Varun Sharma SSP Patiala: ਵਾਇਰਲ ਆਡੀਓ ਮਾਮਲਾ, ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਇੱਕ ਹਫਤੇ ਦੀ ਛੁੱਟੀ ‘ਤੇ ਗਏ

Varun Sharma SSP Patiala
Varun Sharma SSP Patiala: ਵਾਇਰਲ ਆਡੀਓ ਮਾਮਲਾ, ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਇੱਕ ਹਫਤੇ ਦੀ ਛੁੱਟੀ 'ਤੇ ਗਏ

Varun Sharma SSP Patiala: ਜ਼ਿਲ੍ਹਾ ਪਰਿਸ਼ਦ ਦੇ ਬਲਾਕ ਸੰਮਤੀ ਦੀਆਂ ਵੋਟਾਂ 14 ਦਸੰਬਰ ਨੂੰ

  • ਹਾਈ ਕੋਰਟ ਚ ਚੱਲ ਰਿਹਾ ਸੁਣਵਾਈ ਅਧੀਨ ਇਹ ਮਾਮਲਾ

Varun Sharma SSP Patiala: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਇੱਕ ਹਫਤੇ ਦੀ ਛੁੱਟੀ ‘ਤੇ ਚਲੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਛੱਟੀ ‘ਤੇ ਭੇਜਿਆ ਗਿਆ ਹੈ। ਕੁਝ ਦਿਨ ਪਹਿਲਾਂ ਪਟਿਆਲਾ ਦੇ ਐਸਐਸਪੀ ਦੀ ਕਥਿਤ ਤੌਰ ਤੇ ਇੱਕ ਆਡੀਓ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਵਾਇਰਲ ਕੀਤੀ ਗਈ ਸੀ ਜਿਸ ਤੋਂ ਬਾਅਦ ਪਟਿਆਲਾ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਏ ਸੀ। ਇਸ ਦੌਰਾਨ ਇਹ ਮਾਮਲਾ ਹਾਈਕੋਰਟ ਵਿੱਚ ਵੀ ਪੁੱਜਿਆ ਹੋਇਆ ਹੈ। ਉੰਜ ਪਟਿਆਲਾ ਪੁਲਿਸ ਵੱਲੋਂ ਇਸ ਵਾਇਰਲ ਆਡੀਓ ਨੂੰ ਏਆਈ ਜਨਰੇਟਡ ਦੱਸਿਆ ਗਿਆ ਸੀ। ਪਤਾ ਲੱਗਾ ਹੈ ਕਿ ਸੰਗਰੂਰ ਦੇ ਐਸਐਸਪੀ ਪਟਿਆਲਾ ਪੁਲਿਸ ਦੀ ਵੀ ਨਿਗਰਾਨੀ ਕਰਨਗੇ।

Read Also : ਸੁਪਰੀਮ ਕੋਰਟ ਨੇ ਬੀਐਲਓਜ਼ ਦੀ ਸੁਰੱਖਿਆ ‘ਤੇ ਜਾਰੀ ਕੀਤਾ ਨੋਟਿਸ

ਹਾਲਾਂਕਿ ਚੋਣ ਕਮਿਸ਼ਨ ‘ਤੇ ਨਿਰਭਰ ਕਰੇਗਾ ਕਿ ਉਹ ਇਸ ਬਾਰੇ ਨਿਰਦੇਸ਼ ਜਾਰੀ ਕਰੇਗਾ ਕਿ ਜ਼ਿਲ੍ਹਾ ਪੁਲਿਸ ਦੇ ਕੰਮਕਾਜ ਦੀ ਦੇਖਭਾਲ ਲਈ ਪਟਿਆਲਾ ਦੇ ਪ੍ਰਬੰਧਨ ਲਈ ਕਿਸੇ ਹੋਰ ਅਧਿਕਾਰੀ ਨੂੰ ਅਧਿਕਾਰਤ ਤੌਰ ‘ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਦੱਸਣਯੋਗ ਹੈ ਕਿ ਪਿਛਲੇ ਦਿਨੀ ਹੀ ਵਾਇਰਲ ਆਡੀਓ ਮਾਮਲੇ ਵਿੱਚ ਸੁਖਬੀਰ ਬਾਦਲ , ਐਡਵੋਕੇਟ ਅਰਸ਼ਦੀਪ ਕਲੇਰ ਸਮੇਤ ਕਈ ਪੱਤਰਕਾਰਾਂ ਨੂੰ ਵੀ ਨੋਟਿਸ ਜਾਰੀ ਹੋਈ ਸਨ। Varun Sharma SSP Patiala