Param Pita Shah Satnam Ji Maharaj: ਰੂਹਾਨੀਅਤ ਦੇ ਸ਼ਹਿਨਸ਼ਾਹ ਸ਼ਾਹ ਸਤਿਨਾਮ ਜੀ ਦਾਤਾਰ

Drug De Addiction
ਸੱਚੇ ਸਤਿਗੁਰੂ ਜੀ ਨੇ ਨਾਮ ਦੇ ਕੇ ਛੁਡਵਾਇਆ ਨਸ਼ਾ

ਪਵਿੱਤਰ ਯਾਦ ਦਿਹਾੜੇ ’ਤੇ ਵਿਸ਼ੇਸ਼ | Param Pita Shah Satnam Ji Maharaj

Param Pita Shah Satnam Ji Maharaj: ਸਤਿਗੁਰੂ ਮੁਰਸ਼ਿਦ-ਏ-ਕਾਮਿਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮਾਨਵਤਾ ਦੇ ਪ੍ਰਤੀ ਜੋ ਮਹਾਨ ਪਰਉਪਕਾਰ ਕੀਤੇ ਹਨ, ਉਨ੍ਹਾਂ ਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ ਪੂਜਨੀਕ ਪਰਮ ਪਿਤਾ ਜੀ ਨੇ ਦੁਨੀਆ ਨੂੰ ਪਰਮ ਪਿਤਾ ਪਰਮਾਤਮਾ ਨਾਲ ਮਿਲਣ ਦਾ ਰਾਮ-ਨਾਮ ਦਾ ਬਹੁਤ ਹੀ ਸਰਲ ਤੇ ਸੌਖਾ ਰਸਤਾ ਦੱਸਿਆ ਆਪ ਜੀ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਸਾਰ ਅੱਜ ਪੂਰੇ ਵਿਸ਼ਵ ’ਚ ਹੋ ਰਿਹਾ ਹੈ। ਸੰਤ ਪ੍ਰਕਿਰਤੀ ਦੀ ਮਰਿਆਦਾ ਅਨੁਸਾਰ ਪੰਜ ਭੌਤਿਕ ਤੱਤਾਂ ਦੇ ਚੋਲੇ ਨੂੰ ਬਦਲਦੇ ਹਨ ਪਰ ਉਹ ਰੂਹਾਨੀ ਤਾਕਤ ਹਮੇਸ਼ਾ ਭੂਤਕਾਲ, ਵਰਤਮਾਨ ਤੇ ਭਵਿੱਖ ’ਚ ਵੀ ਕਾਇਮ ਰਹਿੰਦੀ ਹੈ, ਇਹ ਅਨੋਖੀ ਮਿਸਾਲ ਐੱਮਐੱਸਜੀ ਦੇ ਰੂਪ ’ਚ ਸੱਚੇ ਮੁਰਸ਼ਿਦ-ਏ-ਕਾਮਿਲ ਸਤਿਗੁਰੂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਾਇਮ ਕੀਤੀ। Param Pita Shah Satnam Ji Maharaj

ਇਹ ਖਬਰ ਵੀ ਪੜ੍ਹੋ : Municipal Corporation Elections 2024: ਚੋਣ ਆਬਜ਼ਰਵਰ ਅਨੰਦਿਤਾ ਮਿੱਤਰਾ ਵੱਲੋਂ ਈ.ਐਮ.ਐਮਜ਼ ਦੇ ਸਟਰਾਂਗ ਰੂਮ ਦਾ ਨਿਰੀ…

ਆਪ ਜੀ ਨੇ ਚੋਲਾ ਬਦਲਣ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸੀਨੇ ’ਤੇ ਆਪਣੇ ਕਰ-ਕਮਲਾਂ ਨਾਲ ਕਈ ਵਾਰ ਸਪੱਰਸ਼ ਕਰਕੇ ਪੂਜਨੀਕ ਗੁਰੂ ਜੀ ਨੂੰ ਇਹ ਬਚਨ ਫ਼ਰਮਾਏ ਕਿ, ‘ਅਸੀਂ ਕਿਤੇ ਨਹੀਂ ਜਾਵਾਂਗੇ, ਤੇਰੇ ਇੱਥੇ (ਸੀਨੇ ’ਤੇ ਸਪੱਰਸ਼ ਕਰਕੇ) ਰਹਾਂਗੇ, ਇੱਥੇ ਰਹਾਂਗੇ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਆਪਣਾ ਪੰਜ ਭੌਤਿਕ ਚੋਲੇ ਨੂੰ ਬਦਲਿਆ ਆਪ ਜੀ ਨੇ ਡੇਰੇ ’ਚ ਮੌਜ਼ੂਦ ਜੀਐੱਸਐੱਮ ਸੇਵਾਦਾਰਾਂ ਨੂੰ ਭਾਵੁਕ ਹੁੰਦਿਆ ਵੇਖ ਕੇ ਬਚਨ ਫ਼ਰਮਾਏ, ‘‘ਅਸੀਂ ਕਿਤੇ ਨਹੀਂ ਜਾਵਾਂਗੇ ਸਗੋਂ ਜਵਾਨ ਹੋ ਕੇ ਆਵਾਂਗੇ ਤੇ ਦਰਬਾਰ ਦੇ ਕੰਮ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਰਫਤਾਰ ਨਾਲ ਹੋਣਗੇ’’।

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਸ੍ਰਿਸ਼ਟੀ ’ਤੇ ਬੇਅੰਤ ਪਰਉਪਕਾਰ ਕੀਤੇ ਜਿਨ੍ਹਾਂ ਦਾ ਵਰਣਨ ਲਿਖ-ਬੋਲ ਕੇ ਨਹੀਂ ਕੀਤਾ ਜਾ ਸਕਦਾ ਪੂਜਨੀਕ ਪਰਮ ਪਿਤਾ ਜੀ ਨੇ ਲੱਖਾਂ ਲੋਕਾਂ ਨੂੰ ਨਾਮ-ਸ਼ਬਦ, ਗੁਰਮੰਤਰ ਦੀ ਦਾਤ ਬਖਸ਼ ਕੇ ਉਹਨਾਂ ਦੀ ਆਤਮਾ ਨੂੰ ਸੱਚਾ ਮੋਕਸ਼ ਦਿੱਤਾ ਆਪ ਜੀ ਨੇ ਨਾ ਸਿਰਫ਼ ਲੋਕਾਂ ਦੇ ਆਤਮਿਕ ਕਲਿਆਣ ਦਾ ਬੀੜਾ ਚੁੱਕਿਆ ਸਗੋਂ ਅੰਧ*ਵਿਸ਼ਵਾਸ, ਨਸ਼ਿਆਂ, ਧਾਰਮਿਕ ਭੇਦਭਾਵ, ਜਾਤਪਾਤ, ਖੇਤਰਵਾਦ, ਸਵਾਰਥੀਪੁਣੇ ਜਿਹੀਆਂ ਬੁਰਾਈਆਂ ਨੂੰ ਦੂਰ ਕਰਕੇ ਭਾਈਚਾਰਕ ਸਾਂਝ ਤੇ ਨਿਹਸਵਾਰਥ ਪਿਆਰ ਦਾ ਸੰਦੇਸ਼ ਦਿੱਤਾ। Param Pita Shah Satnam Ji Maharaj

ਪੂਜਨੀਕ ਪਰਮ ਪਿਤਾ ਜੀ ਨੇ ਖੁਦ ਦੀਨ-ਦੁਖੀਆਂ ਦੀ ਮੱਦਦ ਦੀ ਮਿਸਾਲ ਕਾਇਮ ਕੀਤੀ ਅਤੇ ਸਮਾਜ ਨੂੰ ਲੋਕ ਸੇਵਾ ਦੇ ਰਸਤੇ ਤੋਰਿਆ ਆਪ ਜੀ ਦਾ ਸੰਦੇਸ਼ ਹੈ ਕਿ ਪਰਮਾਤਮਾ ਇੱਕ ਹੈ ਤੇ ਸਾਰੇ ਜੀਵ ਉਸ ਦੀ ਸੰਤਾਨ ਹਨ ਕੋਈ ਵੱਡਾ-ਛੋਟਾ ਨਹੀਂ ਹੈ ਪਰਮਾਤਮਾ ਨੂੰ ਪਾਉਣ ਲਈ ਪੈਸੇ, ਕਰਮ-ਕਾਡਾਂ, ਦਾਨ-ਚੜ੍ਹਾਵੇ ਜਾਂ ਵਿਖਾਵੇ ਦੀ ਲੋੜ ਨਹੀਂ ਸੱਚੀ ਭਾਵਨਾ ਨਾਲ ਕੀਤੀ ਭਗਤੀ ਨਾਲ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ 1919 ਨੂੰ ਪਵਿੱਤਰ ਧਰਤੀ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ ’ਚ ਅਵਤਾਰ ਧਾਰਨ ਕੀਤਾ ਆਪ ਜੀ ਦੇ ਪੂਜਨੀਕ ਪਿਤਾ ਦਾ ਸ਼ੁੱਭ ਨਾਂਅ ਸ. ਵਰਿਆਮ ਸਿੰਘ ਜੀ ਤੇ ਪੂਜਨੀਕ ਮਾਤਾ ਦਾ ਸ਼ੁੱਭ ਨਾਂਅ ਆਸ ਕੌਰ ਜੀ ਸੀ ਆਪ ਜੀ ਮਾਤਾ-ਪਿਤਾ ਦੀ ਇਕਲੌਤੀ ਸੰਤਾਨ ਸਨ।

ਜਨਮ ਸਮੇਂ ਤੋਂ ਆਪ ਜੀ ਦੇ ਚਿਹਰੇ ’ਤੇ ਰੱਬੀ ਨੂਰ ਲਿਸ਼ਕੋਰਾਂ ਮਾਰਦਾ ਸੀ ਜੋ ਵੀ ਆਪ ਜੀ ਨੂੰ ਤੱਕਦਾ ਬੱਸ ਤੱਕਦਾ ਹੀ ਰਹਿ ਜਾਂਦਾ ਹੈ ਆਪ ਜੀ ਨੂੰ ਪਰਿਵਾਰ ’ਚ ਬੜੇ ਉੱਚੇ, ਸੁੱਚੇ ਸੰਸਕਾਰ ਮਿਲੇ ਬਚਪਨ ਤੋਂ ਆਪ ਜੀ ਦਾ ਹਿਰਦਾ ਰੱਬੀ ਗੁਣਾਂ-ਭਗਤੀ ਤੇ ਸਮਾਜ ਸੇਵਾ ਨਾਲ ਭਰਪੂਰ ਸੀ। ਰੱਬ ਦੀ ਖੋਜ ’ਚ ਪੂਜਨੀਕ ਪਰਮ ਪਿਤਾ ਜੀ ਕਾਫ਼ੀ ਸਾਧੂ-ਮਹਾਤਮਾਵਾਂ ਨੂੰ ਮਿਲੇ ਪਰ ਆਪ ਜੀ ਦੀ ਤਸੱਲੀ ਨਾ ਹੋਈ ਅਖੀਰ ਆਪ ਜੀ ਰੂਹਾਨੀਅਤ ਦੇ ਸ਼ਹਿਨਸ਼ਾਹ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਸ਼ਰਨ ’ਚ ਡੇਰਾ ਸੱਚਾ ਸੌਦਾ ਆਏ ਤਾਂ ਪੂਜਨੀਕ ਸਾਈਂ ਜੀ ਦੇ ਦਰਸ਼ਨ ਕਰਕੇ ਅਤੇ ਪਵਿੱਤਰ ਬਚਨ ਸੁਣ ਕੇ ਨਿਹਾਲ ਹੋ ਗਏ ਅਤੇ ਆਪ ਜੀ ਨੂੰ ਪੂਰਨ ਸੰਤੁਸ਼ਟੀ ਮਿਲੀ ਉਸੇ ਦਿਨ ਤੋਂ ਹੀ ਆਪ ਜੀ ਪੂਜਨੀਕ ਸਾਈਂ ਜੀ ਨੂੰ ਆਪਣਾ ਤਨ-ਮਨ ਆਦਿ ਸਭ ਕੁਝ ਸੌਂਪ ਕੇ ਦਿਨ-ਰਾਤ ਸੇਵਾ ’ਚ ਜੁਟ ਗਏ।

ਪੂਜਨੀਕ ਸਾਈਂ ਜੀ ਨੇ ਆਪ ਜੀ ’ਤੇ ਅਪਾਰ ਰਹਿਮਤਾਂ ਕੀਤੀਆਂ ਤੇ ਆਪਣੇ ਉੱਤਰਅਧਿਕਾਰੀ ਵਜੋਂ ਨਿਵਾਜਿਆ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਤੋਂ ਪਹਿਲਾਂ ਸਾਈਂ ਜੀ ਨੇ ਆਪ ਜੀ ਦੀ ਕਠਿਨ ਪ੍ਰੀਖਿਆ ਲੈ ਕੇ ਦੁਨੀਆ ਨੂੰ ਵਿਖਾਇਆ ਕਿ ਗੁਰੂ ਤੇ ਸ਼ਰਧਾਲੂ ਦਾ ਪਿਆਰ ਕੀ ਹੁੰਦਾ ਹੈ ਆਪਣੇ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਪੂੁਜਨੀਕ ਪਰਮ ਪਿਤਾ ਜੀ ਨੇ ਆਪਣੀ ਵੱਡੀ ਹਵੇਲੀ ਢਾਹ ਕੇ ਘਰ ਦਾ ਸਾਰਾ ਸਮਾਨ ਟਰੱਕਾਂ ਤੇ ਟਰੈਕਟਰ-ਟਰਾਲੀਆਂ ’ਚ ਭਰ ਕੇ ਸਰਸਾ ਵਿਖੇ ਸੱਚੇ ਸਤਿਗੁਰੂ ਜੀ ਦੇ ਪਵਿੱਤਰ ਚਰਨ-ਕਮਲਾਂ ’ਚ ਸੌਂਪ ਦਿੱਤਾ ਪ੍ਰੀਖਿਆ ਅਜੇ ਵੀ ਬਾਕੀ ਸੀ ਪੂਜਨੀਕ ਸਾਈਂ ਜੀ ਨੇ ਸਾਰਾ ਸਮਾਨ ਅੱਧੀ ਰਾਤ ਹੀ ਡੇਰੇ ’ਚੋਂ ਬਾਹਰ ਕੱਢਣ ਅਤੇ ਖੁਦ ਹੀ ਨਿਗਰਾਨੀ ਕਰਨ ਦਾ ਹੁਕਮ ਦਿੱਤਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਸਤਿਗੁਰੂ ਪਿਆਰੇ ਦੇ ਬਚਨਾਂ ਨੂੰ ਸਿਰ-ਮੱਥੇ ਮੰਨਦੇ ਹੋਏ।

ਕੜਾਕੇ ਦੀ ਠੰਢ ਵਿਚਕਾਰ ਖੁਦ ਖੁੱਲ੍ਹੇ ਆਸਮਾਨ ਹੇਠਾਂ ਪੂਰੀ ਰਾਤ ਸਮਾਨ ਦੀ ਨਿਗਰਾਨੀ ਕੀਤੀ ਅਗਲੇ ਦਿਨ ਸਾਰਾ ਸਮਾਨ ਆਈ ਹੋਈ ਸਾਧ-ਸੰਗਤ ਨੂੰ ਵੰਡ ਦਿੱਤਾ ਤੇ ਆਪ ਜੀ ਨੇ ਆਪਣੇ ਮੁਰਸ਼ਿਦ ਪਿਆਰੇ ਦੇ ਦਰਸ਼ਨਾਂ ਦਾ ਆਨੰਦ ਲਿਆ ਆਖਰ ਬੇਪਰਵਾਹ ਜੀ ਨੇ ਆਪਣੇ ਖੇਡ ਦਾ ਰਾਜ ਖੋਲ੍ਹਿਆ ਤੇ ਆਪ ਜੀ ਨੂੰ ਸ੍ਰ. ਹਰਬੰਸ ਸਿੰਘ (ਬਚਪਨ ਦਾ ਸ਼ੁਭ ਨਾਂਅ) ਤੋਂ ਸਤਿਨਾਮ ਸਿੰਘ ਜੀ ਮਹਾਰਾਜ ‘ਸਤਿਨਾਮ’ ਦਾ ਖਿਤਾਬ ਬਖਸ਼ ਕੇ ਪਵਿੱਤਰ ਗੁਰਗੱਦੀ ’ਤੇ ਆਪਣੇ ਨਾਲ ਬਿਰਾਜਮਾਨ ਕੀਤਾ ਪੂਜਨੀਕ ਬੇਪਰਵਾਹ ਜੀ ਨੇ ਸਾਧ-ਸੰਗਤ ’ਚ ਫ਼ਰਮਾਇਆ ਕਿ ‘‘ਇਹ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਸਾਡਾ ਹੀ ਰੂਪ ਹੈ ਇਹ ਓਹੀ ਸਤਿਨਾਮ ਹਨ ਜਿਸ ਦੇ ਸਹਾਰੇ ਇਹ ਸਭ ਖੰਡ-ਬ੍ਰਹਮੰਡ ਖੜ੍ਹੇ ਹਨ, ਜੋ ਇਨ੍ਹਾਂ ਦੀ ਪਿੱਠ ਦੇ ਵੀ ਦਰਸ਼ਨ ਕਰੇਗਾ ਉਹ ਵੀ ਨਰਕਾਂ ’ਚ ਨਹੀਂ ਜਾਵੇਗਾ ਉਸ ਦਾ ਵੀ ੳੁੱਧਾਰ ਇਹ ਆਪਣੀ ਰਹਿਮਤ ਨਾਲ ਕਰਨਗੇ’’। Param Pita Shah Satnam Ji Maharaj

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 30 ਸਾਲ ਦਿਨ-ਰਾਤ ਰੂਹਾਨੀਅਤ ਦਾ ਡੰਕਾ ਵਜਾਇਆ ਅਤੇ 11 ਲੱਖ ਤੋਂ ਵੱਧ ਲੋਕਾਂ ਨੂੰ ਨਾਮ-ਸ਼ਬਦ ਦੀ ਬਖ਼ਸ਼ਿਸ਼ ਕੀਤੀ ਆਪ ਜੀ ਨੇ 23 ਸਤੰਬਰ 1990 ਨੂੰ ਸਾਧ-ਸੰਗਤ ਦੀ ਹਾਜ਼ਰੀ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਡੇਰਾ ਸੱਚਾ ਸੌਦਾ ’ਚ ਬਤੌਰ ਤੀਜੇ ਗੁਰੂ ਦੇ ਰੂਪ ’ਚ ਪਵਿੱਤਰ ਗੁਰਗੱਦੀ ’ਤੇ ਬਿਰਾਜਮਾਨ ਕਰਕੇ ਰੂਹਾਨੀਅਤ ਦਾ ਇਤਿਹਾਸ ਰਚਿਆ ਆਪ ਜੀ ਨੇ ਉਸੇ ਦਿਨ ਤੋਂ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਦਰਬਾਰ ਦੀਆਂ ਤਮਾਮ ਜ਼ਿੰਮੇਵਾਰੀਆਂ ਸੌਂਪਦਿਆਂ ਦੋਵਾਂ ਜਹਾਨਾਂ ਦੀ ਦੌਲਤ ਬਖ਼ਸ਼ ਦਿੱਤੀ। Param Pita Shah Satnam Ji Maharaj

ਆਪ ਜੀ ਸਵਾ ਸਾਲ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਸ਼ਾਹੀ ਸਟੇਜ ’ਤੇ ਬਿਰਾਜਮਾਨ ਰਹੇ ਆਪ ਜੀ 13 ਦਸੰਬਰ 1991 ਨੂੰ ਪੰਜ ਭੌਤਿਕ ਤੱਤਾਂ ਸਰੀਰ ਤਿਆਗ ਕੇ ਪਰਮ ਪਿਤਾ ਪਰਮਾਤਮਾ ਦੀ ਅਖੰਡ ਜੋਤੀ ’ਚ ਜੋਤੀ-ਜੋਤਿ ਸਮਾ ਗਏ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿਘ ਜੀ ਇੰਸਾਂ ਪਿਛਲੇ 34 ਸਾਲਾਂ ਤੋਂ ਆਪ ਜੀ ਦਾ ਰੂਹਾਨੀਅਤ ਦਾ ਸੰਦੇਸ਼ ਪੂਰੀ ਦੁਨੀਆ ’ਚ ਫੈਲਾ ਰਹੇ ਹਨ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਤੇ ਅਣਥੱਕ ਯਤਨਾਂ ਨਾਲ 7 ਕਰੋੜ ਦੇ ਕਰੀਬ ਲੋਕ ਨਸ਼ੇ ਆਦਿ ਸਮਾਜਿਕ ਬੁਰਾਈਆਂ ਨੂੰ ਤਿਆਗ ਕੇ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਆਤਮਿਕ ਤੇ ਸਮਾਜਿਕ ਕਲਿਆਣ ਦਾ ਲਾਭ ਲੈ ਰਹੇ ਹਨ।

ਅੱਜ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਆਪਣੇ ਨੌਜਵਾਨ ਸਵਰੂਪ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਰੂਪ ’ਚ ਸਾਧ-ਸੰਗਤ ਦੀ ਪਲ-ਪਲ ਸੰਭਾਲ ਕਰ ਰਹੇ ਹਨ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਸੱਚੇ ਮੁਰਸ਼ਿਦ-ਏ-ਕਾਮਿਲ ਦੀ ਪਵਿੱਤਰ ਯਾਦ ’ਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12 ਤੋਂ 15 ਦਸੰਬਰ ਤੱਕ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਵਿਖੇ ਅੱਖਾਂ ਦਾ ਮੁਫ਼ਤ ਕੈਂਪ ‘ਯਾਦ-ਏ-ਮੁਰਸ਼ਿਦ ਸ਼ਾਹ ਸਤਿਨਾਮ ਜੀ ਫਰੀ ਆਈ ਕੈਂਪ’ ਲਾਇਆ ਜਾ ਰਿਹਾ ਹੈ ਜਿਸ ਵਿੱਚ ਅੱਖਾਂ ਦੀ ਜਾਂਚ ਹੋ ਰਹੀ ਹੈ ਅਤੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ ਹਰ ਸਾਲ ਲਾਏ ਜਾਂਦੇ ਇਸ ਕੈਂਪ ਦਾ ਹਜ਼ਾਰਾਂ ਲੋਕ ਲਾਭ ਉਠਾਉਂਦੇ ਹਨ। ‘ਸੱਚ ਕਹੂੰ ਟੀਮ’