ਡੈਮਾਂ ਅੰਦਰ ਪਾਣੀ ਵਧਣ ਕਾਰਨ ਵਧਿਆ ਬਿਜਲੀ ਉਤਪਾਦਨ | Powercom
- 69 ਫੀਸਦੀ ਬਿਜਲੀ ਉਤਪਾਦਨ ਵਧਿਆ, 400 ਕਰੋੜ ਰੁਪਏ ਦਾ ਫਾਇਦਾ ਹੋਇਆ | Powercom
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਸ ਸਾਲ ਭਾਰੀ ਮੀਂਹ ਪੈਣ ਕਰਕੇ ਡੈਮਾਂ ਅੰਦਰ ਪਾਣੀ ਦੀ ਮਾਤਰਾ ਵਧਣ ਕਾਰਨ ਪਾਵਰਕੌਮ ਦੀ ਪਣ ਬਿਜਲੀ ਉਤਪਾਦਨ ਵਿੱਚ ਪੌ-ਬਾਰਾਂ ਹੋ ਗਈ ਹੈ। ਡੈਮਾਂ ਅੰਦਰ ਪਾਣੀ ਵਧਣ ਕਾਰਨ ਪਣ ਬਿਜਲੀ ਉਤਪਾਦਨ 69 ਫੀਸਦੀ ਵਧਿਆ ਹੈ ਅਤੇ ਪਾਵਰਕੌਮ ਨੂੰ ਇਸ ਨਾਲ 400 ਕਰੋੜ ਰੁਪਏ ਦਾ ਫਾਇਦਾ ਪੁੱਜਿਆ ਹੈ। ਪਿਛਲੇ ਸਾਲ ਨਾਲੋਂ ਇਹ ਬਿਜਲੀ ਉਤਪਾਦਨ ਕਿਤੇ ਵੱਧ ਹੈ। ਇਕੱਤਰ ਜਾਣਕਾਰੀ ਅਨੁਸਾਰ ਅਗਸਤ ਮਹੀਨੇ ਤੱਕ ਬਿਜਲੀ ਉਤਪਾਦਨ 2588.5 ਮਿਲੀਅਨ ਯੂਨਿਟ ਰਿਹਾ ਹੈ। (Powercom)
ਜਦਕਿ ਪਿਛਲੇ ਸਾਲ ਇਹ ਉਤਪਾਦਨ ਸਿਰਫ 1533 ਮਿਲੀਅਨ ਯੂਨਿਟ ਸੀ। ਇਸ ਤੋਂ ਪਹਿਲਾਂ ਸਾਲ 2014-15 ਵਿੱਚ ਅਪ੍ਰੈਲ ਤੋਂ ਅਗਸਤ ਮਹੀਨੇ ਤੱਕ ਬਿਜਲੀ ਉਤਪਾਦਨ ਹੁਣ ਤੱਕ ਦਾ ਸਭ ਤੋਂ ਵੱਧ ਉਤਪਾਦਨ ਸੀ ਜੋ 2519 ਮਿਲੀਅਨ ਯੂਨਿਟ ਸੀ। ਪਰ ਇਸ ਸਾਲ ਇਹ ਅੰਕੜਾ ਵੀ ਪਾਰ ਕਰ ਗਿਆ ਹੈ ਅਤੇ ਪਣ ਬਿਜਲੀ ਉਤਪਾਦਨ 69 ਫੀਸਦੀ ਵਧਿਆ ਹੈ ਅਤੇ ਪਿਛਲੇ ਰਿਕਾਰਡ ਵੀ ਟੁੱਟ ਗਏ ਹਨ।
ਰਣਜੀਤ ਸਾਗਰ ਡੈਮ ਦੇ ਚਾਰੋਂ ਯੂਨਿਟ ਜੋ 150 ਮੈਗਾਵਾਟ ਹਰੇਕ ਸਮਰੱਥਾ ਦੇ ਸਨ, ਦੀ ਬਦੌਲਤ ਪਾਵਰ ਗ੍ਰਿਡ ਨੂੰ ਵੱਡਾ ਸਹਾਰਾ ਮਿਲਿਆ ਹੈ ਤੇ ਇਸ ਸਦਕਾ ਥਰਮਲ ਬਿਜਲੀ ਉਤਪਾਦਨ ਵਿੱਚ ਵੱਡੀ ਕਟੌਤੀ ਹੋਈ ਹੈ ਤੇ ਇਸ ਨਾਲ ਪਾਵਰਕੌਮ ਨੂੰ ਵੱਡਾ ਆਰਥਿਕ ਲਾਭ ਹੋਇਆ ਹੈ। ਰਣਜੀਤ ਸਾਗਰ ਡੈਮ ਪ੍ਰੋਜੈਕਟ ’ਤੇ 28 ਅਗਸਤ ਨੂੰ ਸਭ ਤੋਂ ਵੱਧ ਬਿਜਲੀ ਉਤਪਾਦਨ ਹੋਇਆ ਤੇ ਇਸਦਾ ਪਲਾਂਟ ਲੋਡ ਫੈਕਟਰ 103 ਫੀਸਦੀ ਰਿਹਾ। ਇਸ ਦਿਨ ਪ੍ਰੋਜੈਕਟ ਤੋਂ 149.02 ਲੱਖ ਯੂਨਿਟ ਬਿਜਲੀ ਪੈਦਾ ਹੋਈ। ਇਹ 2018-19 ਦੌਰਾਨ ਰੋਜ਼ਾਨਾ ਹੁੰਦੀ 133.79 ਲੱਖ ਯੂਨਿਟ ਬਿਜਲੀ ਤੋਂ ਵੀ ਵੱਧ ਹੈ। ਪਿਛਲੇ ਸਾਲ 10 ਅਗਸਤ ਨੂੰ 141.25 ਲੱਖ ਯੂਨਿਟ ਬਿਜਲੀ ਪੈਦਾ ਹੋਈ ਸੀ, ਜਦਕਿ ਇਸ ਸਾਲ 24 ਅਗਸਤ ਨੂੰ 133.79 ਲੱਖ ਯੂਨਿਟ ਬਿਜਲੀ ਪੈਦਾ ਹੋਈ ਹੈ। (Powercom)
ਇਹ ਵੀ ਪੜ੍ਹੋ : Holiday : ਪੰਜਾਬ ਦੇ ਇਸ ਇਲਾਕੇ ’ਚ 22 ਨੂੰ ਰਹੇਗੀ ਛੁੱਟੀ
ਇਸੇ ਤਰ੍ਹਾਂ ਪਣ ਬਿਜਲੀ ਪ੍ਰੋਜੈਕਟ ਤੋਂ 13 ਅਗਸਤ ਨੂੰ 103 ਫੀਸਦੀ ਪਲਾਂਟ ਲੋਡ ਫੈਕਟਰ ’ਤੇ ਬਿਜਲੀ ਪੈਦਾਵਾਰ ਹੋਈ ਤੇ ਕੁੱਲ 26.61 ਲੱਖ ਯੂਨਿਟ ਬਿਜਲੀ ਪੈਦਾ ਹੋਈ ਜੋ ਕਿ ਪਿਛਲੇ ਸਾਲਾਂ ਨਾਲੋਂ ਕਿਤੇ ਵੱਧ ਹੈ। ਇਸੇ ਤਰ੍ਹਾਂ ਯੂ. ਬੀ. ਡੀ ਸੀ ਪਣ ਬਿਜਲੀ ਪ੍ਰੋਜੈਕਟ ’ਤੇ ਵੀ ਬਿਜਲੀ ਪੈਦਾਵਾਰ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਰਹੀ। ਇੱਥੇ 29 ਅਗਸਤ ਨੁੰ 19.56 ਲੱਖ ਯੂਨਿਟ ਬਿਜਲੀ ਪੈਦਾ ਹੋਈ। ਇਸ ਸਾਲ 6 ਤੋਂ 16 ਅਗਸਤ ਦਰਮਿਆਨ ਵੀ ਪੈਦਾਵਾਰ ਦਰ ਇਹੀ ਰਹੀ। ਪਣ ਬਿਜਲੀ ਪ੍ਰੋਜੈਕਟਾਂ ਤੋਂ ਇਸ ਸਾਲ ਨਾ ਸਿਰਫ ਰੋਜ਼ਾਨਾ ਬਿਜਲੀ ਉਤਪਾਦਨ ਦੇ ਰਿਕਾਰਡ ਟੁੱਟੇ ਹਨ ਬਲਕਿ ਅਪ੍ਰੈਲ ਤੋਂ ਅਗਸਤ ਮਹੀਨੇ ਦੌਰਾਨ ਹੁੰਦੇ ਉਤਪਾਦਨ ਦੇ ਵੀ ਰਿਕਾਰਡ ਟੁੱਟੇ ਹਨ। ਪਿਛਲੀ ਵਾਰ 2014-15 ਦੌਰਾਨ ਰਿਕਾਰਡ ਪੈਦਾਵਾਰ ਹੋਈ ਸੀ ਜੋ ਰਿਕਾਰਡ ਇਸ ਸਾਲ ਟੁੱਟਿਆ ਹੈ। (Powercom)
ਪਾਵਰਕੌਮ ਨੂੰ ਵੱਡਾ ਫਾਇਦਾ ਮਿਲਿਆ : ਬਲਦੇਵ ਸਿੰਘ ਸਰਾਂ
ਪਾਵਰਕੌਮ ਦੇ ਸੀ ਐਮ ਡੀ ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਪਣ ਬਿਜਲੀ ਉਤਪਾਦਨ ਵੱਧਣ ਕਰਕੇ ਪਾਵਰਕੌਮ ਨੂੰ 400 ਕਰੋੜ ਦਾ ਫਾਇਦਾ ਪੁੱਜਿਆ ਹੈ। ਉੁਨ੍ਹਾਂ ਦੱਸਿਆ ਕਿ ਬਿਜਲੀ ਉਤਪਾਦਨ ਕਾਰਨ ਪਾਵਰਕੌਮ ਵੱਲੋਂ ਝੋਨੇ ਅਤੇ ਗਰਮੀ ਦੇ ਸ਼ੀਜਨ ਵਿੱਚ ਕਿਸੇ ਵੀ ਉਪਭੋਗਤਾ ਉਪਰ ਕੋਈ ਕੱਟ ਨਹੀਂ ਲਗਾਏ। ਉਨ੍ਹਾਂ ਦੱਸਿਆ ਕਿ ਬਿਜਲੀ ਪੱਖੋਂ ਪੰਜਾਬ ਨੂੰ ਕੋਈ ਕਮੀ ਨਹੀਂ ਹੈ। (Powercom)