Water Purifier: ਬਠਿੰਡਾ (ਸੁਖਜੀਤ ਮਾਨ)। ਕੋਈ ਸਮਾਂ ਸੀ ਜਦੋਂ ਰਾਹੀ-ਪਾਂਧੀ ਖੇਤਾਂ ਵਿੱਚ ਚੱਲਦੇ ਟਿਊਬਵੈਲਾਂ ਤੇ ਵਗਦੇ ਖਾਲਿਆਂ ਤੋਂ ਪਾਣੀ ਪੀ ਕੇ ਆਪਣੀ ਤ੍ਰੇਹ ਬੁਝਾਉਂਦੇ ਸਨ। ਖਾਸ ਗੱਲ ਤਾਂ ਇਹ ਹੈ ਕਿ ਇਸ ਪਾਣੀ ਨੂੰ ਪੀ ਕੇ ਉਹ ਸਿਹਤ ਦੀ ਸੁਰੱਖਿਆ ਮਹਿਸੂਸ ਕਰਦੇ ਸਨ। ਪਰ ਅੱਜ ਸਮਾਂ ਕੁਝ ਹੋਰ ਹੀ ਹੋ ਗਿਆ। ਧਰਤੀ ਹੇਠਲਾ ਪਾਣੀ ਜ਼ਹਿਰੀਲਾ ਜਿਹਾ ਹੋਣ ਕਰਕੇ ਇਸ ਨੂੰ ਪੀਣਾ ਵੀ ਸੁਰੱਖਿਅਤ ਨਹੀਂ ਰਿਹਾ।
ਖੇਤਾਂ ਵਿੱਚੋਂ ਲੰਘਦਿਆਂ ਕੈਮਰੇ ਦੀ ਅੱਖ ਨੇ ਇਹ ਤ੍ਰਾਸਦੀ ਕੈਦ ਕਰ ਲਈ। ਹੱਥਲੀ ਤਸਵੀਰ ਖੁਦ ਬੋਲ ਰਹੀ ਹੈ ਕਿ ਹੁਣ ਖੇਤਾਂ ’ਚ ਚਲਦੀਆਂ ਮੋਟਰਾਂ ਦਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ। ਤਸਵੀਰ ’ਚ ਪਾਣੀ ਵਾਲੇ ਕੈਂਪਰ ਚੁੱਕੀ ਜਾਂਦੇ ਝੋਨਾ ਲਾਉਣ ਵਾਲੇ ਮਜ਼ਦੂਰ ਹਨ, ਜਿਨ੍ਹਾਂ ਦੇ ਨੇੜੇ ਖੇਤਾਂ ’ਚ ਹਰ ਵੇਲੇ ਮੋਟਰਾਂ ਚਲਦੀਆਂ ਰਹਿੰਦੀਆਂ ਹਨ ਪਰ ਪੀਣ ਵਾਲਾ ਪਾਣੀ ਆਰਓ ਪਲਾਂਟਾਂ ਤੋਂ ਮੁੱਲ ਲਿਆਉਣਾ ਪੈਂਦਾ ਹੈ ਕਿਉਂਕਿ ਧਰਤੀ ਹੇਠਲਾ ਪਾਣੀ ਹੁਣ ਪੀਣ ਲਈ ਬਹੁਤਾ ਚੰਗਾ ਨਹੀਂ ਰਿਹਾ। Water Purifier

Read Also : Free Bus Service in Punjab: ਕੀ ਪੰਜਾਬ ’ਚ ਬੰਦ ਹੋਵੇਗੀ ਔਰਤਾਂ ਲਈ ਮੁਫ਼ਤ ਸਫ਼ਰ ਦੀ ਸਹੂਲਤ
ਇਹ ਤਸਵੀਰ ਭਵਿੱਖ ਨੂੰ ਵੀ ਬਿਆਨਦੀ ਨਜ਼ਰ ਆ ਰਹੀ ਹੈ। ਕਿਉਂਕਿ ਜੇਕਰ ਅੱਜ ਖੇਤਾਂ ਵਿੱਚ ਕੁਇੰਟਲਾਂ ਮੂੰਹੀਂ ਪਾਣੀ ਹੋਣ ਦੇ ਬਾਵਜ਼ੂਦ ਅਸੀਂ ਘੁੱਟ ਭਰ ਨਹੀਂ ਸਕਦੇ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਕੈਂਪਰਾਂ ਵਾਲਾ ਪਾਣੀ ਕਿਵੇਂ ਮਿਲੇਗਾ। ਕੀ ਕੈਂਪਰ ਵਿੱਚ ਭਰਨ ਲਈ ਪਾਣੀ ਦੀ ਘੁੱਟ ਮਿਲ ਸਕੇਗੀ?













