ਮੋਦੀ ਨੂੰ ਕਾਲੇ ਝੰਡੇ ਵਿਖਾਉਣ ਆਏ ਕਿਸਾਨਾਂ ਦੀ ਪੁਲਿਸ ਵੱਲੋਂ ਖਿੱਚ-ਧੂਹ

Peasants, Police, BlackFlags, Modi

ਮਾਮਲਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ

ਬਠਿੰਡਾ, ਅਸ਼ੋਕ ਵਰਮਾ

ਬਠਿੰਡਾ ਪੁਲਿਸ ਨੇ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ਵੱਲ ਵਧਣ ਤੋਂ ਰੋਕ ਦਿੱਤਾ ਰਾਸ਼ਟਰੀ ਕਿਸਾਨ ਮਹਾਂ ਸੰਘ ਦੇ ਸੱਦੇ ਦੇ ਭਾਰਤੀ ਕਿਸਾਨ ਯੂਨੀਅਨ ਸਿੱੱਧੂਪੁਰ ਦੀ ਅਗਵਾਈ ਹੇਠ ਇਹ ਕਿਸਾਨ ਪ੍ਰਧਾਨ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਆਏ ਸਨ ।

ਕਿਸਾਨਾਂ ਨੂੰ ਰੋਸ ਹੈ ਕਿ ਮੋਦੀ ਸਰਕਾਰ  ਵੱਲੋਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਅਤੇ ਕਰਜ਼ਾ ਮੁਆਫੀ ਤੋਂ ਭੱਜ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਥਰਮਲ ਕਲੋਨੀ ਦੇ ਸਟੇਡੀਅਮ ਵਿਚ ਹਰਸਿਮਰਤ ਕੌਰ ਬਾਦਲ ਦੇ ਹੱਕ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸਨ ਅੰਬੇਦਕਰ ਦੇ ਬੁੱਤ ਤੋਂ ਕਾਲੇ ਚੋਲੇ ਅਤੇ ਹੱਥਾਂ ‘ਚ ਕਾਲੀਆਂ ਝੰਡੀਆਂ ਫੜੀ ਜਦੋਂ ਨਾਅਰੇ ਮਾਰਦੇ ਹੋਏ ਕਿਸਾਨ ਕੌਮੀ ਸੜਕ ਮਾਰਗ ‘ਤੇ ਪੁੱਜ ਗਏ ਤਾਂ  ਪੁਲਿਸ ਮੁਲਾਜ਼ਮਾਂ  ਨੇ ਉਥੇ ਸਖ਼ਤ ਪਹਿਰਾ ਲਾ ਦਿੱਤਾ ਇਸ ਮੌਕੇ ਐਸਪੀ ਹੈਡਕੁਆਟਰ ਸੁਰਿੰਦਰ ਪਾਲ ਸਿੰਘ ਤੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਭੜਕੇ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਡਾਕਖਾਨੇ ਵੱਲ ਰੋਸ ਮਾਰਚ ਸ਼ੁਰੂ ਕਰ ਦਿੱਤਾ ਪੁਲਿਸ ਨੇ ਅੱਗਿਓਂ ਹੋ ਕੇ ਕਿਸਾਨਾਂ ਨੂੰ ਰੋਕ ਲਿਆ ਅਤੇ ਇਸ ਦੌਰਾਨ ਕਿਸਾਨ ਆਗੂਆਂ ਦੀ ਖਿੱਚ ਧੂਹ ਵੀ ਕੀਤੀ ਤੇ ਇੱਕ ਦਰਜਨ ਦੇ ਕਰੀਬ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ ਅਤੇ ਥਾਣੇ ਲੈ ਗਈ ਭਾਵੇਂ ਪੁਲਿਸ ਨੇ ਮੁਲਾਜ਼ਮਾਂ ਨੂੰ ਮੋਦੀ ਦੀ ਰੈਲੀ ਵੱਲ ਵਧਣ ਨਹੀਂ ਦਿੱਤਾ, ਪਰ ਇਸ ਦੇ ਬਾਵਜ਼ੂਦ ਕਿਸਾਨ ਆਪਣੇ ਨਾਅਰਿਆਂ  ਰਾਹੀਂ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਵਿੱਚ ਸਫ਼ਲ ਹੋ ਗਏ ਕਿਸਾਨਾਂ ਨੇ ਰੋਹ ਭਰੀ ਨਾਅਰੇਬਾਜ਼ੀ ਦੌਰਾਨ ਆਖਿਆ ਕਿ ਜੇਕਰ ਸਰਕਾਰ ਨੇ ਹਿੰਡ ਜਾਰੀ ਰੱਖੀ ਤਾਂ ਉਹ ਵੀ ਹਰ ਲੜਾਈ ਲੜਨਗੇ    ਕਿਸਾਨ ਇਸ ਗੱਲੋਂ ਵੀ ਔਖੇ ਹਨ ਕਿ ਵਾਅਦੇ ਪੂਰੇ ਕਰਨੇ ਤਾਂ ਦੂਰ ਦੀ ਗੱਲ ਪ੍ਰਧਾਨ ਮੰਤਰੀ ਹੁਣ ਗੱਲ ਕਰਨ ਨੂੰ ਵੀ ਤਿਆਰ ਨਹੀਂ ਹਨ ਕਾਲੇ ਝੰਡੇ ਦਿਖਾ ਰਹੇ ਆਗੂਆਂ  ਨੇ ਐਲਾਨ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਦਾ ਹਰ ਥਾਂ ਕਾਲੇ ਝੰਡੇ ਵਿਖਾ ਕੇ ਵਿਰੋਧ ਕਰਨਗੇ ਕਿਉਂਕਿ ਉਨ੍ਹਾਂ ਵੱਲੋਂ ਕਿਸਾਨਾਂ ਨਾਲ ਹਰ ਪੱਧਰ ‘ਤੇ ਧਰੋਹ ਕਮਾਇਆ ਜਾ ਰਿਹਾ ਹੈ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਆਖਿਆ ਕਿ ਨਰਿੰਦਰ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਤਿੰਨ ਵਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਦਾ ਭਰੋਸਾ ਦਿਵਾਇਆ ਸੀ ਪਰ ਸੁਪਰੀਮ ਕੋਰਟ ‘ਚ ਸਾਫ ਇਨਕਾਰ ਕਰ ਦਿੱਤਾ ਹੈ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਵਰਜ ਦਿੱਤਾ ਹੈ ਕਿ ਕਿਸਾਨਾਂ ਨੂੰ ਬੋਨਸ ਨਾ ਦਿੱਤਾ ਜਾਏ ਜਿਸ ਤੋਂ ਸਪਸ਼ਟ ਹੈ ਕਿ ਮੋਦੀ ਕਿਸਾਨਾਂ ਨਾਲ ਦੁਸ਼ਮਣਾ ਵਾਲਾ ਵਿਹਾਰ ਕਰ ਰਹੇ ਹਨ ਕਿਸਾਨ ਆਗੂ ਬੋਘ ਸਿੰਘ ਮਾਨਸਾ ਨੇ ਕਿਹਾ ਕਿ ਕਣਕ ਦੇ ਭਾਅ ‘ਚ ਕੱਟ ਲਾਕੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕਰੋੜਾਂ ਦਾ ਰਗੜਾ ਲਾ ਦਿੱਤਾ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ, ਕਿਸਾਨ ਆਗੂ ਕਾਕਾ ਸਿੰਘ ਕੋਟੜਾ ਅਤੇ ਰੇਸ਼ਮ ਸਿੰਘ ਯਾਤਰੀ ਨੇ ਪਾਣੀਆਂ ਦੇ ਅਧਿਕਾਰ ਆਪਣÎੇ ਹੱਥ ‘ਚ ਲੈਣ ਦੇ ਦਿੱਤੇ ਬਿਆਨ ਸਬੰਧੀ ਮੋਦੀ ਸਰਕਾਰ ਤੇ ਤਿੱਖੇ ਹਮਲੇ ਕੀਤੇ ਅਤੇ ਕਿਸਾਨਾਂ ਨੂੰ ਇਹ ਮਾਰੂ ਹੱਲਾ ਪਛਾੜਨ ਦਾ ਸੱਦਾ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।