ਸਰਸਾ ’ਚ ਨਜ਼ਰ ਆਇਆ ਸ਼ਰਧਾ ਦਾ ਸਮੁੰਦਰ | MSG Bhandara
- ਪੂਜਨੀਕ ਗੁਰੂ ਜੀ ਨੇ ਤਿੰਨ ਨਵੇਂ ਮਾਨਵਤਾ ਭਲਾਈ ਕਾਰਜਾਂ ਦੀ ਕੀਤੀ ਸ਼ੁਰੂਆਤ | MSG Bhandara
- ਬਿਰਧ ਆਸ਼ਰਮਾਂ ’ਚ ਬੱਚਿਆਂ ਨਾਲ ਜਾਕੇ ਬਜ਼ੁਰਗਾਂ ਨਾਲ ਸਮਾਂ ਬਿਤਾਵਾਂਗੇ ਤੇ ਉਨ੍ਹਾਂ ਦੇ ਚਿਹਰਿਆਂ ’ਤੇ ਲਿਆਵਾਂਗੇ ਮੁਸਕਾਨ
- ਆਰਥਿਕ ਰੂਪ ਤੋਂ ਕਮਜੋਰ ਹੋਨਹਾਰ ਬੱਚਿਆਂ ਦੀ ਕੋਚਿੰਗ ਫੀਸ ਦਾ ਪ੍ਰਬੰਧ ਕਰੇਗੀ ਸਾਧ-ਸੰਗਤ
ਸਰਸਾ/ਬਰਨਾਵਾ (ਸੱਚ ਕਹੂੰ ਨਿਊਜ਼)। MSG Bhandara: ਸਰਵਧਰਮ ਸੰਗਮ ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ ਦੀ ਕਰੋੜਾਂ ਸਾਧ-ਸੰਗਤ ਨੇ ਵੀਰਵਾਰ ਨੂੰ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਸਾਧ-ਸੰਗਤ ਨਾਲ ਖਚਾਖਚ ਭਰੇ ਮੁਖ ਪੰਡਾਲ ਸਮੇਤ ਵੱਖ-ਵੱਖ ਪੰਡਾਲਾਂ ’ਚ ਗੁਰੂ ਭਗਤੀ ਦੇ ਨਾਲ-ਨਾਲ ਲਹਿਰਾਂਦੇ ਰਾਸ਼ਟਰੀ ਝੰਡਾ ਤਿਰੰਗਾ ਨਾਲ ਦੇਸ਼ ਭਗਤੀ ਦਾ ਵੀ ਅਨੁਪਮ ਸੰਗਮ ਵੇਖਣ ਨੂੰ ਮਿਲਿਆ। ਡੇਰਾ ਸੱਚਾ ਸੌਦਾ ਨੂੰ ਰੰਗ-ਬਰੰਗੀ ਲੜੀਆਂ, ਝੰਡੀਆਂ, ਸਵਾਗਤੀ ਗੇਟਾਂ, ਫੁੱਲਾਂ, ਰੰਗੋਲੀ ਆਦਿ ਨਾਲ ਸ਼ਾਨਦਾਰ ਰੂਪ ਨਾਲ ਸਜਾਇਆ ਗਿਆ। ਪੰਡਾਲਾਂ ’ਚ ਜਿੱਥੋਂ ਤੱਕ ਨਜ਼ਰ ਜਾ ਰਹੀ ਸੀ ਭਾਰੀ ਗਿਣਤੀ ’ਚ ਸੰਗਤ ਹੀ ਸੰਗਤ ਨਜ਼ਰ ਆ ਰਹੀ ਸੀ।
Read This : ਬਾਰ-ਬਾਰ ਦਿਨ ਯੇ ਆਏ…
ਇਸ ਦੇ ਨਾਲ ਹੀ ਸਰਸਾ ਤੋਂ ਫਤਿਆਬਾਦ, ਮਾਨਸਾ, ਡੱਬਵਾਲੀ ਤੇ ਭਾਦਰਾ ਤੱਕ ਸਾਧ-ਸੰਗਤ ਦੇ ਵੱਡੇ-ਵੱਡੇ ਕਾਫਿਲੇ ਹੀ ਨਜ਼ਰ ਆਏ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉੱਤਰ ਪ੍ਰਦੇਸ਼ ਦੇ ਬਰਨਾਵਾ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ਾਂ ’ਚ ਪਵਿੱਤਰ ਭੰਡਾਰੇ ’ਚ ਪਹੁੰਚੀ ਸਾਧ-ਸੰਗਤ ਨੂੰ ਪਵਿੱਤਰ ਬਚਨਾਂ ਨਾਲ ਨਿਹਾਲ ਕੀਤਾ। ਪਵਿੱਤਰ ਭੰਡਾਰਾ ਮਾਨਵਤਾ ਨੂੰ ਸਮਰਪਿਤ ਰਿਹਾ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਮਾਨਵਤਾ ਭਲਾਈ ਦੇ ਤਿੰਨ ਨਵੇਂ ਕਾਰਜਾਂ ਦੀ ਸ਼ੁਰੂਆਤ ਕੀਤੀ।
ਬੇਸਹਾਰਾ ਬਜ਼ੁਰਗਾਂ ਨੂੰ ਗੋਦ ਲੈ ਕੇ ਸਾਧ-ਸੰਗਤ ਕਰੇਗੀ ਸੰਭਾਲ
164ਵੇਂ ਕਾਰਜ ਦੇ ਰੂਪ ’ਚ ਅਨਾਥ ਤੇ ਬੇਸਹਾਰਾ ਬਜ਼ੁਰਗਾਂ, ਜਿਨ੍ਹਾਂ ਦੀ ਸੰਤਾਨ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਨੂੰ ਸਾਧ-ਸੰਗਤ ਗੋਦ ਲੈ ਕੇ ਆਪਣੇ ਮਾਤਾ-ਪਿਤਾ ਦੀ ਤਰ੍ਹਾਂ ਉਨ੍ਹਾਂ ਦੀ ਸਾਂਭ-ਸੰਭਾਲ ਕਰੇਗੀ। 165ਵੇਂ ਕਾਰਜ ਤਹਿਤ ਸਾਧ-ਸੰਗਤ ਅਨਾਥ ਬਿਰਧ ਆਸ਼ਰਮਾਂ ’ਚ ਆਪਣੇ ਬੱਚਿਆਂ ਨਾਲ ਜਾ ਕੇ ਬਜ਼ੁਰਗਾਂ ਦੇ ਨਾਲ ਸਮਾਂ ਬਿਤਾਉਣਗੇ ਤਾਂ ਕਿ ਔਲਾਦ ਦੀ ਕਮੀ ਮਹਿਸੂਸ ਨਾ ਹੋਵੇ, ਇਸ ਦੇ ਤਹਿਤ ਜਿੱਥੇ ਬਜ਼ੁਰਗ ਮਹਿਲਾਵਾਂ ਹੋਵੇਗੀ, ਉੱਥੇ ਪਰਿਵਾਰ ਛੋਟੀ ਬੇਟੀ ਨੂੰ ਨਾਲ ਲੈ ਕੇ ਜਾਵੇਗਾ ਅਤੇ ਜਿੱਥੇ ਬਜ਼ੁਰਗ ਪੁਰਸ਼ ਹੋਵੇਗਾ ਉੱਥੇ ਛੋਟੇ ਬੇਟਿਆਂ ਨੂੰ ਨਾਲ ਲੈ ਕੇ ਜਾਵੇਗਾ। ਇਸ ਦੇ ਨਾਲ ਹੀ 166ਵੇਂ ਮਾਨਵਤਾ ਭਲਾਈ ਕਾਰਜ ਦੇ ਤਹਿਤ ਆਰਥਿਕ ਤੌਰ ਤੋਂ ਕਮਜੌਰ ਪਰਿਵਾਰਾਂ ਦੇ ਹੋਨਹਾਰ ਬੱਚੇ, ਜੋ ਕਾਂਪੀਟਿਟਿਵ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹਨ। MSG Bhandara
Read This : MSG Bhandara: ਹੋਈ ਜਗਮਗ-ਜਗਮਗ, ‘ਪਵਿੱਤਰ ਭੰਡਾਰਾ’ ਅੱਜ
ਉਨ੍ਹਾਂ ਦੀ ਸਾਧ-ਸੰਗਤ ਆਰਥਿਕ ਰੂਪ ਨਾਲ ਮੱਦਦ ਕਰਕੇ ਕੋਚਿੰਗ ਦਿਲਵਾਵੇਗੀ, ਤਾਂਕਿ ਉੱਚ ਚੰਗਾ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰ ਸਕਣ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਵੱਧ ਤੋਂ ਵੱਧ ਮਾਨਵਤਾ ਭਲਾਈ ਕਾਰਜਾਂ ਨੂੰ ਕਰਨ ਲਈ ਪ੍ਰੇਰਿਤ ਵੀ ਕੀਤਾ। ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰੇ ਦੇ ਸ਼ੁੱਭ ਮੌਕੇ ਆਸ਼ਿਆਨਾ ਮੁਹਿੰਮ ਤਹਿਤ 15 ਲੋੜਵੰਦ ਪਰਿਵਾਰਾਂ ਨੂੰ ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ ਗਏ ਪੂੁਰੇ ਮਕਾਨਾਂ ਦੀਆਂ ਚਾਬੀਆਂ ਵੀ ਪਰਿਵਾਰਾਂ ਨੂੰ ਸੌਂਪੀਆਂ ਗਈਆਂ। ਇਸ ਦੇ ਨਾਲ ਹੀ ਬੇਟੀ ਤੋਂ ਵੰਸ਼ ਚਲਾਉਣ ਦੀ ਅਨੁਪਮ ਮੁਹਿੰਮ ‘ਕੁਲ ਦਾ ਕ੍ਰਾਉਨ’ ਮੁਹਿੰਮ ਤਹਿਤ ਦੋ ਵਿਆਹ ਹੋਏ, ਇਸ ਮੁਹਿੰਮ ਤਹਿਤ ਹੁਣ ਤੱਕ 40 ਵਿਆਹ ਹੋ ਚੁੱਕੇ ਹਨ। MSG Bhandara
ਦੇਸ਼ ਭਗਤੀ ਤੇ ਗੁਰੂ ਭਗਤੀ ਦਾ ਸੰਗਮ ਬਣੇ ਸਤਿਸੰਗ ਪੰਡਾਲ
ਜੀਵਨ ਆਸ਼ਾ ਮੁਹਿੰਮ ਤਹਿਤ ਇੱਕ ਵਿਧਵਾ ਮਹਿਲਾ ਦਾ ਭਗਤਯੋਧੇ ਨਾਲ ਵਿਆਹ ਹੋਇਆ। ਇਨ੍ਹਾਂ ਤਿੰਨੋਂ ਜੋੜਿਆਂ ਨੂੰ ਪੂਜਨੀਕ ਗੁਰੂ ਜੀ ਨੇ ਟੋਕਨ ਆਫ ਲਵ ਦੇ ਰੂਪ ’ਚ 25-25 ਹਜ਼ਾਰ ਰੁਪਏ ਦੇ ਚੈੱਕ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਿੱਤੇ। ਸ਼ਾਮ ਛੇ ਵਜੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਲ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰੇ ਦੀ ਸ਼ੁਰੂਆਤ ਹੋਈ। ਇਸ ਮੌਕੇ ਸਾਰੇ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰੇ ਹੋਏ ਸਨ, ਜਿੱਥੋਂ ਤੱਕ ਨਜ਼ਰ ਪਹੁੰਚ ਰਹੀ ਸੀ ਸਾਧ-ਸੰਗਤ ਹੀ ਸਾਧ-ਸੰਗਤ ਨਜ਼ਰ ਆ ਰਹੀ ਸੀ।
ਡੇਰਾ ਸੱਚਾ ਸੌਦਾ ਵੱਲ ਆਉਣ ਵਾਲੇ ਸਾਰੇ ਮਾਰਗਾਂ ’ਤੇ ਵੀ ਦੂਰ-ਦੂਰ ਤੰਕ ਸੰਗਤ ਹੀ ਸੰਗਤ ਨਜ਼ਰ ਆਈ। ਇਸ ਮੌਕੇ ਕਵੀਰਾਜਾਂ ਨੇ ਭਗਤੀਮਈ ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਪਵਿੱਤਰ ਬਚਨ ਫ਼ਰਮਾਏ। ਪਵਿੱਤਰ ਭੰਡਾਰੇ ਦੀ ਸਮਾਪਤੀ ’ਤੇ ਆਈ ਹੋਈ ਸਾਧ-ਸੰਗਤ ਨੂੰ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਤੇ ਪ੍ਰਸ਼ਾਦ ਵੰਡਿਆ। MSG Bhandara
ਸਾਧ-ਸੰਗਤ ਵੱਲੋਂ ਬਣਾ ਕੇ ਦਿੱਤੇ 15 ਘਰਾਂ ਦੀਆਂ ਚਾਬੀਆਂ ਲੋੜਵੰਦ ਪਰਿਵਾਰਾਂ ਨੂੰ ਸੌਂਪੀਆਂ