ਪੈਨਸ਼ਨਰ ਅਮਨ ਅਰੋੜਾ ਦੀ ਕੋਠੀ ਅੱਗੇ 25 ਨੂੰ ਕਰਨਗੇ ਰੋਸ ਪ੍ਰਦਰਸ਼ਨ | Sunam News
- ਕਟੌਤੀ ਦਾ ਨੋਟੀਫ਼ਿਕੇਸ਼ਨ ਸਾੜ ਕੇ, ਦੇਣਗੇ ਮੈਮੋਰੰਡਮ
- ਪੈਨਸ਼ਨਰਾਂ ਦੀ ਪੈਨਸ਼ਨ ‘ਚੋਂ ਵਿਕਾਸ ਫੰਡ ਦੇ ਨਾਂਅ ਤੇ 200 ਰੁਪਏ ਹਰ ਮਹੀਨੇ ਕਟੌਤੀ ਦਾ ਮਾਮਲਾ
- ਪੰਜਾਬ ਸਰਕਾਰ ਦੀ ਮੁਲਾਜ਼ਮ ਅਤੇ ਪੈਨਸਨਰ ਮਾਰੂ ਨੀਤੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ : ਆਗੂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਦੀ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਸੁਨਾਮ ਦੀ ਹੰਗਾਮੀ ਮੀਟਿੰਗ ਸ਼੍ਰੀਰਾਮ ਗਰਗ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਸੁਨਾਮ (Sunam News) ਵਿਖੇ ਹੋਈ। ਮੀਟਿੰਗ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀ ਪੈਨਸ਼ਨ ਵਿੱਚੋਂ ਵਿਕਾਸ ਫੰਡ ਦੇ ਨਾਂਅ ਤੇ 200 ਰੁਪਏ ਹਰ ਮਹੀਨੇ ਜਬਰੀ ਕਟੌਤੀ ਕਰਨ ਦਾ ਜਿਸ ਨੂੰ ਮੁਗਲ ਹਕੂਮਤ ਵੇਲੇ ਜਜੀਆਂ ਕਿਹਾ ਜਾਂਦਾ ਸੀ ਫੈਸਲਾ ਕਰ ਦਿੱਤਾ।
ਮੀਟਿੰਗ ਨੂੰ ਸਬੋਧਨ ਕਰਦਿਆਂ ਜੀਤ ਸਿੰਘ ਬੰਗਾ ਜਨਰਲ, ਬ੍ਰਿਜ ਲਾਲ ਧੀਮਾਨ, ਰਾਜ ਕੁਮਾਰ ਖੀਪਲਾ, ਪਵਨ ਸਰਮਾ, ਬਲਵਿੰਦਰ ਸਿੰਘ, ਕੇਹਰ ਸਿੰਘ, ਆਸ਼ਾ ਸਿੰਘ ਰਾਏ, ਹਰਨੇਕ ਸਿੰਘ ਨੱਢੇ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਕਿਹਾ ਸਰਕਾਰ ਪੈਨਸ਼ਨਰਾਂ ਦੇ 1/1/16 ਤੋਂ ਸੋਧੇ ਹੋਏ ਤਨਖਾਹ ਸਕੇਲਾਂ ਦਾ ਬਣਦਾ ਬਕਾਇਆ ਅਤੇ ਲੀਵ ਐਨਕੈਸਮੈਂਟ ਦਾ ਬਕਾਇਦਾ ਦੇਣ ਦੀ ਥਾਂ ਸਗੋਂ ਪੈਨਸ਼ਨਰਾਂ ਨੂੰ ਮਿਲ ਰਹੀ ਪੈਨਸ਼ਨ ਖੋਹਣ ਦੇ ਰਾਹ ਤੁਰ ਪਈ ਹੈ।
ਮੌਜੂਦਾ ਮੁੱਖ ਮੰਤਰੀ ਅਤੇ ਖਜ਼ਾਨਾ ਮੰਤਰੀ ਪਿਛਲੀਆਂ ਸਰਕਾਰਾਂ ਨੂੰ ਭੰਡਣ ਦਾ ਬਹਾਨਾ ਲਭਦੇ ਰਹਿੰਦੇ ਸਨ। ਸਰਕਾਰੀ ਖਜ਼ਾਨੇ ਨੂੰ ਪੀਪਾ ਕਹਿੰਦੇ ਨਹੀਂ ਸੀ ਥਕਦੇ ਅੱਜ ਉਸੇ ਰਾਹ ਤੇ ਆਪ ਤੁਰ ਪਏ ਹਨ। ਮੀਟਿੰਗ ਨੇ ਸਰਵਸੰਮਤੀ ਨਾਲ ਫੈਸਲਾ ਕੀਤਾ ਕਿ ਮਿਤੀ 25/6/23 ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਨਿਜੀ ਰਿਹਾਇਸ਼ ਤੇ ਰੋਸ ਪ੍ਰਦਰਸ਼ਨ ਕਰ ਕੇ ਜਬਰੀ ਕਟੌਤੀ ਦਾ ਨੋਟੀਫ਼ਿਕੇਸ਼ਨ ਸਾੜਿਆ ਜਾਵੇਗਾ ਅਤੇ ਮੈਮੋਰੰਡਮ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਸਾਰੇ ਪੈਨਸ਼ਨਰ ਭੈਣਾਂ ਭਰਾਵਾਂ ਨੂੰ ਅਪੀਲ ਹੈ ਕਿ 25/6/23 ਦਿਨ ਐਤਵਾਰ ਨੂੰ ਠੀਕ 10 ਵਜੇ ਮਾਤਾ ਮੋਦੀ ਪਾਰਕ ਵਿੱਚ ਪੁੱਜੋ। ਤਾਂ ਜ਼ੋ ਪੰਜਾਬ ਸਰਕਾਰ ਦੀ ਮੁਲਾਜ਼ਮ ਅਤੇ ਪੈਨਸਨਰ ਮਾਰੂ ਨੀਤੀ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ। ਆਖਿਰ ਵਿੱਚ ਸ਼੍ਰੀਰਾਮ ਗਰਗ ਪ੍ਰਧਾਨ ਨੇ ਮੀਟਿੰਗ ਵਿੱਚ ਪੁੱਜੇ ਸਾਥੀਆਂ ਦਾ ਧੰਨਵਾਦ ਕਰਦਿਆਂ ਪੈਨਸ਼ਨਰ ਭੈਣਾਂ ਅਤੇ ਭਰਾਵਾਂ ਨੂੰ ਵੱਡੀ ਗਿਣਤੀ ਵਿੱਚ ਰੋਸ ਪ੍ਰਦਰਸ਼ਨ ਵਿੱਚ ਪੁਜਣ ਦੀ ਅਪੀਲ ਕੀਤੀ।