ਤਿੰਨ ਮੁਲਜ਼ਮ ਕਾਬੂ, ਤਿੰਨ ਨਜ਼ਾਇਜ਼ ਪਿਸਟਲ ਸਮੇਤ 8 ਜਿੰਦਾ ਕਾਰਤੂਸ ਬਰਾਮਦ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਅੰਤਰਰਾਸ਼ਟਰੀ ਗੈਂਗ ਨਾਲ ਸਬੰਧਿਤ ਤਿੰਨ ਪੇਸ਼ੇਵਰ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ 3 ਨਜ਼ਾਇਜ਼ ਪਿਸਟਲ ਅਤੇ 8 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਵੱਲੋਂ ਵਿਦੇਸ਼ ’ਚ ਬੈਠੇ ਗੈਗਸਟਰਾਂ ਦੇ ਇਸ਼ਾਰਿਆਂ ’ਤੇ ਇੱਥੇ ਵੱਡੀ ਘਟਨਾ ਨੂੰ ਅੰਜ਼ਾਮ ਦੇਣਾ ਸੀ। Crime News
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਵਿੱਚ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਜਗਤਾਰ ਸਿੰਘ ਹਾਲ ਅਬਾਦ ਕਿੰਗ ਸਿਟੀ ਪਿਲਖਣੀ ਥਾਣਾ ਸਦਰ ਰਾਜਪੁਰਾ , ਰੋਹਿਤ ਕੁਮਾਰ ਉਰਫ ਰੋਹਿਤ ਪੁੱਤਰ ਬਲਵੀਰ ਚੰਦ ਅਤੇ ਗੁਲਸ਼ਨ ਕੁਮਾਰ ਉਰਫ ਗੁੱਲੂ ਪੁੱਤਰ ਮਦਨ ਲਾਲ ਵਾਸੀਆਨ ਨਲਾਸ ਖੁਰਦ ਥਾਣਾ ਸਦਰ ਰਾਜਪੁਰਾ ਸ਼ਾਮਲ ਹਨ, ਜਿਨ੍ਹਾਂ ਕੋਲੋਂ ਤਿੰਨ ਨਜਾਇਜ ਪਿਸਟਲ 32 ਬੋਰ ਅਤੇ 8 ਜਿੰਦਾ ਕਾਰਤੂਸ ਬ੍ਰਾਮਦ ਹੋਏ।
ਵਿਦੇਸ਼ ’ਚ ਬੈਠਾ ਗੁਰਵਿੰਦਰ ਸਿੱਧੂ ਮੁਲਜ਼ਮਾਂ ਨੂੰ ਕਰ ਰਿਹਾ ਸੀ ਹੈਡਲ
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮੁਖਬਰੀ ਮਿਲੀ ਸੀ ਕਿ ਤਿੰਨੇ ਮੁਲਜ਼ਮ ਜੋ ਕਿ ਮਾਰੂ ਹਥਿਆਰਾਂ ਨਾਲ ਲੈਸ ਹਨ ਅਤੇ ਪਿੰਡ ਉਕਸੀ ਸੈਣੀਆਂ ਦੇ ਅੰਡਰ ਬਰਿੱਜ ਪਾਸ ਆਪਣੀ ਕਾਲੇ ਰੰਗ ਦੀ ਆਈਕਨ ਕਾਰ ਤੇ ਜਾਅਲੀ ਨੰਬਰ ਲਗਾਕੇ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਹਨ ਅਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। Crime News
ਉਨ੍ਹਾਂ ਦੱਸਿਆ ਕਿ ਫੜੇ ਗਏ ਤਿੰਨੇ ਮੁਲਜ਼ਮਾਂ ਨੂੰ ਯੂ.ਐਸ.ਏ ਵਿੱਚ ਬੈਠਾ ਗੁਰਵਿੰਦਰ ਸਿੰਘ ਸਿੱਧੂ ਹੈਂਡਲ ਕਰਦਾ ਸੀ, ਗੁਰਵਿੰਦਰ ਸਿੰਘ ਸਿੱਧੂ ਜੋ ਕਿ ਗੈਂਗਸਟਰ ਲੱਕੀ ਪਟਿਆਲ ਦਾ ਸਾਥੀ ਹੈ, ਜੋ ਪੰਜਾਬ ਵਿੱਚ ਟਾਰਗੇਟ ਕਿੰਲਿੰਗ ਅਤੇ ਫਿਰੋਤੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਫੜੇ ਗਏ ਮੁਲਜ਼ਮਾਂ ਨੂੰ ਗੁਰਵਿੰਦਰ ਸਿੰਘ ਸਿੱਧੂ ਨੇ ਆਪਣੇ ਵਿਰੋਧੀ ਗੈਂਗ ਗੋਲਡੀ ਢਿੱਲੋਂ ਦੇ ਸਾਥੀਆਂ ਉੱਪਰ ਹਮਲਾ ਕਰਨ ਲਈ ਉਕਤ ਹਥਿਆਰ ਮੁਹੱਈਆ ਕਰਵਾਏ ਸਨ। Crime News
ਇਹ ਵੀ ਪੜ੍ਹੋ: ਪਤਨੀ ਨੇ ਆਪਣੇ ਸਾਥੀ ਨਾਲ ਮਿਲ ਕੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
ਗੈਂਗਸਟਰ ਗੋਲਡੀ ਢਿੱਲੋਂ ਜੋ ਵਿਦੇਸ਼ ਤੋਂ ਆਪਣਾ ਗੈਂਗ ਚਲਾਉਂਦਾ ਹੈ ਅਤੇ ਗੋਲਡੀ ਬਰਾੜ ਦਾ ਕਰੀਬੀ ਸਾਥੀ ਹੈ ਅਤੇ ਪਿਛਲੇ ਦਿਨੀ ਚੰਡੀਗੜ੍ਹ ਦੇ ਸੈਕਟਰ 5 ਵਿਖੇ ਹੋਈ ਫਾਇਰਿੰਗ ਦਾ ਮਾਸਟਰ ਮਾਇੰਡ ਹੈ। ਉਨ੍ਹਾਂ ਦੱਸਿਆ ਕਿ ਇਹਨਾ ਦੋਵਾਂ ਗੈਂਗਾਂ ਦੀ ਪੁਰਾਣੀ ਰੰਜਿਸ਼ਬਾਜੀ ਚਲਦੀ ਹੈ, ਫੜੇ ਗਏ ਮੁਲਜ਼ਮ ਰੋਹਿਤ ਕੁਮਾਰ ਵੱਲੋਂ ਪਹਿਲਾ ਵੀ ਗੁਰਵਿੰਦਰ ਸਿੰਘ ਸਿੱਧੂ ਦੇ ਕਹਿਣ ’ਤੇ ਰਾਜਪੁਰਾ ਦੇ ਇੱਕ ਕਾਰੋਬਾਰੀ ਉੱਪਰ ਫਾਇਰਿੰਗ ਕੀਤੀ ਗਈ ਸੀ, ਜਿਸ ਸਬੰਧੀ ਗੁਰਵਿੰਦਰ ਸਿੰਘ ਅਤੇ ਰੋਹਿਤ ਕੁਮਾਰ ਤੇ ਥਾਣਾ ਸਿਟੀ ਵਿਖੇ ਮਾਮਲਾ ਦਰਜ਼ ਹੈ।
ਇਸ ਕੇਸ ਵਿੱਚ ਰੋਹਿਤ ਕੁਮਾਰ ਨੂੰ ਪਹਿਲਾ ਵੀ ਗ੍ਰਿਫਤਾਰ ਕੀਤਾ ਗਿਆ ਸੀ ਜੋਂ ਕਿ ਹੁਣ ਜ਼ਮਾਨਤ ’ਤੇ ਆਇਆ ਹੋਇਆ ਹੈ। ਇਸ ਮੌਕੇ ਐਸਪੀ ਡੀ ਯੁਗੇਸ਼ ਸ਼ਰਮਾ, ਡੀਐਸਪੀ ਅਵਤਾਰ ਸਿੰਘ, ਇੰਸਪੈਕਟਰ ਹੈਰੀ ਬੋਪਾਰਾਏ ਇੰਚਾਰਜ਼ ਸਪੈਸ਼ਲ ਸੈਲ ਰਾਜਪੁਰਾ ਸਮੇਤ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।