ਪਟਿਆਲਾ ਸ਼ਹਿਰ ‘ਚ ਸਟਰੀਟ ਲਾਇਟਾਂ ‘ਤੇ ਵਰਤੋਂ ਜਾਣਗੇ ਐੱਲਈਡੀ ਉਪਕਰਨ
ਖੁਸ਼ਵੀਰ ਸਿੰਘ ਤੂਰ, ਪਟਿਆਲਾ:ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਨੇ ਕੇਂਦਰ ਸਰਕਾਰ ਦੇ ਊਰਜਾ ਮੰਤਰਾਲੇ ਵੱਲੋਂ ਸੁਰੂ ਕੀਤੀ ਬਿਜਲੀ ਬਚਾਉ ਸਕੀਮ ਤਹਿਤ ਪਾਵਰਕੌਮ ਦੇ ਟੈਕਨੀਕਲ ਟਰੇਨਿਗ ਸੈਂਟਰ ਪਟਿਆਲਾ ਵਿਖੇ ਉਜਾਲਾ ਸਕੀਮ ਦਾ ਰਸਮੀ ਉਦਘਾਟਨ ਕੀਤਾ। ਇਸ ਸਕੀਮ ਨੂੰ ਪਾਵਰਕੌਮ ਅਤੇ ਬਿਜਲੀ ਬਚਾਉ ਸਰਵਿਸ ਲਿਮਟਿਡ ਨੇ ਸ਼ੁਰੂ ਕੀਤਾ ਹੈ। ਇਸ ਸਕੀਮ ਤਹਿਤ ਐਲ.ਈ.ਡੀ. ਲਾਈਟਾਂ ਅਤੇ ਘੱਟ ਬਿਜਲੀ ਖਪਤ ਵਾਲਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ ਜਿਸ ਨਾਲ ਖਪਤਕਾਰ ਨੂੰ ਸਾਲਾਨਾ 9000 ਰੁਪਏ ਲਾਭ ਹੋਵੇਗਾ।
ਰਵਾਇਤੀ ਬੱਲਬਾਂ ਕਾਰਨ ਹੁੰਦੇ ਪ੍ਰਦੂਸ਼ਣ ‘ਤੇ ਲੱਗੇਗੀ ਰੋਕ: ਪ੍ਰਨੀਤ ਕੌਰ
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪਰਨੀਤ ਕੌਰ ਨੇ ਕਿਹਾ ਕਿ ਇਸ ਸਕੀਮ ਨਾਲ ਸੂਬੇ ਵਿੱਚ ਬਿਜਲੀ ਦੀ ਬੱਚਤ ਦੇ ਨਾਲ-ਨਾਲ ਬਿਜਲੀ ਖਪਤਕਾਰਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਸਕੀਮ ਦੇ ਲਾਗੂ ਹੋਣ ਨਾਲ ਪੰਜਾਬ ਵਿੱਚ ਹਰੇਕ ਸਾਲ 600 ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਇਸ ਸਕੀਮ ਦੇ ਲਾਗੂ ਹੋਣ ਨਾਲ ਸਟਰੀਟ ਲਾਇਟਾਂ ਤੇ ਐਲ.ਈ.ਡੀ. ਉਪਰਕਨ ਵਰਤੋ ਵਿੱਚ ਲਿਆਦੇ ਜਾਣਗੇ। ਉਹਨਾ ਕਿਹਾ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਬਿਜਲੀ ਦੀ ਬੱਚਤ ਦੇ ਨਾਲ-ਨਾਲ ਰਵਾਇਤੀ ਬੱਲਬਾਂ ਕਾਰਨ ਹੁੰਦੇ ਵਾਤਾਵਰਣ ਪ੍ਰਦੂਸ਼ਿਤ ਨੂੰ ਵੀ ਠੱਲ੍ਹ ਪਵੇਗੀ।
ਪਾਵਰਕੌਮ ਦੇ ਸੀ.ਐਮ.ਡੀ ਸ੍ਰੀ ਏ.ਵੈਣੁ ਪ੍ਰਸਾਦ ਨੇ ਕਿਹਾ ਕਿ ਇਸ ਸਕੀਮ ਨਾਲ ਭਵਿਖ ਵਿੱਚ ਵਧੀਆ ਨਤੀਜੇ ਸਾਹਮਣੇ ਆਉਣਗੇ। ਇਸ ਮੌਕੇ ਮੁੱਖ ਮੰਤਰੀ ਦੇ ਓਐਸਡੀ ਅਮਿਰਤਪਾਲ ਸਿੰਘ ਸੇਖੋ, ਪਾਵਰਕੌਮ ਦੇ ਡਾਇਰੈਕਟਰ ਵਿੱਤ ਐਸ.ਸੀ .ਅਰੋੜਾ, ਡਾਇਰੈਕਟਰ ਜਨਰੇਸ਼ਨ ਇੰਜ:ਐਮ.ਆਰ.ਪਰਹਾਰ, ਇੰਜ: ਓ.ਪੀ.ਗਰਗ ਡਾਇਰੈਕਟਰ ਵਣਜ਼, ਇੰਜ: ਐਨ.ਕੇ.ਸਰਮਾ ਡਾਇਰੈਕਟਰ ਵੰਡ ਸਮੇਤ ਕਈ ਵਿਭਾਗਾ ਦੇ ਮੁੱਖੀ ਤੇ ਅਫਸਰ ਹਾਜਰ ਸਨ।
ਖਪਤਕਾਰਾਂ ਨੂੰ ਘੱਟ ਰੇਟ ਤੇ ਮਿਲਣਗੇ ਬੱਲਬ ਤੇ ਹੋਰ ਸਾਜੋਂ ਸਮਾਨ
ਇਸ ਸਕੀਮ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਇਸ ਤਹਿਤ ਖਪਤਕਾਰਾਂ ਨੂੰ 9 ਵਾਟ ਦਾ ਐਲ.ਈ.ਡੀ. ਬੱਲਬ 70 ਰੁਪਏ ‘ਚ, 20 ਵਾਟ ਦੀ ਟਿਊਬ ਲਾਈਟ 220 ਰੁਪਏ ਅਤੇ 50 ਵਾਟ ਦਾ ਫਾਈਵ ਸਟਾਰ ਰੇਟਿੰਗ ਸੀਲਿੰਗ ਫੈਨ 1200 ਰੁਪਏ ਵਿੱਚ ਉਪਲਬਧ ਹੋਵੇਗਾ। ਪਾਵਰਕੌਮ ਦੇ ਅਧਿਕਾਰੀਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੀ ਬਚਤ ਅਤੇ ਆਪਣੇ ਖਰਚੇ ਵਿੱਚ ਕਮੀ ਕਰਨ ਲਈ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।