ਪੰਜ ਅਧਿਆਪਕ ਆਗੂਆਂ ਨੂੰ ਮਹਿੰਗਾ ਪਿਆ ਪਟਿਆਲਾ ਧਰਨਾ, ਵਿਭਾਗ ਨੇ ਕੀਤੇ ਬਰਖਾਸਤ 

Patiala dharna, department dismissal, five teachers lead to costlier dismissal

ਸਿੱਖਿਆ ਵਿਭਾਗ ਨੇ ਦਿੱਤਾ ਸੀ ਸੁਣਵਾਈ ਕਰਨ ਦਾ ਮੌਕਾ ਪਰ ਜੁਆਬ ਤੋਂ ਸੰਤੁਸ਼ਟ ਨਹੀਂ ਹੋਇਆ ਸਿੱਖਿਆ ਵਿਭਾਗ

ਚੰਡੀਗੜ੍ਹ | ਪਟਿਆਲਾ ਵਿਖੇ ਧਰਨਾ ਦਿੰਦੇ ਹੋਏ ਉਸ ਧਰਨੇ ਦੀ ਅਗਵਾਈ ਕਰਨਾ 5 ਅਧਿਆਪਕ ਲੀਡਰਾਂ ਨੂੰ ਕਾਫ਼ੀ ਮਹਿੰਗਾ ਪੈ ਗਿਆ ਹੈ। ਸਿੱਖਿਆ ਵਿਭਾਗ ਨੇ 5 ਅਧਿਆਪਕਾਂ ਨੂੰ ਡਿਊਟੀ ਵਿੱਚ ਅਣਗਹਿਲੀ ਕਰਨ ਅਤੇ ਡਿਊਟੀ ਸਮੇਂ ਧਰਨੇ ਵਿੱਚ ਹਾਜ਼ਰ ਹੋਣ, ਗਲਤ ਤੱਥ ਦੱਸਦੇ ਹੋਏ ਛੁੱਟੀ ਲੈਣ ਦੇ ਦੋਸ਼ ਵਿੱਚ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ।
ਸਿੱਖਿਆ ਵਿਭਾਗ ਦੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਅਧਿਆਪਕ ਯੂਨੀਅਨਾਂ ਨੇ ਜਲਦ ਹੀ ਹੰਗਾਮੀ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਇਨ੍ਹਾਂ ਬਰਖਾਸਤਗੀਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾਏਗਾ ਪਰ ਇਸ ਮਾਮਲੇ ਵਿੱਚ ਕਿਸੇ ਅਦਾਲਤ ਜਾਂ ਫਿਰ ਕਾਨੂੰਨੀ ਲੜਾਈ ਲੜਨ ਦਾ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਪੱਤਰ ਜਾਰੀ ਕਰਦੇ ਹੋਏ  ਕਕਰਾਲਾ ਪਟਿਆਲਾ ਤੋਂ ਹਰਦੀਪ ਸਿੰਘ ਟੋਡਰਪੁਰ, ਖੇੜੀ ਜੱਟਾਂ ਪਟਿਆਲਾ ਤੋਂ ਹਰਵਿੰਦਰ ਰਖੜਾ, ਬਠਿੰਡਾ ਦੇ ਕੋਠੇ ਨੱਥਾਂ ਸਿੰਘ ਤੋਂ ਹਰਜੀਤ ਸਿੰਘ,  ਕਛਵਾ ਪਟਿਆਲਾ ਤੋਂ ਭਰਤ ਕੁਮਾਰ, ਮੁੱਦਕੀ ਤੋਂ ਦੀਦਾਰ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਜਿਸ ਵਿੱਚ ਕਾਰਨ ਦੱਸਿਆ ਗਿਆ ਹੈ ਕਿ ਇਹ ਸਾਰੇ 5 ਅਧਿਆਪਕ ਆਪਣੇ ਆਪਣੇ ਸਕੂਲ ਵਿੱਚ ਵਿਦਿਆਰਥੀ ਦੀ ਪੜਾਈ ਨੂੰ ਛੱਡਦੇ ਹੋਏ ਪਟਿਆਲਾ ਵਿਖੇ ਧਰਨੇ ‘ਤੇ ਦੇਖੇ ਗਏ ਸਨ। ਇਸ ਸਬੰਧੀ ਜਿਲਾ ਪਟਿਆਲਾ ਦੇ ਸਿੱਖਿਆ ਅਧਿਕਾਰੀ ਵਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਨਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਇਨਾਂ ਨੂੰ ਕਈ ਵਾਰ ਨੋਟਿਸ ਕੱਢ ਕੇ ਅਤੇ ਅਖ਼ਬਾਰਾਂ ਵਿੱਚ ਇਸ਼ਤਿਹਾਰ ਦਿੰਦੇ ਹੋਏ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ ਪਰ ਇਹ ਇੱਕ ਵਾਰ ਅਧਿਕਾਰੀਆਂ ਕੋਲ ਪੇਸ਼ ਹੋਏ ਸਨ    ਜਿਸ ਕਾਰਨ ਵਿਭਾਗ ਦੇ ਅਧਿਕਾਰੀਆਂ ਨੇ ਇਨਾਂ ਅਧਿਆਪਕਾਂ ਦੇ ਜਵਾਬ ਤੋਂ ਸੰਤੁਸ਼ਟ ਨਾ ਹੋਏ ਅਧਿਕਾਰੀਆਂ ਅਨੁਸਾਰ ਇਨ੍ਹਾਂ ਨੂੰ ਗਲਤ ਤੱਥਾ ਦੇ ਆਧਾਰ ‘ਤੇ ਛੁੱਟੀ ਲੈਂਦੇ ਹੋਏ ਅਣਗਹਿਲੀ ਕੀਤੀ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜਾਈ ਦਾ ਨੁਕਸਾਨ ਹੋਇਆ ਹੈ। ਇਸ ਲਈ ਇਨਾਂ ਸਾਰੇ ਅਧਿਆਪਕਾਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ