ਸਾਡੇ ਨਾਲ ਸ਼ਾਮਲ

Follow us

9.5 C
Chandigarh
Saturday, January 24, 2026
More
    Home Breaking News Punjab Farmer...

    Punjab Farmer News: ‘ਵੱਖਰੀ’ ਖੇਤੀ ਦੇ ਸ਼ੌਂਕ ਨੇ ‘ਵਿਦੇਸ਼’ ’ਚੋਂ ਮੋੜਿਆ ਨੌਜਵਾਨ

    Punjab Farmer News
    Punjab Farmer News: ‘ਵੱਖਰੀ’ ਖੇਤੀ ਦੇ ਸ਼ੌਂਕ ਨੇ ‘ਵਿਦੇਸ਼’ ’ਚੋਂ ਮੋੜਿਆ ਨੌਜਵਾਨ

    Punjab Farmer News: ਪਿਤਾ ਚਮਕੌਰ ਸਿੰਘ ਨਾਲ ਮਿਲ ਕੇ ਫਲਾਂ ਤੇ ਫੁੱਲਾਂ ਦੀ ਖੇਤੀ ਕਰ ਰਿਹੈ ਇੰਦਰਜੀਤ ਸਿੰਘ

    Punjab Farmer News: ਬਠਿੰਡਾ (ਸੁਖਜੀਤ ਮਾਨ)। ਜ਼ਿਲ੍ਹੇ ਦੇ ਪਿੰਡ ਪੂਹਲੀ ਦੇ ਵਾਸੀ ਚਮਕੌਰ ਸਿੰਘ ਤੇ ਉਨ੍ਹਾਂ ਦਾ ਪੁੱਤਰ ਇੰਦਰਜੀਤ ਸਿੰਘ ਵੱਖਰੀ ਖੇਤੀ ਦੇ ਰਾਹ ਤੁਰੇ ਹਨ। ਉਨ੍ਹਾਂ ਦੇ ਖੇਤ ’ਚੋਂ ਫੁੱਲਾਂ ਅਤੇ ਫਲਾਂ ਦੀ ਮਹਿਕ ਆਉਂਦੀ ਹੈ। ਵੱਖਰੇ ਰਾਹ ਦੀ ਤੋਰ ਸ਼ੁਰੂਆਤ ’ਚ ਭਾਵੇਂ ਔਖੀ ਜਾਪਦੀ ਹੈ ਪਰ ਸਫ਼ਲਤਾ ਦੀ ਮੰਜ਼ਿਲ ਇਸ ਰਾਹ ’ਤੇ ਮਿਲਦੀ ਹੈ। ਇੰਦਰਜੀਤ ਸਿੰਘ ਅਸਟਰੇਲੀਆ ਰਹਿੰਦਾ ਸੀ ਪਰ ਵੱਖਰੀ ਖੇਤੀ ਦਾ ਸ਼ੌਂਕ ਉਸ ਨੂੰ ਪਿੰਡ ਖਿੱਚ ਲਿਆਇਆ।

    ਹੁਣ ਦੋਵੇਂ ਪਿਉ-ਪੁੱਤ ਰਲ ਕੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਹੇ ਹਨ। ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕਿਸਾਨ ਚਮਕੌਰ ਸਿੰਘ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 22 ਏਕੜ ਵਿੱਚ ਵੱਖ-ਵੱਖ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ, ਜਿਸ ਤੋਂ ਕਾਫੀ ਮੁਨਾਫਾ ਕਮਾਇਆ ਜਾ ਰਿਹਾ ਹੈ। ਇਸ ਖੇਤੀ ’ਚ ਉਹ ਡਰੈਗਨ ਫਰੂਟ ਤੋਂ ਇਲਾਵਾ ਕਿੰਨੂ, ਮੁਸੰਮੀ, ਮਾਲਟਾ ਆਦਿ ਕਰੀਬ ਦੋ ਦਰਜਨ ਫਲਾਂ ਦੀ ਖੇਤੀ ਕਰ ਰਹੇ ਹਨ। Punjab Farmer News

    Read Also : ਹੁਣ ਬਲਦਾਂ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਰਕਾਰ ਦੇਵੇਗੀ 30 ਹਜ਼ਾਰ ਰੁਪਏ ਸਾਲਾਨਾ!

    ਰਵਾਇਤੀ ਖੇਤੀ ’ਚੋਂ ਹਟਕੇ ਨਵੀਨਤਮ ਖੇਤੀ ਦਾ ਰਾਹ ਚੁਣਨ ਬਾਰੇੇ ਪੁੱਛੇ ਸਵਾਲ ਦੇ ਜਵਾਬ ’ਚ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਅਸਟਰੇਲੀਆ ’ਚ ਰਹਿ ਰਿਹਾ ਸੀ ਤਾਂ ਕੋਰੋਨਾ ਕਾਲ ਦੌਰਾਨ ਉਸਦੇ ਦਿਮਾਗ ’ਚ ਚੰਗੀ ਸਿਹਤ ਲਈ ਚੰਗੇ ਭੋਜਨ ਨੂੰ ਲੈ ਕੇ ਹੀ ਅਜਿਹੀ ਖੇਤੀ ਕਰਨ ਦਾ ਵਿਚਾਰ ਆਇਆ, ਜਿਸ ਕਰਕੇ ਉਹ ਪਿੰਡ ਪਰਤ ਆਇਆ। ਉਨ੍ਹਾਂ ਵੱਲੋਂ ਸਾਲ 2022 ’ਚ ਇੱਕ ਕਨਾਲ ਵਿੱਚ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕੀਤੀ ਸੀ, ਜੋ ਕਿ ਹੁਣ ਤਿੰਨ ਏਕੜ ਦੇ ਲਗਭਗ ਕਰ ਲਈ ਹੈ ।

    Punjab Farmer News

    ਡਰੈਗਨ ਦੇ ਵਿੱਚ ਹੀ ਉਨ੍ਹਾਂ ਵੱਲੋਂ ਕਿੰਨੂ, ਮੁਸੰਮੀ, ਮਾਲਟਾ, ਅੰਜ਼ੀਰ, ਅਮਰੂਦ ਆਦਿ ਦੀ ਵੀ ਕਾਸ਼ਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਤੋਂ ਤਿੰਨ ਏਕੜ ਰਕਬੇ ਵਿੱਚ ਫੁੱਲਾਂ ਦੀ ਕਾਸ਼ਤ ਕੀਤੀ ਜਾ ਰਹੀ ਹੈ, ਜਿਸ ’ਚ ਸਰਦ ਰੁੱਤ ਵਿੱਚ ਲਗਭਗ ਪੰਜ ਤੋਂ ਛੇ ਮਹੀਨਿਆਂ ਵਿੱਚ ਫੁੱਲਾਂ ਦਾ ਬੀਜ ਤਿਆਰ ਕਰਕੇ ਵੇਚਿਆ ਜਾਂਦਾ ਹੈ, ਜਿਸ ਦੀ ਆਮਦਨ ਲਗਭਗ 70 ਤੋਂ 75 ਹਜ਼ਾਰ ਪ੍ਰਤੀ ਏਕੜ ਹੋ ਜਾਂਦੀ ਹੈ। ਆਪਣੀ ਖੇਤੀੇ ਲਈ ਉਕਤ ਕਿਸਾਨਾਂ ਵੱਲੋਂ 2020 ਫੁੱਟ ਦੇ ਦੋ ਪਲਾਟਾਂ ਵਿੱਚ ਗੰਡੋਇਆ ਦੀ ਖਾਦ ਵੀ ਤਿਆਰ ਕੀਤੀ ਜਾਂਦੀ ਹੈ।

    ਤੁਪਕਾ ਸਿੰਚਾਈ ਨਾਲ ਪਾਲੀ ਕਣਕ

    ਅਗਾਂਹਵਧੂ ਸੋਚ ਵਾਲੇ ਕਿਸਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਵਾਰ ਆਪਣੇ ਖੇਤ ’ਚ ਕਣਕ ਦੀ ਸਿੰਚਾਈ ਫੁਹਾਰਾ ਸਿਸਟਮ (ਤੁਪਕਾ ਸਿੰਚਾਈ) ਨਾਲ ਕੀਤੀ ਸੀ। ਇਸ ਤਰੀਕੇ ਦੀ ਸਿੰਚਾਈ ਨਾਲ ਕਣਕ ’ਚ ਨਦੀਨ ਪੈਦਾ ਨਹੀਂ ਹੋਏ, ਜਿਸ ਕਾਰਨ ਉਨ੍ਹਾਂ ਨੂੰ ਖਾਦਾਂ ਤੇ ਦਵਾਈਆਂ ਦੀ ਲੋੜ ਨਹੀੇਂ ਪਈ ਅਤੇ ਪਾਣੀ ਦੀ ਵੀ ਬੱਚਤ ਹੋਈ।

    ਸੇਧ ਲੈਣ ਹੋਰ ਕਿਸਾਨ: ਖੇਤੀਬਾੜੀ ਅਫ਼ਸਰ

    ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਚਮਕੌਰ ਸਿੰਘ ਵੱਲੋਂ ਪਿਛਲੇ ਪੰਜ ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਉਨ੍ਹਾਂ ਹੋਰਨਾਂ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਵੀ ਕਿਸਾਨ ਚਮਕੌਰ ਸਿੰਘ ਵਾਂਗ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ, ਸਗੋਂ ਉਸ ਨੂੰ ਜ਼ਮੀਨ ਵਿੱਚ ਹੀ ਮਿਲਾਉਣ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹੇਗੀ ਅਤੇ ਫਸਲ ਦੇ ਝਾੜ ਵਿੱਚ ਵੀ ਵਾਧਾ ਹੋਵੇਗਾ।