਵੀ ਬਿਜਲੀ ਕੱਟਾ ਦਾ ਵੱਡਾ ਸੇਕ ਲੱਗ ਰਿਹਾ ਹੈ। ਜਿਸ ਕਾਰਨ ਹਰ ਸ਼ਹਿਰ ਤੇ ਪਿੰਡਾ ਦੇ ਲੋਕ ਬਿਜਲੀ ਕੱਟਾ ਨੂੰ ਲੈ ਕੇ ਜਿੱਥੇ ਬਿਜਲੀ ਗਰਿੱਡ ਦਾ ਘਿਰਾਓ ਕਰਦੇ ਦਿਖਾਈ ਦੇ ਰਹੇ ਹਨ। ਉੱਥੇ ਹੀ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਵੀ ਬਿਜਲੀ ਕੱਟਾ ਨੂੰ ਲੈ ਕੇ ਥਾਂ-ਥਾਂ ਸੜਕਾਂ ਜਾਮ ਕਰ ਕੇ ‘ਆਪ’ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਬਿਜਲੀ ਕੱਟਾ ਤੋਂ ਨਿਜਾਤ ਦੇਵੇਗੀ ਜਾਂ ਫਿਰ ਇਨ੍ਹਾਂ ਬਿਜਲੀ ਕੱਟਾ ਵਿੱਚ ਹੋਰ ਵਾਧਾ ਕਰੇਗੀ ਇਹ ਸਭ ‘ਆਪ’ ਦੀਆਂ ਬਿਜਲੀ ਸਬੰਧੀ ਯੋਜਨਾਵਾਂ ਤੇ ਨੀਤੀਆਂ ਤੇ ਨਿਰਭਰ ਕਰੇਗਾ।

ਕੀ ਕਹਿਣਾ ਹੈ ਕਿਸਾਨ ਹਰਬੰਸ ਸਿੰਘ ਕਾਲੂ ਦਾ

ਪਿੰਡ ਭਗਵਾਨ ਪੁਰਾ ਦੇ ਕਿਸਾਨ ਹਰਬੰਸ ਸਿੰਘ ਕਾਲੂ ਨੇ ਕਿਹਾ ਕਿ ਬਿਜਲੀ ਸਪਲਾਈ ਦੇ ਕੱਟਾ ਕਾਰਨ ਜਿੱਥੇ ਟਿਊਬਵੈੱਲ ਨਾ ਚੱਲਣ ਕਾਰਨ ਪਸ਼ੂਆਂ ਦਾ ਹਰਾ ਚਾਰਾ ਸੁੱਕ ਰਿਹਾ ਹੈ,ਉੱਥੇ ਪਸੂਆਂ ਨੂੰ ਪਾਣੀ ਪਿਲਾਉਣ ਵਿੱਚ ਵੀ ਵੱਡੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋ ਇਲਾਵਾ ਮੱਕੀ ਦੀ ਫ਼ਸਲ ,ਸੂਰਜਮੁਖੀ ’ਤੇ ਹੋਰ ਫ਼ਸਲਾਂ ਵੀ ਬਿਜਲੀ ਦੇ ਲੰਮੇ ਕੱਟਾ ਕਾਰਨ ਸੋਕੇ ਦੀ ਭੇਟ ਚੜ੍ਹ ਰਹੀਆਂ ਹਨ।

ਕੀ ਕਹਿਣਾ ਹੈ ਮਹਿਲਾ ਗੁਰਮੀਤ ਕੌਰ ਵਿਰਕ ਦਾ :

gurmeet kaur

ਬੀਬੀ ਗੁਰਮੀਤ ਕੌਰ ਵਿਰਕ ਵਾਸੀ ਅਮਲੋਹ ਨੇ ਬਿਜਲੀ ਦੇ ਕੱਟਾ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ ਸਕੂਲੀ ਬੱਚਿਆ ਨੂੰ ਤਿਆਰ ਹੋਣ ਸਮੇਂ ਵਧੇਰੇ ਦਿੱਕਤਾਂ ਆ ਰਹੀਆਂ ਹਨ। ਉੱਥੇ ਹੀ ਔਰਤਾਂ ਨੂੰ ਕੱਪੜੇ ਧੋਣ,ਦੁੱਧ ਰਿੜਕਣ, ਕੱਪੜਿਆਂ ਨੂੰ ਪੈੱ੍ਰਸ ਕਰਨ ਵਿੱਚ ਵੀ ਬਿਜਲੀ ਕੱਟਾ ਕਾਰਨ ਵੱਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ।

ਕੀ ਕਹਿਣਾ ਹੈ ਸਿਮਰਨ ਸਿੰਘ ਦਾ :

simran

ਇਸ ਸਬੰਧੀ ਗੱਲਬਾਤ ਕਰਨ ਤੇ ਸਿਮਰਨ ਸਿੰਘ ਵਾਸੀ ਅਮਲੋਹ ਨੇ ਕਿਹਾ ਬਿਜਲੀ ਕੱਟਾ ਤੋਂ ਸਤਾਏ ਲੋਕ ਵੱਡੀ ਪੱਧਰ ਤੇ ਅਨਵਾਇਟਰ ’ਤੇ ਜਨਰੇਟਰ ਦੀ ਖ਼ਰੀਦ ਕਰ ਰਹੇ ਹਨ। ਕਿਉਂਕਿ ਉਨ੍ਹਾਂ ਦੇ ਮਨ ਵਿੱਚ ਖ਼ਦਸ਼ਾ ਪੈਦਾ ਹੋ ਚੁੱਕਾ ਹੈ ਕਿ ‘ਆਪ’ ਸਰਕਾਰ ਬਿਜਲੀ ਸਪਲਾਈ ਠੀਕ ਢੰਗ ਨਾਲ ਨਹੀਂ ਦੇ ਸਕਦੀ ,ਕਿਉਂਕਿ ਇਸ ਸਰਕਾਰ ਵੱਲੋਂ ਬਿਜਲੀ ਦੀ ਸਪਲਾਈ ਮੰਗ ਅਨੁਸਾਰ ਕੋਈ ਠੋਸ ਕਦਮ ਜਾ ਕੋਈ ਨੀਤੀ ਨਹੀਂ ਬਣਾਈ ਗਈ। ਸਗੋਂ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੀ ਗਈ ਨਿਰਵਿਘਨ ਬਿਜਲੀ ਸਪਲਾਈ ਤੈ ਕਿੰਤੂ-ਪ੍ਰੰਤੂ ਕਰ ਕੇ ਬਿਜਲੀ ਸਮਝੌਤੇ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਕੀ ਕਹਿਣਾ ਹੈ ਯਾਦਵਿੰਦਰ ਸਿੰਘ ਸਲਾਣਾ ਦਾ:

 

yadvinder

ਇਸ ਸਬੰਧੀ ਗੱਲਬਾਤ ਕਰਨ ਤੇ ਯਾਦਵਿੰਦਰ ਸਿੰਘ ਸਲਾਣਾ ਨੇ ਕਿਹਾ ਲੋਕਾਂ ਨੇ ਵੱਡਾ ਫ਼ਤਵਾ ਦੇ ਕਿ ‘ਆਪ’ ਦੀ ਸਰਕਾਰੀ ਬਣਾਈ ਹੈ ਤਾਂ ਜੋ ਉਨ੍ਹਾਂ ਨੂੰ ਦਿੱਤੀਆਂ ਗਰੰਟੀਆਂ ਮੁਤਾਬਿਕ ਸਹੂਲਤਾਂ ਮਿਲ ਸਕਣ ਪਰ ਜਦੋਂ ਦੀ ਆਪ ਸਰਕਾਰ ਨੇ ਸੱਤਾ ਸੰਭਾਲੀ ਹੈ ਉਸ ਦਿਨ ਤੋਂ ਹੀ ਬਿਜਲੀ ਕੱਟਾ ਕਾਰਨ ਪੰਜਾਬ ਨੂੰ ਹਨੇਰਾ ਝਾਕਣਾ ਪੈ ਰਿਹਾ ਹੈ,ਉੱਪਰੋਂ ਸਰਕਾਰ ਵਿੱਚ ਬੈਠੇ ਮੰਤਰੀ ਤੇ ਵਿਧਾਇਕ ਕਹਿ ਰਹੇ ਹਨ ਕਿ ਥਰਮਲ ਪਲਾਂਟਾਂ ਵਿੱਚ ਨੁਕਸ ਪੈ ਚੁੱਕਾ ਹੈ। ਸਲਾਣਾ ਨੇ ਕਿਹਾ ਕਿ ਨੁਕਸ ਨੂੰ ਠੀਕ ਕਰਨਾ ਅਤੇ ਬਿਜਲੀ ਦੀ ਮੰਗ ਅਨੁਸਾਰ ਨੀਤੀਆਂ ਬਣਾਉਣੀਆਂ ਸਰਕਾਰ ਦਾ ਕੰਮ ਹੈ ਨਾਂ ਕਿ ਲੋਕਾਂ ਦਾ,ਜੱਦੋ ਲੋਕ ਬਿਜਲੀ ਦੇ ਕਰੋੜਾਂ ਰੁਪਏ ਦੇ ਬਿੱਲ ਭਰ ਰਹੇ ਹਨ ਤਾਂ ਉਹ ਬਿਜਲੀ ਕੱਟਾ ਦਾ ਸੰਤਾਪ ਕਿਉਂ ਭੋਗਣ।

ਕੀ ਕਹਿਣਾ ਹੈ ਅਗਾਂਹਵਧੂ ਕਿਸਾਨ ਰਾਜੀਵ ਕ੍ਰਿਸ਼ਨ ਨੌਨੀ ਦਾ:

rajiva

ਹਲਕਾ ਅਮਲੋਹ ਦੇ ਅਗਾਂਹਵਧੂ ਕਿਸਾਨ ਰਾਜੀਵ ਕ੍ਰਿਸ਼ਨ ਨੌਨੀ ਨੇ ਗੱਲਬਾਤ ਦੌਰਾਨ ਕਿਹਾ ਕਿ ਕਣਕ ਦੇ ਸੀਜ਼ਨ ’ ਚ ਕਿਸਾਨਾਂ ਨੂੰ ਕੁਦਰਤ ਦੀ ਮਾਰ ਨੂੰ ਝੱਲਣਾ ਪਿਆ ਜਿਸ ਕਾਰਨ ਕਣਕ ਦਾ ਝਾੜ ਬਹੁਤ ਘੱਟ ਨਿਕਲਿਆ ’ਤੇ ਹੁਣ ਲਗਾਤਾਰ ਬਿਜਲੀ ਦੇ 14-15 ਘੰਟਿਆਂ ਦੇ ਕੱਟਾ ਕਾਰਨ ਕਿਸਾਨਾਂ ਨੂੰ ਤਿਆਰ ਹੋਈ ਫ਼ਸਲ ਸੂਰਜਮੁਖੀ,ਮੱਕੀ ਆਦਿ ਦੇ ਫ਼ਸਲਾਂ ਦੀ ਚਿੰਤਾ ਸਤਾ ਰਹੀ ਹੈ ਕਿਉਂਕਿ ਲਗਾਤਾਰ ਬਿਜਲੀ ਦੇ ਕੱਟਾ ਕਾਰਨ ਫ਼ਸਲਾਂ ਨੂੰ ਪਾਣੀ ਨਹੀਂ ਮਿਲ ਰਿਹਾ ਜਿਸ ਕਾਰਨ ਫ਼ਸਲਾਂ ਨੂੰ ਸੋਕਾ ਪੈ ਰਿਹਾ ਜਿਸ ਦਾ ਕਿ ਸਿੱਧਾ ਅਸਰ ਫ਼ਸਲ ਦੇ ਝਾੜ ਤੇ ਪਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ