(ਸੱਚ ਕਹੂੰ ਨਿਊਜ਼) ਸਰਸਾ। ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਮਹਾਂ ਰਹਿਮੋ-ਕਰਮ (ਗੁਰਗੱਦੀਨਸ਼ੀਨੀ) ਦਿਹਾੜੇ ਦਾ ਪਵਿੱਤਰ ਐੱਮਐੱਸਜੀ ਭੰਡਾਰਾ 28 ਫਰਵਰੀ ਦਿਨ ਬੁੱਧਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ, ਸਰਸਾ ਸਮੇਤ ਦੇਸ਼-ਵਿਦੇਸ਼ ’ਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। MSG Bhandara
ਇਸ ਸ਼ੁੱਭ ਮੌਕੇ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਤੋਂ ਆਨਲਾਈਨ ਸਤਿਸੰਗ ਫ਼ਰਮਾਉਣਗੇ। ਪਵਿੱਤਰ ਭੰਡਾਰਾ ਦੁਪਹਿਰ 12 ਵਜੇ ਸ਼ੁਰੂ ਹੋਵੇਗਾ। ਇਸ ਮੌਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਨੂੰ ਨਵੀਂ ਰਫ਼ਤਾਰ ਦੇਵੇਗੀ। MSG Bhandara
ਇਹ ਵੀ ਪੜ੍ਹੋ: Canada : ਡੇਰਾ ਸੱਚਾ ਸੌਦਾ ਦੀ ਸੇਵਾਦਾਰ ਅਮਨ ਜੀਤ ਕੌਰ ਇੰਸਾਂ ਨੇ ਕੈਨੇਡਾ ’ਚ ਦਿਖਾਈ ਇਨਸਾਨੀਅਤ!
ਪਵਿੱਤਰ ਭੰਡਾਰੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨੇ ਆਪਣੀਆਂ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਇਸ ਮੌਕੇ ਸ਼ਾਹ ਮਸਤਾਨ-ਸ਼ਾਹ ਸਤਿਨਾਮ ਜੀ ਧਾਮ, ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਨੂੰ ਸ਼ਾਨਦਾਰ ਰੂਪ ਨਾਲ ਲੜੀਆਂ-ਝੰਡੀਆਂ ਨਾਲ ਸਜਾਇਆ ਗਿਆ ਹੈ। ਪਵਿੱਤਰ ਐੱਮਐੈੱਸਜੀ ਭੰਡਾਰੇ ਦੀ ਖੁਸ਼ੀ ਸਾਧ-ਸੰਗਤ ਦੇ ਚਿਹਰਿਆਂ ’ਤੇ ਸਾਫ਼ ਦੇਖੀ ਜਾ ਸਕਦੀ ਹੈ ਮੰਗਲਵਾਰ ਸਵੇਰ ਤੋਂ ਹੀ ਸਾਧ-ਸੰਗਤ ਨੱਚਦੀ-ਗਾਉਂਦੀ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਵਿਖੇ ਪਹੁੰਚਣਾ ਸ਼ੁਰੂ ਹੋ ਗਈ ਸੀ ਅਤੇ ਦੇਰ ਰਾਤ ਤੱਕ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਸੀ।
ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੇ ਬਾਨੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ 28 ਫਰਵਰੀ 1960 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕਰਕੇ ਆਪਣਾ ਨੂਰੀ ਰੂਪ ਬਣਾਇਆ। ਪੂਜਨੀਕ ਪਰਮ ਪਿਤਾ ਜੀ ਨੇ 11 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਰਾਮ-ਨਾਮ ਦੀ ਅਨਮੋਲ ਦਾਤ ਪ੍ਰਦਾਨ ਕਰਕੇ ਨਸ਼ੇ ਤੇ ਬੁਰਾਈਆਂ ਛੁਡਵਾ ਕੇ ਇਨਸਾਨੀਅਤ ਅਤੇ ਭਲਾਈ ਕਾਰਜਾਂ ਦਾ ਪਾਠ ਪੜ੍ਹਾਇਆ। ਇਸ ਪੂਰੇ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਵਿੱਤਰ ਐੱਮਐੱਸਜੀ ਮਹਾਂ ਰਹਿਮੋ-ਕਰਮ (ਗੁਰਗੱਦੀਨਸ਼ੀਨੀ) ਮਹੀਨੇ ਦੇ ਰੂਪ ’ਚ ਮਾਨਵਤਾ ਭਲਾਈ ਕਾਰਜ ਕਰਕੇ ਮਨਾਉਂਦੀ ਹੈ। MSG Bhandara
ਕੈਰੀਅਰ ਕਾਊਂਸਲਿੰਗ ਕੈਂਪ ਲੱਗੇਗਾ | MSG Bhandara Update
ਪਵਿੱਤਰ ਭੰਡਾਰੇ ਦੇ ਸ਼ੁੱਭ ਮੌਕੇ ਨੌਜਵਾਨਾਂ ਨੂੰ ਮਾਰਗ ਦਰਸ਼ਨ ਕਰਨ ਲਈ ਕੈਰੀਅਰ ਕਾਊਂਸÇਲੰਗ ਕੈਂਪ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ’ਚ ਸ਼ੁਰੂ ਕੀਤਾ ਜਾਵੇਗਾ। (MSG Bhandara Update)
ਇੱਥੇ-ਇੱਥੇ ਹੋਵੇਗਾ ਭੰਡਾਰਾ | MSG Bhandara Update
- ਹਰਿਆਣਾ : ਸਰਸਾ
- ਪੰਜਾਬ : ਸਲਾਬਤਪੁਰਾ, (ਬਠਿੰਡਾ)
- ਰਾਜਸਥਾਨ : ਜੈਪੁਰ, ਕੋਟਾ, ਬੁੱਧਰਵਾਲੀ।
- ਹਿਮਾਚਲ ਪ੍ਰਦੇਸ਼ : ਚਚੀਆ ਨਗਰ, ਡਾਡਾਸਿਬਾ, ਪਾਉਂਟਾ ਸਾਹਿਬ, ਕਥਿਆਨਾ।
- ਉੱਤਰਾਖੰਡ : ਰੁੜਕੀ (ਹਰਿਦੁਆਰ), ਵਿਕਾਸ ਨਗਰ ਜ਼ਿਲ੍ਹਾ ਦੇਹਰਾਦੂਨ, ਬਾਜਪੁਰ ਸ਼ਹਿਰ, ਜ਼ਿਲ੍ਹਾ ਊਧਮ ਸਿੰਘ ਨਗਰ, ਗੋਬਰਾ, ਬਾਜਪੁਰ ਜ਼ਿਲ੍ਹਾ ਉੂਧਮ ਸਿੰਘ ਨਗਰ।
- ਉੱਤਰ ਪ੍ਰਦੇਸ਼ : ਮੇਰਠ ਸਿਟੀ, ਮੁਜੱਫ਼ਰਨਗਰ ਪੱਛਮ, ਗੰਗੋਹ ਜ਼ਿਲ੍ਹਾ ਸਹਾਰਨਪੁਰ, ਸ਼ਾਮਲੀ, ਦਾਦਰੀ, ਜ਼ਿਲ੍ਹਾ ਗੌਤਮਬੁੱਧ ਨਗਰ, ਗਾਜੀਆਬਾਦ ਸਿਟੀ, ਬੁਲੰਦਸ਼ਹਿਰ, ਹਾਪੁੜ, ਡਬਾਰਸੀ ਬਿਸੌਲੀ, ਜ਼ਿਲ੍ਹਾ ਬਦਾਯੂੰ, ਏਟਾ, ਤੇਹਰਾ ਜ਼ਿਲ੍ਹਾ ਆਗਰਾ, ਕੁਸ਼ੀਨਗਰ।