ਪਰਨੀਤ ਕੌਰ ਨੂੰ ਆਇਆ ਚੱਕਰ

Preneet Kaur

ਚੱਕਰ ਆਉਣ ਤੋਂ ਬਾਅਦ ਸਟੇਜ ਦੀਆਂ ਪੌੜੀਆਂ ‘ਤੇ ਹੀ ਬੈਠੇ

ਪਲਾਸਟਿਕ ਦਾ ਕਚਰਾ ਚੁੱਕਣ ਲਈ ਸਵੈਇੱਛਾ ਨਾਲ ਮੁਹਿੰਮ ‘ਚ ਸ਼ਾਮਲ ਹੋਣ ਵਾਲਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

ਖੁਸ਼ਵੀਰ ਤੂਰ, ਪਟਿਆਲਾ

ਪਟਿਆਲਾ ਵਿਖੇ ਇੱਕ ਮੁਹਿੰਮ ਦੀ ਸ਼ੁਰੂਆਤ ਮੌਕੇ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਰਨੀਤ ਕੌਰ ਨੂੰ ਚੱਕਰ ਆ ਗਿਆ ਜਿਸ ਕਾਰਨ ਉਹ ਸਟੇਜ਼ ‘ਤੇ ਹੀ ਬੈਠ ਗਏ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਨਗਰ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਰੰਭੀ ‘ਸਵੱਛਤਾ ਸ਼੍ਰਮਦਾਨ’ ਮੁਹਿੰਮ ਦੀ ਸ਼ੁਰੂਆਤ ਮੌਕੇ ਪੁੱਜੇ ਲੋਕ ਸਭਾ ਮੈਂਬਰ ਪਰਨੀਤ ਕੌਰ ਪਟਿਆਲਾ ਨੂੰ ਸਾਫ਼ ਸੁਥਰਾ ਤੇ ਪੌਲੀਥੀਨ ਮੁਕਤ ਬਣਾਉਣ ਲਈ ਸਵੱਛਤਾ ਸ਼੍ਰਮਦਾਨ ਮੁਹਿੰਮ ਦਾ ਆਗ਼ਾਜ਼ ਕਰਨ ਲਈ ਸਟੇਜ ਤੋਂ ਹੇਠਾਂ ਉਤਰਨ ਲੱਗੇ ਤਾਂ ਉਨ੍ਹਾਂ ਨੂੰ ਇੱਕਦਮ ਚੱਕਰ ਆ ਗਿਆ ਇਸ ਦੌਰਾਨ ਉਹ ਸਟੇਜ ਦੀਆਂ ਪੌੜ੍ਹੀਆਂ ‘ਤੇ ਹੀ ਕੁਝ ਮਿੰਟ ਲਈ ਬੈਠ ਗਏ ਤੇ ਥੋੜ੍ਹਾ ਆਰਾਮ ਕਰਨ ਤੋਂ ਬਾਅਦ ਉਨ੍ਹਾਂ ਨੇ ਪਲਾਸਟਿਕ ਦਾ ਕਚਰਾ ਚੁੱਕਣ ਲਈ ਸਵੈਇੱਛਾ ਨਾਲ ਇਸ ਮੁਹਿੰਮ ‘ਚ ਸ਼ਾਮਲ ਹੋਣ ਵਾਲਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here