ਜਲਾਲਾਬਾਦ (ਰਜਨੀਸ਼ ਰਵੀ)। ਸਥਾਨਕ ਸਰਕਾਰੀ (Pawan Kamra) ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਬਤੌਰ ਕਾਮਰਸ ਲੈਕਚਰਾਰ ਸੇਵਾਵਾਂ ਦੇ ਰਹੇ ਪਵਨ ਕਾਮਰਾ ਸਟੇਟ ਅਵਾਰਡੀ ਨੂੰ ਇੱਕ ਵਾਰ ਫਿਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। (Pawan Kamra) ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਪਵਨ ਕਾਮਰਾ ਨੇ ਦੱਸਿਆ ਕਿ ਅਕਾਦਮਿਕ ਕੌਂਸਲ ਵਿੱਚ ਛੇ ਮੈਂਬਰ ਹੁੰਦੇ ਹਨ। ਅਕਾਦਮਿਕ ਕੌਂਸਲ ਵਿਦਿਆਰਥੀਆਂ ਦੀ ਪੜ੍ਹਾਈ ਸੰਬੰਧੀ ਨੀਤੀਆਂ, ਸਿਲੇਬਸ, ਪਾਠਪੁਸਤਕਾਂ ਆਦਿ ਨਾਲ ਸੰਬੰਧਤ ਕਾਰਜ ਕਰਦੀ ਹੈ ਅਤੇ ਵਿਦਿਆਰਥੀਆਂ ਦੇ ਵਿਕਾਸ ਲਈ ਕੋਸ਼ਿਸ਼ਾਂ ਕਰਦੀ ਹੈ।
ਇਹ ਵੀ ਪੜ੍ਹੋ : ਦਿਨ ਚੜਦਿਆਂ ਹੀ ਗੋਲੀਆਂ ਚੱਲਣ ਨਾਲ ਦਹਿਲਿਆ ਤਲਵੰਡੀ ਕਲਾਂ ਦਾ ਇਲਾਕਾ
ਇਸ ਮੌਕੇ ਤੇ ਬਲਦਿਆਂ ਸਕੂਲ ਦੇ ਪ੍ਰਿੰਸੀਪਲ ਅਮਿਤ ਗਗਨੇਜਾ ਨੇ ਕਿਹਾ ਪਵਨ ਕਮਰਾ ਸਿੱਖਿਆ ਦੇ ਖੇਤਰ ਵਿੱਚ ਆਪਣੀ ਅਲੱਗ ਪਹਿਚਾਨ ਰੱਖਦੇ ਹਨ। ਉਹਨਾਂ ਦਾ ਅਕਾਦਮਿਕ ਕੌਂਸਲ ਦਾ ਮੈਂਬਰ ਬਣਨਾ ਸਕੂਲ ਅਤੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ। ਵਰਤਮਾਨ ਸਮੇਂ ਪਵਨ ਕਮਰਾ ਬਤੌਰ ਸਟੇਟ ਰਿਸੋਰਸ ਪਰਸਨ ਕਾਮਰਸ ਵੀ ਸੇਵਾਵਾਂ ਦੇ ਰਹੇ ਹਨ।ਉਮੀਦ ਹੈ ਕਿ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਸ੍ਰੀ ਪਵਨ ਕਮਰਾ ਤਹਿਦਿਲੋਂ ਨਿਭਾਉਣਗੇ ਅਤੇ ਸਿੱਖਿਆ ਦੇ (Pawan Kamra) ਮਿਆਰ ਨੂੰ ਉੱਚਾ ਚੁੱਕਣ ਲਈ ਹੋਰ ਵੀ ਸਰਗਰਮੀ ਨਾਲ ਕੰਮ ਕਰਨਗੇ। (Pawan Kamra)