ਪਰਨੀਤ ਕੌਰ BJP ’ਚ ਸ਼ਾਮਲ

ਪੰਜਾਬ ’ਚ ਕਾਂਗਰਸ ਨੂੰ ਝਟਕਾ | Parneet Kaur

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਸ ਮੌਕੇ ਦੀ ਪੰਜਾਬ ਤੋਂ ਵੱਡੀ ਖਬਰ ਨਿੱਕਲ ’ਤੇ ਸਾਹਮਣੇ ਆ ਰਹੀ ਹੈ। ਪੰਜਾਬ ’ਚ ਕਾਂਗਰਸ ਨੂੰ ਝਟਕਾ ਲੱਗਿਆ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੇ ਕਾਂਗਰਸ ਨੂੰ ਛੱਡ ਦਿੱਤਾ ਹੈ ਅਤੇ ਉਹ ਭਾਜਪਾ ’ਚ ਸ਼ਾਮਲ ਹੋ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਉਨ੍ਹਾਂ ਨੂੰ ਪਟਿਆਲਾ ਸੀਟ ਤੋਂ ਆਉਣ ਵਾਲੇ ਲੋਕ ਸਭਾ ਚੋਣਾਂ ਦੌਰਾਨ ਮੈਦਾਨ ’ਤੇ ਉੱਤਾਰ ਸਕਦੇ ਹਨ। ਹਾਲਾਂਕਿ ਇਸ ਸਬੰਧੀ ਕਿਆਸ ਅਰਾਈਆਂ ਲੰਬੇ ਸਮੇਂ ਤੋਂ ਲਾਈਆਂ ਜਾ ਰਹੀਆਂ ਸਨ।

ਪਰ ਇਸ ਦੌਰਾਨ ਬੇਟੀ ਜੈਇੰਦਰ ਕੌਰ ਨੇ ਹਾਲ ਹੀ ’ਚ ਇੱਕ ਬਿਆਨ ’ਚ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੀ ਮਾਂ ਪਰਨੀਤ ਕੌਰ ਭਾਜਪਾ ’ਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇਣ ਤੋਂ ਬਾਅਦ ਬੇਟੇ ਰਣਇੰਦਰ ਸਿੰਘ ਤੇ ਬੇਟੀ ਜੈਇੰਦਰ ਕੌਰ ਨਾਲ ਸਤੰਬਰ 2022 ’ਚ ਭਾਜਪਾ ’ਚ ਸ਼ਾਮਲ ਹੋਏ ਸਨ। ਪਰਨੀਤ ਕੌਰ ਚਾਰ ਵਾਰ ਪਟਿਆਲਾ ਸੀਟ ਤੋਂ ਸਾਂਸਦ ਚੁਣੇ ਜਾ ਚੁੱਕੇ ਹਨ। ਉਨ੍ਹਾਂ ਸਭ ਤੋਂ ਪਹਿਲਾਂ 1999 ’ਚ ਪਟਿਆਲਾ ਤੋਂ ਚੋਣਾਂ ਜਿੱਤੀਆਂ ਫਿਰ ਇਸ ਤੋਂ ਬਾਅਦ ਉਹ 2004, 2009 ਤੇ ਫਿਰ 2019 ’ਚ ਲੋਕ ਸਭਾ ਚੋਣਾਂ ਜਿੱਤੇ ਸਨ। (Parneet Kaur)

LEAVE A REPLY

Please enter your comment!
Please enter your name here