ਦੋਵੇਂ ਟੀਮਾਂ ਜਿੱਤ ਲਈ ਲਗਾਉਣਗੀਆਂ ਅੱਡੀ ਚੋਟੀ ਦਾ ਜ਼ੋਰ (PBKS Vs MI)
(ਸੱਚ ਕਹੂੰ ਨਿਊਜ਼) ਮੁੱਲਾਂਪੁਰ (ਚੰਡੀਗੜ੍ਹ)। ਇੰਡੀਅਨ ਪ੍ਰੀਮੀਅਰ ਲੀਗ (IPL) ਦੇ 33ਵੇਂ ਮੁਕਾਬਲੇ ਵਿੱਚ ਅੱਜ ਪੰਜਾਬ ਕਿੰਗਜ਼ ਦਾ ਸਾਹਮਣਾ ਮੁੰਬਈ ਇੰਡੀਅਨਜ਼ ਨਾਲ ਹੋਵੇਗਾ। ਇਹ ਮੈਚ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਪੰਜਾਬ ਦੇ ਘਰੇਲੂ ਮੈਦਾਨ ਮੁੱਲਾਂਪੁਰ ਵਿਖੇ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। PBKS Vs MI
ਦੋਵਾਂ ਟੀਮਾਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਆਪਣੀ ਅਸਫਲ ਮੁਹਿੰਮ ਨੂੰ ਲੀਹ ’ਤੇ ਲਿਆਉਣ ਲਈ ਬੇਤਾਬ ਹੋਣਗੀਆਂ। ਛੇ-ਛੇ ਮੈਚਾਂ ਤੋਂ ਬਾਅਦ ਦੋਵਾਂ ਟੀਮਾਂ ਦੇ ਬਰਾਬਰ ਚਾਰ ਅੰਕ ਹਨ। ਦੋਵਾਂ ਵੱਲੋਂ ਬਣਾਈਆਂ ਨੈੱਟ ਦੌੜਾਂ ਵਿੱਚ ਅਸ਼ਾਰੀਆ ਅੰਕਾਂ ਦਾ ਅੰਤਰ ਹੈ। ਪੰਜਾਬ -0.218 ਦੀ ਨੈੱਟ ਰਨ ਰੇਟ ਨਾਲ ਸੱਤਵੇਂ ਸਥਾਨ ’ਤੇ ਹੈ ਜਦੋਂਕਿ ਮੁੰਬਈ ਇੰਡੀਅਨਜ਼ (-0.234) ਅੱਠਵੇਂ ਸਥਾਨ ’ਤੇ ਹੈ। ਪੰਜਾਬ ਅਤੇ ਮੁੰਬਈ ਦੋਵੇਂ ਚਾਰ-ਚਾਰ ਮੈਚ ਹਾਰ ਚੁੱਕੇ ਹਨ। ਦੋਵੇਂ ਆਪਣੇ ਪਿਛਲੇ ਮੈਚ ਹਾਰ ਚੁੱਕੇ ਹਨ ਅਤੇ ਇਸ ਮੈਚ ’ਚ ਜਿੱਤ ਨਾਲ ਵਾਪਸੀ ਕਰਨ ਦੀ ਕੋਸ਼ਿਸ਼ ਕਰਨਗੇ। PBKS Vs MI
ਭਾਰਤੀ ਖਿਡਾਰੀਆਂ ਸ਼ਸ਼ਾਂਕ ਸਿੰਘ ਅਤੇ ਆਸ਼ੂਤੋਸ਼ ਸ਼ਰਮਾ ਨੇ ਇਸ ਸੀਜ਼ਨ ਵਿੱਚ ਪੰਜਾਬ ਟੀਮ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਦੋਵਾਂ ਨੇ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਕੀਤੀ ਅਤੇ ਇੱਕ ਤੋਂ ਵੱਧ ਵਾਰ ਚੋਟੀ ਦੇ ਕ੍ਰਮ ਦੇ ਖਰਾਬ ਪ੍ਰਦਰਸ਼ਨ ਦੀ ਭਰਪਾਈ ਕੀਤੀ ਹੈ। ਪ੍ਰਭਸਿਮਰਨ ਸਿੰਘ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਹੈ। ਉਹ ਛੇ ਮੈਚਾਂ ਵਿੱਚ 19.83 ਦੀ ਔਸਤ ਨਾਲ ਸਿਰਫ਼ 119 ਦੌੜਾਂ ਹੀ ਬਣਾ ਸਕਿਆ ਹੈ। ਇਹੀ ਗੱਲ ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਲਈ ਕਹੀ ਜਾ ਸਕਦੀ ਹੈ। ਵਿਸ਼ਵ ਕੱਪ ਟੀਮ ਲਈ ਚੋਣ ਨੇੜੇ ਆਉਣ ਕਾਰਨ ਜਿਤੇਸ਼ ਚੰਗਾ ਪ੍ਰਦਰਸ਼ਨ ਕਰਨ ਲਈ ਉਤਸੁਕ ਹੋਵੇਗਾ ਜੋ ਹੁਣ ਤੱਕ ਛੇ ਮੈਚਾਂ ’ਚ 17.66 ਅੰਕਾਂ ਦੀ ਔਸਤ ਨਾਲ ਸਿਰਫ਼ 106 ਦੌੜਾਂ ਬਣਾ ਸਕੇ ਹਨ।
ਕਪਤਾਨ ਹਾਰਦਿਕ ਪਾਂਡਿਆ ਤੋਂ ਵੱਡੀ ਪਾਰੀ ਦੀ ਉਮੀਦ (PBKS Vs MI)
ਗੇਰਾਲਡ ਕੋਇਟਜੀ (ਨੌਂ ਵਿਕਟਾਂ) ਤੇ ਆਕਾਸ਼ ਮਧਵਾਲ (ਚਾਰ ਵਿਕਟਾਂ) ਨੇ ਵੀ ਪ੍ਰਤੀ ਓਵਰ 10 ਦੌੜਾਂ ਤੋਂ ਜ਼ਿਆਦਾ ਦੀ ਦਰ ਨਾਲ ਦੌੜਾ ਦਿੱਤੀਆਂ ਹਨ। ਬੱਲੇ ਨਾਲ ਵੀ ਪਾਂਡਿਆ ਟੀਮ ਨੂੰ ਮਜ਼ਬੂਤੀ ਦੇਣ ’ਚ ਨਾਕਾਮ ਰਹੇ ਹਨ ਇਸ ਮੈਚ ’ਚ ਕਪਤਾਨ ਹਾਰਦਿਕ ਪਾਂਡਿਆ ਤੋਂ ਵੱਡੀ ਪਾਰੀ ਦੀ ਉਮੀਦ ਹੈ। ਇਸ ਲਈ ਰੋਹਿਤ ਤੇ ਇਸ਼ਾਨ ਕਿਸ਼ਨ ਦੀ ਫਾਰਮ ਮੁੰਬਈ ਇੰਡੀਅੰਸ ਲਈ ਮਹੱਤਵਪੂਰਨ ਹੋ ਗਈ ਹੈ ਸੱਟ ਤੋਂ ਬਾਅਦ ਵਾਪਸੀ ਕਰਦਿਆਂ ਸੂਰਿਆ ਕੁਮਾਰ ਯਾਦਵ ਨੇ ਹੁਣ ਤੱਕ ਠੀਕ ਠਾਕ ਪ੍ਰਦਰਸ਼ਨ ਕੀਤਾ ਹੈ।