ਵਿਕਾਸ ਦਾ ਏਜੰਡਾ ਲੈ ਕੇ ਚੋਣਾਂ ਲੜਨ ਪਾਰਟੀਆਂ

Elections, Development

ਇੱਕ ਬਹੁਤ ਚੰਗੀ ਕਹਾਵਤ ਹੈ ਕਿ ਨੇਤਾ ਹਮੇਸ਼ਾ ਅਗਲੀ ਚੋਣ ਬਾਰੇ ਸੋਚਦਾ ਹੈ ਪਰ ਇੱਕ ‘ਸਟੇਟਸਮੈਨ’ ਸਿਆਸਤਦਾਨ ਹਮੇਸ਼ਾ ਅਗਲੀ ਪੀੜ੍ਹੀ ਬਾਰੇ ਸੋਚਦਾ ਹੈ ਦਰਅਸਲ ਇਹ ਕਹਾਵਤ ਆਉਣ ਵਾਲੇ ਸਮੇਂ ‘ਚ ਦੇਸ਼ ਦੀ ਜ਼ਰੂਰਤ ਬਣਨ ਵਾਲੀ ਹੈ ਕਿਉਂਕਿ ਨਵੇਂ ਸਾਲ ਦਾ ਇੰਤਜ਼ਾਰ ਤਾਂ ਸਭ ਨੂੰ ਹੁੰਦਾ ਹੈ ਪਰ ਚੁਣਾਵੀ ਸਾਲ ਦਾ ਇੰਤਜ਼ਾਰ ਵਿਰੋਧੀ ਪਾਰਟੀਆਂ ਪਿਛਲੇ 5 ਸਾਲਾਂ ਤੋਂ ਕਰਦੀਆਂ ਆ ਰਹੀਆਂ ਹੁੰਦੀਆਂ ਹਨ ਦੇਸ਼ ਦੀ ਸਿਆਸਤ ਹੌਲੀ-ਹੌਲੀ ਖੁਦ ਨੂੰ ਆਮ ਚੋਣਾਂ ਲਈ ਤਿਆਰ ਕਰਨ ‘ਚ ਲੱਗ ਗਈ ਹੈ, ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਖੇਮੇ ਨੂੰ ਮਜ਼ਬੂਤ ਬਣਾਉਣ ‘ਚ ਕੋਈ ਕਸਰ ਛੱਡਣਾ ਨਹੀਂ ਚਾਹੁੰਦੀਆਂ  ਦਰਅਸਲ ਚੋਣ ਹਮੇਸ਼ਾ ਬਦਲ ਦਾ ਖੇਡ ਹੁੰਦਾ ਹੈ, ਜਿਸ ‘ਚ ਜਿਸ ਸਿਆਸੀ ਪਾਰਟੀ ਦਾ ਬਦਲ ਜਨਤਾ ਨੂੰ ਬਿਹਤਰ ਲੱਗਦਾ ਹੈ ਜਨਤਾ ਵੀ ਉਸ ਨੂੰ ਹੀ ਚੋਣਾਂ ‘ਚ ਚੁਣਨ ਦਾ ਕੰਮ ਕਰਦੀ ਹੈ ਪਰ ਕਦੇ-ਕਦਾਈਂ ਜ਼ਿਆਦਾ ਬਦਲ ਦਾ ਖਾਮਿਆਜ਼ਾ ਵੀ ਜਨਤਾ ਲਈ ਮੁਸੀਬਤ ਦਾ ਸਬੱਬ ਬਣ ਜਾਂਦਾ ਹੈ ਜਿਵੇਂ ਕਿ ਮੌਜ਼ੂਦਾ ਸਮੇਂ ਦੇ ਅੰਦਰ ਦੇਸ਼ ਦੀ ਸਿਆਸਤ ‘ਚ ਵਿਖਾਈ ਦੇ ਰਿਹਾ ਹੈ।

ਜਿੱਥੇ ਐੱਨਡੀਏ ਅਤੇ ਯੂਪੀਏ ਗਠਜੋੜ ਤੋਂ ਇਲਾਵਾ ਤੀਜਾ ਮਹਾਂ ਗਠਜੋੜ ਵੀ ਖੁਦ ਨੂੰ ਜਨਤਾ ਦਾ ਪ੍ਰਤੀਨਿਧੀ ਬਣਨ ਨੂੰ ਤਿਆਰ ਕਰਦਾ ਨਜ਼ਰ ਆ ਰਿਹਾ ਹੈ ਇਸ ਤੀਜੇ ਖੇਮੇ ਦੀ ਅਗਵਾਈ ਕਰਨ ਦਾ ਕੰਮ ਦੂਜੀ ਵਾਰ ਤੇਲੰਗਾਨਾ ਤੋਂ ਜਿੱਤਣ ਵਾਲੇ ਮੁੱਖ ਮੰਤਰੀ ‘ਕੇਸੀਆਰ’ ਕਰ ਰਹੇ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਤੀਜਾ ਦਲ ਦੇਸ਼ਵਾਸੀਆਂ ਨੂੰ ਮੋਦੀ-ਰਾਹੁਲ ਸਰਕਾਰ ਤੋਂ ਬਿਹਤਰ ਬਦਲ ਦੇਣ ਦਾ ਕੰਮ ਕਰੇਗਾ ਇਸ ਮਹਾਂ ਗਠਜੋੜ ‘ਚ ਜਨਤਾ ਦਾ ਧਿਆਨ ਖਿੱਚਣ ਦਾ ਕੰਮ ਅਖਿਲੇਸ਼, ਮਮਤਾ ਬੈਨਰਜੀ ਅਤੇ ਚੰਦਰਬਾਬੂ ਨਾਇਡੂ ਵਰਗੇ ਆਗੂਆਂ ਦੀ ਸਿਆਸਤ ਦੇ ਮੇਲ ਨੇ ਕਰ ਦਿੱਤਾ ਹੈ ਤਾਂ ਕੀ ਫਿਰ ਤੋਂ ਮੌਜ਼ੂਦਾ ਸਮੇਂ ਦੀ ਸਿਆਸਤ ਸੰਨ 1996-98 ‘ਚ ਪਹੁੰਚਣ ਵਾਲੀ ਹੈ ? ਜਿੱਥੇ ਦੇਸ਼ ਦੀ ਜਨਤਾ ਨੇ ਖੇਤਰੀ ਪਾਰਟੀਆਂ ਦੇ ਗਠਜੋੜ ਵਾਲੀ ਸਰਕਾਰ ਨੂੰ ਦੇਸ਼ ਚਲਾਉਣ ਦਾ ਮੌਕਾ ਦਿੱਤਾ ਸੀ ਜਾਂ ਫਿਰ ਤੀਜਾ ਮੋਰਚਾ ਬਸ ਇੱਕ ਤਰ੍ਹਾਂ ਦਾ ਡਰ ਹੈ, ਜਿਸ ਨੂੰ ਵਿਖਾ ਕੇ ਖੇਤਰੀ ਪਾਰਟੀਆਂ ਕਾਂਗਰਸ ਤੇ ਬੀਜੇਪੀ ਪਾਰਟੀਆਂ ਨੂੰ ਆਪਣੀ ਤਾਕਤ ਦਾ ਅਹਿਸਾਸ ਕਰਵਾਉਣਾ ਚਾਹੁੰਦੀਆਂ ਹਨ ਅਜ਼ਾਦੀ ਤੋਂ ਲੈ ਕੇ ਅੱਜ ਤੱਕ ਸਾਡੇ ਦੇਸ਼ ਦੀ ਸਿਆਸਤ ਦਾ ਇਤਿਹਾਸ ਰਿਹਾ ਹੈ ।

ਕਿ ਖੇਤਰੀ ਮਹਾਂ ਗਠਜੋੜ ਦੀ ਬਣੀ ਸਰਕਾਰ ਜ਼ਿਆਦਾ ਦਿਨਾਂ ਤੱਕ ਦਿੱਲੀ ਦੀ ਸੱਤਾ ਨਹੀਂ ਚਲਾ ਸਕੀ ਇਸ ਸਮੇਂ ਤੀਜਾ ਮੋਰਚਾ ਬਣਨ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਮੌਜ਼ੂਦਾ ਮੋਦੀ ਸਰਕਾਰ ਨੂੰ ਹੀ ਹੋਣ ਵਾਲਾ ਹੈ ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਕਈ ਖੇਤਰੀ ਸਿਆਸੀ ਪਾਰਟੀਆਂ ਭਾਜਪਾ ਦਾ ਪੱਲਾ ਛੱਡ ਕੇ ਵਿਰੋਧੀ ਅਤੇ ਤੀਜੇ ਮੋਰਚੇ ‘ਚ ਮਿਲਣ ਦਾ ਕੰਮ ਕਰਦੀਆਂ ਆ ਰਹੀਆਂ ਹਨ, ਜਿਸ ਦਾ ਖਾਮਿਆਜ਼ਾ ਮੋਦੀ ਸਰਕਾਰ ਨੂੰ ਆਉਣ ਵਾਲੀਆਂ ਆਮ ਚੋਣਾਂ ‘ਚ ਉਠਾਉਣਾ ਪੈ ਸਕਦਾ ਹੈ ਲੋਕਤੰਤਰ ‘ਚ ਜ਼ਿਆਦਾ ਬਦਲ ਭਾਵੇਂ ਹੀ ਚੰਗੇ ਸੰਕੇਤ ਹਨ ਪਰ ਮੌਜ਼ੂਦਾ ਸਮੇਂ ‘ਚ ਇਹ ਬਦਲ ਦੇਸ਼ ਅਤੇ ਦੇਸ਼ਵਾਸੀਆਂ ਦੀਆਂ ਚਿੰਤਾਵਾਂ ਨੂੰ ਪਹਿਲ ਨਾ ਦਿੰਦਿਆਂ ‘ਮੋਦੀ ਹਟਾਓ ਜਾਂ ਦੇਸ਼ ਬਚਾਓ ਅਤੇ 70 ਸਾਲ ਦੇਸ਼ ਬੇਹਾਲ’ ਵਰਗੇ ਨਾਅਰਿਆਂ ‘ਤੇ ਜ਼ਿਆਦਾ ਕੇਂਦਰਿਤ ਹੈ  ਮੌਜ਼ੂਦਾ ਸਿਆਸਤ ‘ਚ ਤੀਜਾ ਮੋਰਚਾ ਕਿੰਨਾ ਸਫਲ ਹੋ ਸਕੇਗਾ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇੱਥੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਵਿਰੋਧੀ ਆਪਣੇ ਏਜੰਡੇ ਨੂੰ ਦੇਸ਼ ਦੇ ਸਾਹਮਣੇ ਰੱਖਣ, ਜਿਸ ਨਾਲ ਦੇਸ਼ ਦੀ ਜਨਤਾ ਨੂੰ ਲੱਗੇ ਕਿ ਵਿਰੋਧੀ ਪਾਰਟੀ ਸਿਰਫ ਮੌਜ਼ੂਦਾ ਸਰਕਾਰ ਨੂੰ ਹਟਾਉਣ ਲਈ ਨਹੀਂ, ਸਗੋਂ  ਦੇਸ਼ ਦੇ ਭਵਿੱਖ ਨੂੰ ਲੈ ਕੇ ਸੋਚ ਰਹੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।