ਤੇਲਗੂ ਦੇਸ਼ਮ ਪਾਰਟੀ ਨੇ ਭਾਜਪਾ ‘ਤੇ ਲਾਇਆ ਵਿਸ਼ਵਾਸਘਾਤ ਕਰਨ ਦਾ ਦੋਸ਼
- ਕਾਂਗਰਸ ਨੇ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ਕੀਤੀ | Andhra Issues
ਨਵੀਂ ਦਿੱਲੀ, (ਏਜੰਸੀ)। ਤੇਲੁਗੂ ਦੇਸ਼ਮ ਪਾਰਟੀ (ਤੇਦੇਪਾ) ਨੇ ਅੱਜ ਰਾਜ ਸਭਾ ‘ਚ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਮਾਮਲਿਆਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਸੂਬੇ ਦੀ ਜਨਤਾ ਨਾਲ ਛਲ ਤੇ ਵਿਸ਼ਵਾਸਘਾਤ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਰਕਾਰ ਤੋਂ ਕੋਈ ਭੀਖ ਨਹੀਂ ਮੰਗ ਰਹੀ ਸਗੋਂ ਉਹ ਆਪਣੇ ਅਧਿਕਾਰ ਲਈ ਲੜ ਰਹੀ ਹੈ।ਕਾਂਗਰਸ ਨੇ ਤੇਦੇਪਾ ਦੀ ਇਸ ਮੰਗ ਦੀ ਹਮਾਇਤ ਕਰਦਿਆਂ ਉਸ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਸਰਕਾਰ ਦੀ ਮੰਗ ਕੀਤੀ ਜਦੋਂਕਿ ਭਾਜਪਾ ਨੇ ਕਿਹਾ ਕਿ ਤੇਦੇਪਾ ਸਿਆਸੀ ਦੁਸ਼ਪ੍ਰਚਾਰ ਕਰ ਰਹੀ ਹੈ ਤੇ ਉਸ ਨੂੰ ਉਸ ਦੀਆਂ ਮੰਗਾਂ ਅਨੁਸਾਰ ਆਰਥਿਕ ਪੈਕੇਜ਼ ਦੇ ਦਿੱਤਾ ਗਿਆ ਹੈ। (Andhra Issues)
ਇਸ ਲਈ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਦੀ ਕੋਈ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਰਾਜ ਨੂੰ ਵਿਸ਼ੇਸ਼ ਦਰਜਾ ਦਿਵਾਉਣ ਦੀ ਮੰਗ ‘ਤੇ ਕੇਂਦਰ ਦੇ ਰਵੱਈਏ ਦੀ ਨਿਖੇਧੀ ਕਰਦਿਆਂ ਰੇਡੀ ਨੇ ਮੰਗਲਵਾਰ ਨੂੰ ਬੰਦ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਆਂਧਰਾ ਦੀ ਕਈ ਪਾਰਟੀਆਂ ਤੇ ਸੰਗਠਨਾਂ ਜਿਵੇਂ ਰਿਪਬਲੀਕਨ ਪਾਰਟੀ ਆਫ਼ ਇੰਡੀਆ ਵੈੱਲਫੇਅਰ ਪਾਰਟੀ ਆਫ਼ ਇੰਡੀਆ, ਸੀਮਾਂਧ੍ਰਾ ਬੀਸੀ ਕਲਿਆਣ ਸੰਘ, ਮੁਸਲਿਮ ਜਗਜਾਗ੍ਰਤੀ ਕਮੇਟੀ ਨੇ ਇਸ ਬੰਦ ਨੂੰ ਹਮਾਇਤ ਦਿੱਤੀ ਸੀ।
ਆਂਧਰਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਮਿਲਣਾ ਚਾਹੀਦਾ ਹੈ : ਮਨਮੋਹਨ | Andhra Issues
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਆਂਧਰਾ ਪ੍ਰਦੇਸ਼ ਮੁੜ ਗਠਨ ਐਕਟ 2014 ‘ਤੇ ਰਾਜ ਸਭਾ ‘ਚ ਚਰਚਾ ਦੌਰਾਨ ਵੰਡੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਦਾ ਵਾਅਦਾ ਕੀਤਾ ਸੀ ਤੇ ਸਰਕਾਰ ਨੂੰ ਇਸ ਵਾਅਦੇ ਨੂੰ ਪੂਰਾ ਕਰਨਾ ਚਾਹੀਦਾ ਹੈ।
ਆਂਧਰਾ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਹੀਂ, ਸਾਰੇ ਵਾਅਦੇ ਹੋਣਗੇ ਪੂਰੇ : ਰਾਜਨਾਥ
ਨਵੀਂ ਦਿੱਲੀ ਸਰਕਾਰ ਨੇ ਆਂਧਾਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੀ ਮੰਗ ‘ਤੇ ਕੋਈ ਭਰੋਸਾ ਦਿੱਤੇ ਬਿਨਾ ਅੱਜ ਰਾਜ ਸਭਾ ‘ਚ ਕਿਹਾ ਕਿ ਆਂਧਰਾ ਪ੍ਰਦੇਸ਼ ਮੁੜ ਗਠਨ ਕਾਨੂੰਨ ਦੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇਗਾਸ ਭਾਵੇਂ ਉਹ ਮੌਜ਼ੂਦਾ ਸਰਕਾਰ ਨੇ ਕੀਤੇ ਹੋਣ ਜਾਂ ਪਿਛਲੀ ਸਰਕਾਰ ਨੇ। ਆਂਧਰਾ ਪ੍ਰਦੇਸ਼ ਮੁੜ ਗਠਨ ਕਾਨੂੰਨ ਦੀ ਤਜਵੀਜ਼ਾਂ ਨੂੰ ਲਾਗੂ ਨਾ ਕਰਨ ਦੇ ਮਾਮਲੇ ‘ਤੇ ਸਦਨ ‘ਚ ਹੋਈ ਘੱਟ ਚਰਚਾ ਦਾ ਜਵਾਬ ਦਿੰਦਿਆਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਪੈਂਡਿੰਗ ਮੁੱਦਿਆਂ ਦੇ ਹੱਲ ਲਈ ਸਹਿਮਤੀ ਬਣਾਉਣ ਦੀ ਅਪੀਲ ਦੇ ਨਾਲ-ਨਾਲ ਸਾਰੀਆਂ ਵਿਰੋਧੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਸਿਆਸੀਕਰਨ ਨਾ ਕਰਨ।